ਇੱਕ ਆਦਮੀ ਨੇ ਦੋ ਪਤਨੀਆਂ ਨੂੰ ਪਾਇਆ ਭੰਬਲ ਭੂਸੇ ‘ਚ, ਬੁਲਾਉਣੀ ਪਈ ਪੁਲਿਸ, ਜਾਣੋ ਪੂਰਾ ਮਾਮਲਾ…

Husband wife, women fight in punjab; ਇੱਕ ਆਦਮੀ ਨੂੰ ਆਪਣਾ ਪਤੀ ਦੱਸਣ ਵਾਲੀ ਔਰਤ ਨਾਲ ਉਸ ਦੀ ਅਸਲੀ ਪਤਨੀ ਦਾ ਵਿਵਾਦ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਦੋਵੇਂ ਔਰਤਾਂ ਆਪਸ ਵਿੱਚ ਭਿੜ ਗਈਆਂ ਅਤੇ ਜ਼ਬਰਦਸਤ ਹੱਥਾਪਾਈ ਹੋਈ। ਮਾਮਲਾ ਬੇਕਾਬੂ ਹੁੰਦਾ ਦੇਖ ਮੌਕੇ ‘ਤੇ ਪੁਲਿਸ ਨੂੰ ਬੁਲਾਉਣਾ ਪਿਆ। ਇਹ ਘਟਨਾ ਪੰਜਾਬ ਦੇ ਜਲਾਲਾਬਾਦ ਦੀ ਹੈ। […]
Jaspreet Singh
By : Updated On: 22 Feb 2026 14:52:PM
ਇੱਕ ਆਦਮੀ ਨੇ ਦੋ ਪਤਨੀਆਂ ਨੂੰ ਪਾਇਆ ਭੰਬਲ ਭੂਸੇ ‘ਚ, ਬੁਲਾਉਣੀ ਪਈ ਪੁਲਿਸ, ਜਾਣੋ ਪੂਰਾ ਮਾਮਲਾ…

Husband wife, women fight in punjab; ਇੱਕ ਆਦਮੀ ਨੂੰ ਆਪਣਾ ਪਤੀ ਦੱਸਣ ਵਾਲੀ ਔਰਤ ਨਾਲ ਉਸ ਦੀ ਅਸਲੀ ਪਤਨੀ ਦਾ ਵਿਵਾਦ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਦੋਵੇਂ ਔਰਤਾਂ ਆਪਸ ਵਿੱਚ ਭਿੜ ਗਈਆਂ ਅਤੇ ਜ਼ਬਰਦਸਤ ਹੱਥਾਪਾਈ ਹੋਈ। ਮਾਮਲਾ ਬੇਕਾਬੂ ਹੁੰਦਾ ਦੇਖ ਮੌਕੇ ‘ਤੇ ਪੁਲਿਸ ਨੂੰ ਬੁਲਾਉਣਾ ਪਿਆ। ਇਹ ਘਟਨਾ ਪੰਜਾਬ ਦੇ ਜਲਾਲਾਬਾਦ ਦੀ ਹੈ।

ਵਿਵਾਦ ਵਧਣ ਨਾਲ ਸਥਿਤੀ ਤਣਾਅਪੂਰਨ ਹੋ ਗਈ ਅਤੇ ਪਿੰਡ ਦੇ ਲੋਕ ਵੀ ਉੱਥੇ ਇਕੱਠੇ ਹੋ ਗਏ। ਮਾਹੌਲ ਖਰਾਬ ਹੁੰਦਾ ਦੇਖ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ ਤੋਂ ਆਈ ਔਰਤ ਦਾ ਨਾਮ ਰੀਨਾ ਰਾਣੀ ਹੈ। ਰੀਨਾ ਰਾਣੀ ਨੇ ਦਾਅਵਾ ਕੀਤਾ ਕਿ ਹਰਮੇਸ਼ ਸਿੰਘ ਉਸ ਦਾ ਪਤੀ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੇ ਨਾਲ ਰਹਿ ਰਿਹਾ ਸੀ। ਰੀਨਾ ਦੇ ਅਨੁਸਾਰ, ਉਹ ਤਲਾਕਸ਼ੁਦਾ ਹੈ ਅਤੇ ਆਪਣੇ ਬੱਚਿਆਂ ਨੂੰ ਛੱਡ ਕੇ ਹਰਮੇਸ਼ ਨਾਲ ਰਹਿ ਰਹੀ ਸੀ।

ਉਸ ਨੇ ਦੱਸਿਆ ਕਿ 14 ਤਾਰੀਖ ਨੂੰ ਹਰਮੇਸ਼ ਉਸ ਨੂੰ ਛੱਡ ਕੇ ਆਪਣੇ ਪਿੰਡ ਆ ਗਿਆ। ਰੀਨਾ ਨੇ ਦੋਸ਼ ਲਗਾਇਆ ਕਿ ਹਰਮੇਸ਼ ਨੇ ਕਿਹਾ ਸੀ ਕਿ ਉਸ ਨੂੰ ਆਪਣੀ ਬਾਈਕ, ਮੋਬਾਈਲ ਅਤੇ ਹੋਰ ਸਮਾਨ ਲੈਣ ਲਈ ਪਿੰਡ ਜਾਣਾ ਹੈ। ਇਸ ਤੋਂ ਬਾਅਦ ਉਸ ਨੇ ਰੀਨਾ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ। ਰੀਨਾ ਨੇ ਦੱਸਿਆ ਕਿ ਉਸ ਦੀ ਤਬੀਅਤ ਖਰਾਬ ਹੋਣ ‘ਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਜਦੋਂ ਉਸ ਨੂੰ ਇਲਾਜ ਲਈ ਪੈਸਿਆਂ ਦੀ ਲੋੜ ਪਈ ਤਾਂ ਹਰਮੇਸ਼ ਨੇ ਟਾਲਮਟੋਲ ਕੀਤੀ ਅਤੇ ਆਖਿਰਕਾਰ ਉਸ ਨੂੰ ਛੱਡ ਦਿੱਤਾ। ਹਰਮੇਸ਼ ਨੇ ਉਸ ਨਾਲ ਵੀਡੀਓ ਕਾਲ ‘ਤੇ ਗੱਲ ਕਰਦਿਆਂ ਕਿਹਾ ਕਿ ਉਹ ਅਗਲੇ ਦਿਨ ਆ ਜਾਵੇਗਾ, ਪਰ ਜਦੋਂ ਉਹ ਨਹੀਂ ਆਇਆ ਤਾਂ ਰੀਨਾ ਖੁਦ ਉਸ ਦੇ ਘਰ ਪਹੁੰਚ ਗਈ। ਉੱਥੇ ਘਰ ਦੀਆਂ ਔਰਤਾਂ ਨੇ ਉਸ ਨਾਲ ਮਾਰਕੁੱਟ ਕੀਤੀ। ਰੀਨਾ ਦਾ ਕਹਿਣਾ ਹੈ ਕਿ ਉਹ ਹਰਮੇਸ਼ ਨਾਲ ਹੀ ਰਹੇਗੀ।

ਦੂਜੇ ਪਾਸੇ, ਪਿੰਡ ਵਿੱਚ ਰਹਿਣ ਵਾਲੀ ਹਰਮੇਸ਼ ਦੀ ਪਤਨੀ ਤੋਸ਼ਾ ਰਾਣੀ ਨੇ ਕਿਹਾ ਕਿ ਉਸ ਦਾ ਪਤੀ ਲੁਧਿਆਣਾ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਗਿਆ ਸੀ। ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਹਰਮੇਸ਼ ਨੇ ਉਸ ਔਰਤ ਨਾਲ ਕਦੋਂ ਵਿਆਹ ਕੀਤਾ।

ਇਸ ਮਾਮਲੇ ਵਿੱਚ ਹਰਮੇਸ਼ ਦੇ ਫੌਜੀ ਭਰਾ ਦਾ ਕਹਿਣਾ ਹੈ ਕਿ 2021 ਤੋਂ ਉਹ ਆਪਣੇ ਭਰਾ ਨੂੰ ਘਰ ਤੋਂ ਬੇਦਖ਼ਲ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਨੇ ਕਿਹਾ ਕਿ ਔਰਤ ਬਿਨਾਂ ਵਜ੍ਹਾ ਪਰਿਵਾਰ ਨਾਲ ਵਿਵਾਦ ਕਰ ਰਹੀ ਹੈ। ਝਗੜਾ ਵੱਧਦਾ ਦੇਖ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad