ਕੈਨੇਡਾ ਵਿੱਚ ਸੜਕ ਹਾਦਸੇ ‘ਚ ਪੰਜਾਬ ਦੇ ਨੌਜਵਾਨਾਂ ਦੀ ਮੌਤ

Latest News: ਕੈਨੇਡਾ ਦੀ ਧਰਤੀ ਤੇ ਫਿਰ ਇਕ ਵਾਰ ਪੰਜਾਬ ਦੇ ਪੁੱਤਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਈ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ਦੀ ਸੜਕ ਤੇ ਹੋਇਆ, ਜਾਣਕਾਰੀ ਅਨੁਸਾਰ ਦੋਵੇਂ ਨੋਜਵਾਨ ਤਰਨਤਾਰਨ ਦੇ ਮਾੜੀ ਗੌਰ ਸਿੰਘ ਅਤੇ ਆਈਲੋਵਾਲ ਪਿੰਡਾਂ ਦੇ ਵਸਨੀਕ ਤਲਵਿੰਦਰ ਸਿੰਘ ਅਤੇ ਜਾਬੀਰ ਸਿੰਘ ਅਤੇ ਆਪਣੇ ਪਰਿਵਾਰਾਂ ਲਈ ਵਧੀਆ ਭਵਿੱਖ ਲਈ ਕੈਨੇਡਾ ਗਏ ਸਨ। […]
Khushi
By : Updated On: 05 Mar 2026 15:41:PM
ਕੈਨੇਡਾ ਵਿੱਚ ਸੜਕ ਹਾਦਸੇ ‘ਚ ਪੰਜਾਬ ਦੇ ਨੌਜਵਾਨਾਂ ਦੀ ਮੌਤ

Latest News: ਕੈਨੇਡਾ ਦੀ ਧਰਤੀ ਤੇ ਫਿਰ ਇਕ ਵਾਰ ਪੰਜਾਬ ਦੇ ਪੁੱਤਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਈ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ਦੀ ਸੜਕ ਤੇ ਹੋਇਆ, ਜਾਣਕਾਰੀ ਅਨੁਸਾਰ ਦੋਵੇਂ ਨੋਜਵਾਨ ਤਰਨਤਾਰਨ ਦੇ ਮਾੜੀ ਗੌਰ ਸਿੰਘ ਅਤੇ ਆਈਲੋਵਾਲ ਪਿੰਡਾਂ ਦੇ ਵਸਨੀਕ ਤਲਵਿੰਦਰ ਸਿੰਘ ਅਤੇ ਜਾਬੀਰ ਸਿੰਘ ਅਤੇ ਆਪਣੇ ਪਰਿਵਾਰਾਂ ਲਈ ਵਧੀਆ ਭਵਿੱਖ ਲਈ ਕੈਨੇਡਾ ਗਏ ਸਨ।

ਕੱਲ੍ਹ, ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਨੇੜੇ ਹਾਈਵੇਅ 97, ਅਲਾਸਕਾ ਹਾਈਵੇਅ ‘ਤੇ ਇੱਕ ਭਿਆਨਕ ਟਰੱਕ ਹਾਦਸਾ ਵਾਪਰਿਆ। ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਹਾਦਸੇ ਦੀ ਖ਼ਬਰ ਫੈਲਦੇ ਹੀ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਸੋਗ ਨਾਲ ਭਰ ਗਿਆ।

ਚੰਗੇ ਭਵਿੱਖ ਲਈ ਗਏ ਸੀ ਵਿਦੇਸ਼

ਮ੍ਰਿਤਕਾਂ ਦੇ ਪਰਿਵਾਰਾਂ ਨੇ ਜਾਣਕਾਰੀ ਦਿੱਤੀ ਕਿ ਨੌਜਵਾਨ ਪੜ੍ਹਾਈ ਅਤੇ ਕੰਮ ਲਈ ਕੈਨੇਡਾ ਗਏ ਸਨ। ਉਨ੍ਹਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਤਲਵਿੰਦਰ ਸਿੰਘ ਅਤੇ ਜਾਬੀਰ ਸਿੰਘ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਸਨ ਜੋ ਹਮੇਸ਼ਾ ਆਪਣੇ ਪਰਿਵਾਰਾਂ ਲਈ ਬਿਹਤਰ ਮੌਕੇ ਭਾਲਦੇ ਸਨ।

ਮ੍ਰਿਤਕਾਂ ਨੂੰ ਜਲਦ ਲਿਆਂਦਾ ਜਾਵੇਗਾ ਪੰਜਾਬ

ਹਾਦਸੇ ਤੋਂ ਤੁਰੰਤ ਬਾਅਦ, ਕੈਨੇਡੀਅਨ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰਾਂ ਦੀ ਮੰਗ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਵਾਪਸ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਘਰ ਲਿਆਂਦਾ ਜਾ ਸਕੇ।

Read Latest News and Breaking News at Daily Post TV, Browse for more News

Ad
Ad