26 ਜਨਵਰੀ ਨੂੰ ਗੇਟ ਰੈਲੀਆਂ ਕਰਕੇ ਕਰਾਂਗੇ ਰੋਸ ਪ੍ਰਦਰਸ਼ਨ – ਸ਼ਮਸ਼ੇਰ ਸਿੰਘ ਢਿੱਲੋ
Latest News: ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਇਸੜੂ ਭਵਨ ਵਿੱਚ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੀਟੂ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੋੜੀ ਹਾਜਿਰ ਹੋਏ ਮੀਟਿੰਗ ਵਿੱਚ ਸਰਪ੍ਰਸਤ ਕਮਲ ਕੁਮਾਰ , ਚੇਅਰਮੈਨ ਬਲਵਿੰਦਰ ਸਿੰਘ ਰਾਠ , ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾਂ ਕਿ ਅਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਬੋਲਣ ਜਾਂ ਆਪਣੀ ਅਵਾਜ਼ ਚੁੱਕਣ ਦਾ ਅਧਿਕਾਰ ਨਹੀਂ ਹੈ ਸਰਕਾਰ ਨੇ ਸੰਘਰਸ਼ ਕਰਦੇ ਕਰਮਚਾਰੀਆ ਨੂੰ ਚੁੱਕਿਆ ਅਤੇ ਜੇਲ੍ਹਾ ਵਿੱਚ ਡੱਕਿਆ ਹੋਇਆ ਹੈ,ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਵੱਡਾ ਫਾਇਦਾ ਦੇਣ ਕਰਕੇ ਵਿਭਾਗ ਦਾ ਨਿੱਜੀਕਰਨ ਕਰਨਾ ਚਹੁੰਦੀ ਹੈ ਸਰਕਾਰ ਕਿਲੋਮੀਟਰ ਸਕੀਮ ਦਾ ਵਾਰ-ਵਾਰ ਟੈਂਡਰ ਲੈ ਕੇ ਆ ਰਹੀ ਸੀ,ਜੱਥੇਬੰਦੀ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ
ਕਿਲੋਮੀਟਰ ਸਕੀਮ ਘਾਟੇਵੰਦ ਸਾਬਤ ਕਰਨ ਦੇ ਪੁਖਤਾ ਪਰੂਫ ਮੀਟਿੰਗ ਵਿੱਚ ਦੇ ਚੁੱਕੇ ਹਾਂ ਪਰ ਸਰਕਾਰ ਪਰੂਫਾ ਨੂੰ ਅਣਦੇਖਿਆਂ ਕਰਕੇ ਨਿੱਜੀਕਰਣ ਵੱਲ ਵੱਧ ਰਹੀ ਹੈ ਸਰਕਾਰ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਨਜਾਇਜ਼ ਪਰਚੇ ਕਰਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ ਜਦੋਂ ਕਿ ਅਸੀਂ ਸਰਕਾਰੀ ਅਦਾਰੇ ਵਿੱਚ ਕੰਮ ਕਰ ਰਹੇ ਹਾਂ, ਸਾਡੇ ਸਾਥੀਆਂ ਤੇ ਨਜਾਇਜ ਪਰਚੇ ਕਰਕੇ ਜੇਲ੍ਹਾ ਵਿੱਚ ਬੰਦ ਕੀਤਾ ਗਿਆ ਹੈ ਸੂਬਾ ਕੈਸ਼ੀਅਰ ਬਲਜੀਤ ਸਿੰਘ,ਰਮਨਦੀਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਅੱਜ ਜੇਲ੍ਹਾਂ ਵਿੱਚ ਬੰਦ ਸਾਥੀਆਂ ਨੂੰ 58 ਦਿਨ ਦੇ ਕਰੀਬ ਹੋ ਚੁੱਕੇ ਹਨ ਸਰਕਾਰ ਵਾਰ – ਵਾਰ ਸਹਿਮਤੀ ਕਰਕੇ ਭੱਜ ਰਹੀ ਹੈ।
ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸੁਤੰਤਰ ਦੇਸ ਵਿੱਚ ਆਪਣੀ ਅਵਾਜ਼ ਬੁਲੰਦ ਕਰਨ ਦੇ ਹਰ ਇੱਕ ਨੂੰ ਸਵਿੰਧਨਕ ਹੱਕ ਹੈ,ਸਰਕਾਰ ਹੱਕਾਂ ਮੰਗਦੇ ਮੁਲਾਜ਼ਮਾਂ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਲੰਮੇ ਸਮੇਂ ਤੋਂ ਅਸੀਂ ਠੇਕੇਦਾਰੀ ਸਿਸਟਮ ਦੀ ਚੱਕੀ ਵਿੱਚ ਪਿਸ ਰਹੇ ਹਾਂ ਮੰਗ ਹੱਲ ਕਰਨ ਦੀ ਬਜਾਏ ਸਰਕਾਰ ਨਿੱਜੀ ਕਾਰਣ ਦਾ ਕੁਹਾੜਾ ਲੈ ਕੇ ਆਈ ਹੈ।
ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ,ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ,ਜਲੋਰ ਸਿੰਘ ਅਤੇ ਦਫ਼ਤਰੀ ਸਕੱਤਰ ਰੋਹੀ ਰਾਮ ਨੇ ਬੋਲਦਿਆਂ ਕਿਹਾ ਕਿ ਕਿਲੋਮੀਟਰ ਸਕੀਮ ਲਗਾਤਰ ਘਾਟੇ ਤੇ ਚੱਲ ਰਹੀ ਸੀ ਜਿਸ ਦੇ ਪਰੂਫ ਸਰਕਾਰ ਕੋਲ ਪੇਸ਼ ਵੀ ਕੀਤੇ ਗਏ ਆਪਣੀ ਬੱਸਾਂ ਪਾਉਣ ਦੀ ਬਜ਼ਾਏ ਕਿਲੋਮੀਟਰ ਸਕੀਮ ਨੂੰ ਸਰਕਾਰ ਵੱਲੋਂ ਤਰਜੀਹ ਜ਼ਿਆਦਾ ਦਿੱਤੀ ਜਾਂਦੀ ਹੈ ਜਦੋਂ ਕਿ ਸਰਕਾਰ ਕੋਲ ਪਨਬੱਸ ਅਤੇ ਪੀ ਆਰ ਟੀ ਸੀ ਨੇ ਫਰੀ ਸਫ਼ਰ ਸਹੂਲਤਾਂ ਦਾ 1200 ਕਰੋੜ ਲੈਣਾ ਹੈ ਵਿਭਾਗ ਤਨਖਾਹ ਦੇਣ ਵਿੱਚ ਅਸਮਰੱਥ ਹੈ ਜਦੋ ਕਿ ਬੱਸਾਂ ਬੈਂਕਾਂ ਤੋਂ ਲੋਨ ਲੈ ਕੇ ਬੱਸਾਂ ਖਰੀਦੀਣਨੀਆ ਹਨ ਉਹਨਾਂ ਦੀ ਮਨਜ਼ੂਰੀ ਵੀ ਸਰਕਾਰ ਨਹੀਂ ਦੇ ਰਹੀ ਠੇਕੇਦਾਰੀ ਪ੍ਰਥਾ ਨਾਲ ਲਗਾਤਾਰ ਕੱਚੇ ਮੁਲਾਜ਼ਮਾਂ ਦਾ ਘੱਟ ਤਨਖਾਹਾ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ ਹੈ ਸਰਕਾਰ ਨਿੱਜੀਕਾਰਣ ਵੱਲ ਨੂੰ ਵੱਧ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਵੱਧ ਜਾਵੇਗੀ ।
ਪ੍ਰਾਈਵੇਟ ਕਾਰਪੋਰੇਟਰਾਂ ਦਾ ਬੋਲ ਬਾਲਾ ਵੱਧ ਜਾਵੇਗਾ ਪ੍ਰਾਈਵੇਟ ਆਪਣੀ ਮਰਜ਼ੀ ਦੇ ਨਾਲ ਪਬਲਿਕ ਤੋਂ ਕਰਾਇਆ ਵਸੂਲਣਗੇ ਇਸ ਤਰ੍ਹਾਂ ਆਮ ਪਬਲਿਕ ਦੀ ਲੜਾਈ ਲੜਦੇ ਮੁਲਾਜ਼ਮਾਂ ਤੇ ਪਰਚੇ ਦਰਜ਼ ਕਰਕੇ ਜੇਲ੍ਹਾ ਵਿੱਚ ਬੰਦ ਕੀਤਾ ਗਿਆ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਵੀ ਭਗਤ ਸਿੰਘ ਦੀ ਪੱਗ ਬੰਨ ਕੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਸਾਬਿਤ ਹੋਈ ਹੈ ਜਿਸ ਦੇ ਰੋਸ ਵਜੋਂ ਯੂਨੀਅਨ ਵਲੋਂ 26 ਜਨਵਰੀ ਨੂੰ ਸਮੂੰਹ ਡਿੱਪੂਆਂ ਦੇ ਗੇਟਾਂ ਤੇ ਗੇਟ ਰੈਲੀਆ ਕੀਤੀਆਂ ਜਾਣਗੀਆ ਕਿਉਕਿ 26 ਜਨਵਰੀ ਨੂੰ ਭਾਰਤ ਵਿੱਚ ਸਵਿੰਧਾਨ ਲਾਗੂ ਕੀਤਾ ਗਿਆ ਸੀ ਉਸ ਸਵਿੰਧਾਨ ਦੀਆਂ ਤੱਜੀਆ ਸਰਕਾਰ ਉਡਾ ਰਹੀ ਹੈ ।
ਉਸ ਦਿਨ ਕਾਲੇ ਰੀਬਨ ਬੰਨ ਕੇ ਗੇਟਾਂ ਉਪਰ ਪ੍ਰਦਸ਼ਨ ਕੀਤਾ ਜਾਵੇਗਾ ਅਤੇ ਰੂਟ ਡਿਊਟੀ ਕੀਤੀ ਜਾਵੇਗੀ ਸਵਿੰਧਾਨ ਨੂੰ ਸਿੱਕੇ ਟੰਗ ਕੇ ਹੱਕ ਮੰਗਦੇ ਮੁਲਾਜ਼ਮਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ ਜੇਕਰ ਸਰਕਾਰ ਨੇ 28 ਜਨਵਰੀ ਦੀ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਵੱਲੋਂ ਤੁਰੰਤ ਮੀਟਿੰਗ ਕਰਕੇ ਸੰਗਰੂਰ ਵਿਖੇ ਪੱਕੇ ਧਰਨੇ ਸਮੇਤ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ 9 ਫਰਵਰੀ ਨੂੰ ਗੇਟ ਰੈਲੀਆ ਕਰਕੇ 11 ਫਰਵਰੀ ਨੂੰ ਸਾਰੀਆਂ ਬੱਸਾਂ ਡਿਪੂਆਂ ਵਿੱਚ ਬੰਦ ਕਰਕੇ 12 ਫਰਵਰੀ ਨੂੰ ਮਕੁੰਬਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ।