Journalism Of Hope
BREAKING NEWS
ਮੇਲਾ ਰੱਖੜ ਪੁੰਨਿਆ ’ਤੇ ਪਹਿਲੀ ਵਾਰ ਸਿਆਸੀ ਸਟੇਜ ਲਗਾਏਗੀ ਭਾਜਪਾ.....ਏਅਰਪੋਰਟ ’ਤੇ ਬੋਰਡਿੰਗ ਪਾਸ ’ਤੇ ਇਮੀਗ੍ਰੇਸ਼ਨ ਮੋਹਰ ਲਾਉਣ ਦੀ ਪ੍ਰਥਾ ਹੋਵੇਗੀ ਖਤਮ.....ਇਟਲੀ ’ਚ ਪੰਜਾਬੀ ਨੌਜਵਾਨ ਦੀ ਪਰਿਵਾਰ ਦੇ ਸਾਹਮਣੇ ਹੀ ਸੜਕ ਹਾਦਸੇ ‘ਚ ਦਰਦਨਾਕ ਮੌਤ....ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ....ਫਰਜ਼ੀ PhD ਡਿਗਰੀ ਮਾਮਲੇ ’ਚ ਲੇਡੀ ਪ੍ਰਿੰਸੀਪਲ ਗ੍ਰਿਫ਼ਤਾਰ.....ਕਪੂਰਥਲਾ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਝੜਪ, ਚਾਰ ਜ਼ਖ਼ਮੀ.....42 ਸਾਲ ਬਾਅਦ ਫੜਿਆ ਗਿਆ ਕਤਲ ਦਾ ਮੁਲਜ਼ਮ, 23 ਸਾਲ ਦੀ ਉਮਰ ਵਿੱਚ ਹੱਤਿਆ ਕਰਨ ਤੋਂ ਬਾਅਦ ਹੋ ਗਿਆ ਸੀ ਫਰਾਰ.....ਕੈਨੇਡਾ ਦੇ ਟੋਰਾਂਟੋ ਏਅਰਪੋਰਟ ’ਤੇ ਭਾਰਤੀ ਨੌਜਵਾਨ ਗ੍ਰਿਫ਼ਤਾਰ

ਕਪੂਰਥਲਾ ਵਿੱਚ ਵਧ ਰਹੇ ਚੋਰਾਂ ਦੇ ਹੌਸਲੇ, ਮੈਡੀਕਲ ਸਟੋਰ ਤੋਂ ਨਕਦੀ ਚੋਰੀ ਕਰ ਚੋਰ ਹੋਏ ਫਰਾਰ

Latest News: ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਵਿੱਚ ਬੇਗੋਵਾਲ ਰੋਡ ਸਥਿਤ ਇੱਕ ਮੈਡੀਕਲ ਸਟੋਰ ‘ਚੋਂ ਅਣਪਛਾਤੇ ਚੋਰ ਵੱਲੋਂ ਕਰੀਬ 10 ਤੋਂ 12 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਰ ਰਾਤ ਦੇ ਸਮੇਂ ਦੁਕਾਨ ਵਿੱਚ ਦਾਖਲ ਹੋਇਆ ਅਤੇ ਕਾਊਂਟਰ ਵਿੱਚ ਪਈ ਨਗਦੀ ਚੋਰੀ ਕਰਕੇ ਫਰਾਰ ਹੋ ਗਿਆ। ਇਹ […]
Khushi
By : Updated On: 21 Feb 2026 15:57:PM
ਕਪੂਰਥਲਾ ਵਿੱਚ ਵਧ ਰਹੇ ਚੋਰਾਂ ਦੇ ਹੌਸਲੇ, ਮੈਡੀਕਲ ਸਟੋਰ ਤੋਂ ਨਕਦੀ ਚੋਰੀ ਕਰ ਚੋਰ ਹੋਏ ਫਰਾਰ

Latest News: ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਵਿੱਚ ਬੇਗੋਵਾਲ ਰੋਡ ਸਥਿਤ ਇੱਕ ਮੈਡੀਕਲ ਸਟੋਰ ‘ਚੋਂ ਅਣਪਛਾਤੇ ਚੋਰ ਵੱਲੋਂ ਕਰੀਬ 10 ਤੋਂ 12 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ਼ਤਿਹਾਰ

ਮਿਲੀ ਜਾਣਕਾਰੀ ਅਨੁਸਾਰ ਚੋਰ ਰਾਤ ਦੇ ਸਮੇਂ ਦੁਕਾਨ ਵਿੱਚ ਦਾਖਲ ਹੋਇਆ ਅਤੇ ਕਾਊਂਟਰ ਵਿੱਚ ਪਈ ਨਗਦੀ ਚੋਰੀ ਕਰਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਦੁਕਾਨ ਮਾਲਕ ਤਿਲਕ ਰਾਜ ਕੱਕੜ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਸੈਰ ਦੌਰਾਨ ਉਸ ਨੇ ਵੇਖਿਆ ਕਿ ਦੁਕਾਨ ਦਾ ਸ਼ਟਰ ਅੱਧਾ ਚੁੱਕਿਆ ਹੋਇਆ ਸੀ ਅਤੇ ਤਾਲਾ ਟੁੱਟਿਆ ਪਿਆ ਸੀ। ਅੰਦਰ ਜਾ ਕੇ ਕਾਊਂਟਰ ਦੇ ਦਰਾਜ ਦੀ ਜਾਂਚ ਕੀਤੀ ਤਾਂ ਉੱਥੇ ਪਈ ਲਗਭਗ 10–12 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਦੁਕਾਨ ਮਾਲਕ ਅਤੇ ਇਲਾਕਾ ਨਿਵਾਸੀਆਂ ਨੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ‘ਤੇ ਚਿੰਤਾ ਜਤਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਪਹਿਰੇਦਾਰੀ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News