Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਕਰਨ ਵਾਲਾ ਸ਼ਖ਼ਸ ਜੇਲ੍ਹ ਤੋਂ ਹੋਇਆ ਰਿਹਾਅ,ਸੋਸ਼ਲ ਮੀਡੀਆ ‘ਤੇ ਪਹਿਲੀ ਵੀਡੀਓ; ਕਿਹਾ- ਰੱਬ ਦਾ ਸ਼ੁਕਰ ਹੈ, ਮੈਂ ਸੁਰੱਖਿਅਤ ਹਾਂ

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰਨ ਵਾਲਾ ਮੁਸਲਿਮ ਨੌਜਵਾਨ ਸੁਭਾਨ ਰੰਗਰੇਜ਼ ਜ਼ਮਾਨਤ ’ਤੇ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ। ਹਾਲਾਂਕਿ ਇਸ ਵਾਰ ਉਸਨੇ ਨਾ ਤਾਂ ਸ੍ਰੀ ਦਰਬਾਰ ਸਾਹਿਬ ਬਾਰੇ ਕੁਝ ਕਿਹਾ ਅਤੇ ਨਾ ਹੀ ਆਪਣੇ ਖ਼ਿਲਾਫ਼ ਹੋਈ ਕਾਨੂੰਨੀ ਕਾਰਵਾਈ ’ਤੇ ਕੋਈ ਟਿੱਪਣੀ ਕੀਤੀ। ਉਸ ਦਾ […]
By : Updated On: 27 Feb 2026 09:04:AM
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਕੁਰਲੀ ਕਰਨ ਵਾਲਾ ਸ਼ਖ਼ਸ ਜੇਲ੍ਹ ਤੋਂ ਹੋਇਆ ਰਿਹਾਅ,ਸੋਸ਼ਲ ਮੀਡੀਆ ‘ਤੇ ਪਹਿਲੀ ਵੀਡੀਓ; ਕਿਹਾ- ਰੱਬ ਦਾ ਸ਼ੁਕਰ ਹੈ, ਮੈਂ ਸੁਰੱਖਿਅਤ ਹਾਂ

ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰਨ ਵਾਲਾ ਮੁਸਲਿਮ ਨੌਜਵਾਨ ਸੁਭਾਨ ਰੰਗਰੇਜ਼ ਜ਼ਮਾਨਤ ’ਤੇ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ। ਹਾਲਾਂਕਿ ਇਸ ਵਾਰ ਉਸਨੇ ਨਾ ਤਾਂ ਸ੍ਰੀ ਦਰਬਾਰ ਸਾਹਿਬ ਬਾਰੇ ਕੁਝ ਕਿਹਾ ਅਤੇ ਨਾ ਹੀ ਆਪਣੇ ਖ਼ਿਲਾਫ਼ ਹੋਈ ਕਾਨੂੰਨੀ ਕਾਰਵਾਈ ’ਤੇ ਕੋਈ ਟਿੱਪਣੀ ਕੀਤੀ।

ਇਸ਼ਤਿਹਾਰ

ਉਸ ਦਾ ਇੱਕ ਵੀਡੀਓ ਇੱਕ ਹੋਰ ਮੁਸਲਿਮ ਵਿਅਕਤੀ ਵੱਲੋਂ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ “ਸਾਡਾ ਛੋਟਾ ਭਰਾ ਸੁਭਾਨ ਰੰਗਰੇਜ਼ ਵਾਪਸ ਆ ਗਿਆ ਹੈ। ਤੁਸੀਂ ਸਾਰਿਆਂ ਦੀਆਂ ਦੁਆਵਾਂ ਨਾਲ ਉਹ ਸਾਡੇ ਕੋਲ ਹੈ।”

ਵੀਡੀਓ ਵਿੱਚ ਸੁਭਾਨ ਕਹਿੰਦਾ ਹੈ, “ਅੱਲਾਹ ਦਾ ਸ਼ੁਕਰ ਹੈ, ਮੈਂ ਠੀਕ ਹਾਂ। ਤੁਹਾਡੀਆਂ ਦੁਆਵਾਂ ਨਾਲ ਸਹੀ ਸਲਾਮਤ ਹਾਂ। ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਨਮਾਜ਼ ਪੜ੍ਹੋ, ਰੋਜ਼ੇ ਰੱਖੋ ਅਤੇ ਅੱਲਾਹ ਤੋਂ ਦੁਆ ਕਰੋ।” ਇਸ ਵਾਰ ਉਸਦਾ ਰਵੱਈਆ ਪਹਿਲਾਂ ਵਾਂਗ ਅਹੰਕਾਰ ਵਾਲਾ ਨਹੀਂ ਸੀ।

ਘਟਨਾ ਕੀ ਸੀ?
ਦਿੱਲੀ ਦਾ ਰਹਿਣ ਵਾਲਾ ਸੁਭਾਨ 13 ਜਨਵਰੀ ਨੂੰ ਦਰਬਾਰ ਸਾਹਿਬ ਆਇਆ ਸੀ। ਉੱਥੇ ਉਸਨੇ ਪਵਿੱਤਰ ਸਰੋਵਰ ਵਿੱਚ ਬੈਠ ਕੇ ਮੂੰਹ ਵਿੱਚ ਪਾਣੀ ਭਰਿਆ ਤੇ ਓਥੇ ਹੀ ਥੁੱਕ ਦਿੱਤਾ। ਉਸਨੇ ਆਪਣੇ ਸਾਥੀ ਨਾਲ ਵੀਡੀਓ ਵੀ ਬਣਵਾਈ ਅਤੇ ਬਾਅਦ ਵਿੱਚ ਇੰਸਟਾਗ੍ਰਾਮ ’ਤੇ ਪੋਸਟ ਕਰ ਦਿੱਤੀ।

ਵੀਡੀਓ ਵਿੱਚ ਉਸਨੇ ਆਪਣੇ ਆਪ ਨੂੰ “ਮੁਸਲਿਮ ਸ਼ੇਰ” ਵੀ ਕਿਹਾ, ਜਿਸ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਪੈਦਾ ਹੋਇਆ।

SGPC ਦੀ ਕਾਰਵਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ CCTV ਫੁਟੇਜ ਦੀ ਜਾਂਚ ਕਰਕੇ ਦੱਸਿਆ ਕਿ ਉਹ ਇਰਾਦੇ ਨਾਲ ਹੀ ਬੇਅਦਬੀ ਕਰਨ ਆਇਆ ਸੀ। ਫੁਟੇਜ ਵਿੱਚ ਉਹ ਵੀਡੀਓ ਬਣਾਉਂਦਾ ਤੇ ਘੁੰਮਦਾ ਨਜ਼ਰ ਆਇਆ, ਪਰ ਉਸਨੇ ਮੱਥਾ ਨਹੀਂ ਟੇਕਿਆ।

ਨਿਹੰਗਾਂ ਵੱਲੋਂ ਕਾਰਵਾਈ
24 ਜਨਵਰੀ ਨੂੰ ਗਾਜ਼ਿਆਬਾਦ ਵਿੱਚ ਨਿਹੰਗਾਂ ਨੇ ਉਸਨੂੰ ਫੜ ਕੇ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਉਸ ’ਤੇ ਬੇਅਦਬੀ ਦਾ ਕੇਸ ਦਰਜ ਹੋਇਆ ਅਤੇ ਉਹ ਜੇਲ੍ਹ ਚਲਾ ਗਿਆ। ਹੁਣ ਉਹ ਜ਼ਮਾਨਤ ’ਤੇ ਬਾਹਰ ਆਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News