Jalandhar ’ਚ ਦਹਿਲਾ ਦੇਣ ਵਾਲੀ ਘਟਨਾ, ਰਿਟਾਇਰਡ ਨਗਰ ਸੁਪਰਡੈਂਟ ਨੇ ਲਗਾਈ ਅੱਗ, ਜ਼ਿੰਦਾ ਸੜ ਕੇ ਮੌਤ

Retired municipal superintendent suicide case; ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ, ਪਰ ਪਹਿਲੀ ਮੰਜ਼ਿਲ ‘ਤੇ ਕਮਰਾ ਹੋਣ ਅਤੇ ਤੇਜ਼ ਹਵਾਵਾਂ ਕਾਰਨ ਉਹ ਤੁਰੰਤ ਅੰਦਰ ਨਹੀਂ ਜਾ ਸਕੇ। ਪਹਿਲਾਂ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਜਦੋਂ ਤੱਕ ਟੀਮ ਕਮਰੇ ਵਿੱਚ ਪਹੁੰਚੀ, ਸੋਹਨ ਸਿੰਘ ਦੀ ਸੜਨ ਕਾਰਨ ਮੌਤ ਹੋ ਚੁੱਕੀ ਸੀ। ਜਲੰਧਰ ਵਿੱਚ ਉਸ ਵੇਲ੍ਹੇ ਸਨਸਨੀ […]
Jaspreet Singh
By : Updated On: 13 Mar 2026 19:01:PM
Jalandhar ’ਚ ਦਹਿਲਾ ਦੇਣ ਵਾਲੀ ਘਟਨਾ, ਰਿਟਾਇਰਡ ਨਗਰ ਸੁਪਰਡੈਂਟ ਨੇ ਲਗਾਈ ਅੱਗ, ਜ਼ਿੰਦਾ ਸੜ ਕੇ ਮੌਤ

Retired municipal superintendent suicide case; ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ, ਪਰ ਪਹਿਲੀ ਮੰਜ਼ਿਲ ‘ਤੇ ਕਮਰਾ ਹੋਣ ਅਤੇ ਤੇਜ਼ ਹਵਾਵਾਂ ਕਾਰਨ ਉਹ ਤੁਰੰਤ ਅੰਦਰ ਨਹੀਂ ਜਾ ਸਕੇ। ਪਹਿਲਾਂ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਜਦੋਂ ਤੱਕ ਟੀਮ ਕਮਰੇ ਵਿੱਚ ਪਹੁੰਚੀ, ਸੋਹਨ ਸਿੰਘ ਦੀ ਸੜਨ ਕਾਰਨ ਮੌਤ ਹੋ ਚੁੱਕੀ ਸੀ।

ਜਲੰਧਰ ਵਿੱਚ ਉਸ ਵੇਲ੍ਹੇ ਸਨਸਨੀ ਮੱਚ ਗਈ, ਜਦੋਂ ਇੱਕ ਘਰ ਤੋਂ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਉੱਪਰਲੇ ਕਮਰੇ ਵਿੱਚੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਰੌਲਾ ਸੁਣ ਕੇ ਲੋਕ ਉੱਠੇ ਅਤੇ ਘਰ ਵੱਲ ਭੱਜੇ। ਪਤਾ ਲੱਗਾ ਕਿ ਰਿਟਾਇਰਡ ਨਗਰ ਸੁਪਰਡੈਂਟ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਅਤੇ ਆਪਣੇ ਪਰਿਵਾਰ ਦੀਆਂ ਅੱਖਾਂ ਦੇ ਸਾਹਮਣੇ ਜ਼ਿੰਦਾ ਸੜ ਗਿਆ।

ਜਲੰਧਰ ਦੇ ਚੌਗਿਟੀ ਚੌਕ ਦੇ ਅਵਤਾਰ ਨਗਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ। ਸੇਵਾਮੁਕਤ ਨਗਰ ਸੁਪਰਡੈਂਟ ਸੋਹਣ ਸਿੰਘ (60) ਨੇ ਕਥਿਤ ਤੌਰ ‘ਤੇ ਆਪਣੇ ਕਮਰੇ ਵਿੱਚ ਆਪਣੇ ਆਪ ਨੂੰ ਅੱਗ ਲਗਾ ਲਈ। ਘਟਨਾ ਵੇਲ੍ਹੇ ਉਨ੍ਹਾਂਦਾ ਪਰਿਵਾਰ ਸੁੱਤਾ ਪਿਆ ਸੀ। ਅਚਾਨਕ ਚੀਕਾਂ ਗੂੰਜਣ ਲੱਗ ਪਈਆਂ। ਉਨ੍ਹਾਂ ਦੀ ਪਤਨੀ ਅਤੇ ਪੁੱਤਰ ਅੱਗ ਅਤੇ ਚੀਕਾਂ ਸੁਣ ਕੇ ਜਾਗੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹ ਆਪਣੇ ਪਰਿਵਾਰ ਦੇ ਸਾਹਮਣੇ ਜ਼ਿੰਦਾ ਸੜ ਚੁੱਕੇ ਸਨ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੋਹਣ ਸਿੰਘ ਕਰਜ਼ੇ ਤੋਂ ਪਰੇਸ਼ਾਨ ਸਨ। ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਪਰ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਕੋਈ ਨੋਟ ਅੱਗ ਵਿੱਚ ਸੜ ਤਾਂ ਨਹੀਂ ਗਿਆ ਜਾਂ ਮ੍ਰਿਤਕ ਨੇ ਕੋਈ ਵੀਡੀਓ ਮੈਸੇਜ ਤਾਂ ਨਹੀਂ ਬਣਾਇਆ ਸੀ।

ਕਰਜੇ ਤੋਂ ਪਰੇਸ਼ਾਨ ਸਨ ਸੋਹਨ ਸਿੰਘ

ਮ੍ਰਿਤਕ ਦੇ ਪੁੱਤਰ ਵਿਵੇਕ ਦੇ ਅਨੁਸਾਰ, ਉਨ੍ਹਾਂ ਦੇ ਪਿਤਾ ਘਰ ਦੀ ਛੱਤ ‘ਤੇ ਕਮਰੇ ਵਿੱਚ ਸੌਂਦੇ ਸਨ। ਵੀਰਵਾਰ ਰਾਤ ਨੂੰ, ਉਹ ਆਮ ਵਾਂਗ ਖਾਣਾ ਖਾਣ ਤੋਂ ਬਾਅਦ ਸੌਣ ਲਈ ਚਲੇ ਗਏ। ਸ਼ੁੱਕਰਵਾਰ ਸਵੇਰੇ 4:30 ਵਜੇ ਦੇ ਕਰੀਬ, ਕਮਰੇ ਵਿੱਚ ਅੱਗ ਲੱਗ ਗਈ। ਗੁਆਂਢੀਆਂ ਨੇ ਸ਼ੌਰ ਮਚਾਇਆ ਅਤੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ, ਪਰ ਪਹਿਲੀ ਮੰਜ਼ਿਲ ‘ਤੇ ਕਮਰਾ ਹੋਣ ਅਤੇ ਤੇਜ਼ ਹਵਾਵਾਂ ਕਾਰਨ ਉਹ ਤੁਰੰਤ ਅੰਦਰ ਨਹੀਂ ਜਾ ਸਕੇ। ਪਹਿਲਾਂ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਜਦੋਂ ਤੱਕ ਟੀਮ ਕਮਰੇ ਵਿੱਚ ਪਹੁੰਚੀ, ਸੋਹਨ ਸਿੰਘ ਦੀ ਸੜਨ ਕਾਰਨ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਹਨ ਸਿੰਘ ਕਈ ਲੋਕਾਂ ਤੋਂ ਕਰਜਾ ਲੈਣ ਤੋਂ ਪਰੇਸ਼ਾਨ ਸਨ, ਪਰ ਪਰਿਵਾਰ ਕੋਲ ਕਰਜ਼ੇ ਸਹੀ ਜਾਣਕਾਰੀ ਨਹੀਂ ਸੀ। ਰਾਮਾ ਮੰਡੀ ਪੁਲਿਸ ਸਟੇਸ਼ਨ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad