ਰਾਜਾ ਵੜਿੰਗ ਦਾ ਨਵਜੋਤ ਕੌਰ ਸਿੱਧੂ ਨੂੰ ਚੈਲੇਂਜ, ਜ਼ੀਰਕਪੁਰ ਜ਼ਮੀਨ ਦੇ ਮੰਗੇ ਸਬੂਤ
Zirakpur land controversy Raja Warring statement; ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇ ਕੋਈ ਵੀ ਕਾਗਜ਼ਾਤ, ਬਿਆਨਾ ਜਾਂ ਇੰਤਕਾਲ ਦਾ ਰਿਕਾਰਡ ਜ਼ੀਰਕਪੁਰ ਵਿੱਚ ਮੇਰੇ ਨਾਮ ‘ਤੇ ਜ਼ਮੀਨ ਦਰਸਾ ਦੇਵੇ, ਤਾਂ ਮੈਂ ਦੋਸ਼ ਮੰਨਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਕਈ ਚੈਨਲ ਸਿਰਫ਼ ਇਹ ਖ਼ਬਰ ਚਲਾ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ‘ਤੇ ਇਲਜ਼ਾਮ ਲਗਾਏ ਹਨ, ਪਰ ਕਿਸੇ ਕੋਲ ਵੀ ਕੋਈ ਢੁਕਵਾਂ ਸਬੂਤ ਨਹੀਂ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਜੇ ਮੇਰੇ ਕੋਲ ਇੰਨੀ ਜ਼ਮੀਨ ਹੈ, ਤਾਂ ਉਸ ਵਿੱਚੋਂ ਮੈਨੂੰ ਕੇਵਲ 10 ਤੋਂ 12 ਕਿਲ੍ਹੇ ਦੇ ਦਿੱਤੇ ਜਾਣ, ਬਾਕੀ ਜ਼ਮੀਨ ਉਹ ਖੁਦ ਰੱਖ ਲੈਣ। ਉਨ੍ਹਾਂ ਨਵਜੋਤ ਕੌਰ ਸਿੱਧੂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਮਾਨਸਿਕ ਤੌਰ ‘ਤੇ ਅਸਥਿਰ ਹਨ।
ਰਾਹੁਲ ਗਾਂਧੀ ਦੇ ਦੌਰੇ ਸਬੰਧੀ ਰਾਜਾ ਵੜਿੰਗ ਨੇ ਦੱਸਿਆ ਕਿ Rahul Gandhi 28 ਫਰਵਰੀ ਨੂੰ ਬਰਨਾਲਾ ਪਹੁੰਚਣਗੇ, ਜਿੱਥੇ ਮਨਰੇਗਾ ਮੁੱਦੇ ‘ਤੇ ਇੱਕ ਵੱਡੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਅੱਜ ਬਰਨਾਲਾ ਜਾ ਕੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।