ਬਠਿੰਡਾ ‘ਚ ਸੂਟਕੇਸ ਵਿੱਚ ਮਿਲੀ ਲਾਸ਼ ਦੀ ਹੋਈ ਪਹਿਚਾਣ, ਜਾਣੋ ਨਵੀਂ ਅਪਡੇਟ

Bathinda suitcase body case; ਬਠਿੰਡਾ ਵਿੱਚ ਸੂਟਕੇਸ ਵਿਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼ ਦੀ ਪਹਿਚਾਣ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਲਿਕਾ ਵਜੋਂ ਹੋਈ ਹੈ, ਜੋ ਮੋਗਾ ਦੇ ਬਾਗਾ ਪੁਰਾਣਾ ਦੀ ਰਹਿਣ ਵਾਲੀ ਸੀ। ਜਾਣਕਾਰੀ ਅਨੁਸਾਰ ਮਲਿਕਾ ਕਾਫੀ ਸਮੇਂ ਤੋਂ ਬਠਿੰਡਾ ਵਿੱਚ ਰਹਿ ਰਹੀ ਸੀ। ਜਾਣਕਾਰੀ ਮੁਤਾਬਕ ਮਲਿਕਾ ਦਾ ਆਪਣੇ ਪਰਿਵਾਰ ਨਾਲ ਕੋਈ ਸਿੱਧਾ ਸੰਪਰਕ […]
Jaspreet Singh
By : Updated On: 12 Feb 2026 15:37:PM
ਬਠਿੰਡਾ ‘ਚ ਸੂਟਕੇਸ ਵਿੱਚ ਮਿਲੀ ਲਾਸ਼ ਦੀ ਹੋਈ ਪਹਿਚਾਣ, ਜਾਣੋ ਨਵੀਂ ਅਪਡੇਟ

Bathinda suitcase body case; ਬਠਿੰਡਾ ਵਿੱਚ ਸੂਟਕੇਸ ਵਿਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼ ਦੀ ਪਹਿਚਾਣ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਲਿਕਾ ਵਜੋਂ ਹੋਈ ਹੈ, ਜੋ ਮੋਗਾ ਦੇ ਬਾਗਾ ਪੁਰਾਣਾ ਦੀ ਰਹਿਣ ਵਾਲੀ ਸੀ। ਜਾਣਕਾਰੀ ਅਨੁਸਾਰ ਮਲਿਕਾ ਕਾਫੀ ਸਮੇਂ ਤੋਂ ਬਠਿੰਡਾ ਵਿੱਚ ਰਹਿ ਰਹੀ ਸੀ।

ਜਾਣਕਾਰੀ ਮੁਤਾਬਕ ਮਲਿਕਾ ਦਾ ਆਪਣੇ ਪਰਿਵਾਰ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ ਅਤੇ ਫਿਲਹਾਲ ਉਸਦੇ ਪਿੱਛੇ ਪਰਿਵਾਰ ਦਾ ਕੋਈ ਮੈਂਬਰ ਵੀ ਸਾਹਮਣੇ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਉਹ ਬਠਿੰਡਾ ਵਿੱਚ ਆਪਣੇ ਕਿਸੇ ਦੋਸਤ ਨਾਲ ਰਹਿ ਰਹੀ ਸੀ, ਹਾਲਾਂਕਿ ਉਸ ਦੋਸਤ ਬਾਰੇ ਪੁਲਿਸ ਨੂੰ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ।

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਲਿਕਾ ਦਾ ਕਤਲ ਕਿਸ ਨੇ ਕੀਤਾ ਅਤੇ ਇਸ ਘਟਨਾ ਪਿੱਛੇ ਅਸਲ ਕਾਰਨ ਕੀ ਸੀ। ਜਾਂਚ ਟੀਮ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਮਲਿਕਾ ਦੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮਾਮਲੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਵੇਗੀ।

Read Latest News and Breaking News at Daily Post TV, Browse for more News

Ad
Ad