PVR ‘ਤੇ ਪੰਜਾਬੀ ਸਿਨੇਮਾ ਨਾਲ ਭੇਦਭਾਵ ਦੇ ਦੋਸ਼, ਐਮੀ ਵਿਰਕ ਦਾ ਸਖ਼ਤ ਸਟੈਂਡ
Ammy Virk PVR controversy; ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ Ammy Virk ਅਤੇ Binnu Dhillon ਨੇ PVR Cinemas ਖ਼ਿਲਾਫ਼ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਲਾਈਵ ਦੌਰਾਨ ਉਨ੍ਹਾਂ ਕਿਹਾ ਕਿ PVR ਪੰਜਾਬੀ ਫਿਲਮਾਂ ਨੂੰ ਉਹਨਾਂ ਜਿਤਨਾ ਮਹੱਤਵ ਨਹੀਂ ਦਿੰਦਾ, ਜਿੰਨਾ ਹਿੰਦੀ ਅਤੇ ਸਾਊਥ ਫਿਲਮਾਂ ਨੂੰ ਦਿੱਤਾ ਜਾਂਦਾ ਹੈ।
ਅਦਾਕਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਫਿਲਮ ਅੱਜ ਰਿਲੀਜ਼ ਹੋਈ ਹੈ, ਪਰ PVR ਵੱਲੋਂ ਯਥੋਚਿਤ ਸ਼ੋਅ ਨਹੀਂ ਦਿੱਤੇ ਗਏ ਅਤੇ ਵਾਰ-ਵਾਰ ਹੋਰ ਫਿਲਮਾਂ ਦਾ ਹਵਾਲਾ ਦਿੱਤਾ ਗਿਆ। ਐਮੀ ਵਿਰਕ ਨੇ ਸਾਫ਼ ਕਿਹਾ ਕਿ ਉਨ੍ਹਾਂ ਦੀ ਫਿਲਮ ਹੁਣ ਹੋਰ ਸਾਰੇ ਸਿਨੇਮਾਘਰਾਂ ਵਿੱਚ ਲੱਗੀ ਹੋਈ ਹੈ, ਪਰ PVR ਵਿੱਚ ਨਹੀਂ ਦਿਖਾਈ ਜਾਵੇਗੀ।
ਪੰਜਾਬੀ ਫਿਲਮਾਂ ਅਤੇ ਭਾਸ਼ਾ ਦੀ ਆਵਾਜ਼ ਦਬਾਉਣ ਦਾ ਦੋਸ਼
ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਪੰਜਾਬੀ ਫਿਲਮਾਂ ਅਤੇ ਪੰਜਾਬੀ ਭਾਸ਼ਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਇਸ ਮਾਮਲੇ ‘ਤੇ ਖੁੱਲ੍ਹ ਕੇ ਗੱਲ ਨਾ ਕਰਨ ਲਈ ਕਿਹਾ ਗਿਆ ਸੀ, ਪਰ ਹੁਣ ਉਹਨਾਂ ਨੇ ਜਨਤਾ ਸਾਹਮਣੇ ਆਪਣੀ ਗੱਲ ਰੱਖੀ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਇੰਡਸਟਰੀ ਵਿੱਚ ਉਨ੍ਹਾਂ ਖ਼ਿਲਾਫ਼ ਉਠ ਰਹੀਆਂ ਉੰਗਲੀਆਂ ‘ਤੇ ਵੀ ਤਿੱਖੀ ਟਿੱਪਣੀ ਕੀਤੀ। ਐਮੀ ਵਿਰਕ ਨੇ ਕਿਹਾ, “ਹੁਣ ਤਿਆਰੀ ਰੱਖੋ।”
ਫੈਨਜ਼ ਨੂੰ “ਬੰਬੂਕਾਟ 2” ਦੇਖਣ ਦੀ ਅਪੀਲ
ਦੋਵਾਂ ਸਿਤਾਰਿਆਂ ਨੇ ਆਪਣੇ ਪ੍ਰਸ਼ੰਸਕਾਂ ਨੂੰ Bambukat 2 ਵੱਧ ਤੋਂ ਵੱਧ ਦੇਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਹਰ ਦਰਸ਼ਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ।