LPG ਸਿਲੰਡਰ ਨੂੰ ਲੈ ਕੇ ਸਰਕਾਰ ਦਾ ਵੱਡਾ ਬਿਆਨ: ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ, ਬੁਕਿੰਗ ਨਿਯਮਾਂ ਵਿੱਚ ਤਬਦੀਲੀ
LPG Cyclinder Helpline: ਦੇਸ਼ ਵਿੱਚ ਰਸੋਈ ਗੈਸ ਨੂੰ ਲੈਕੇ ਲੋਕਾਂ ਵਿੱਚ ਚਿੰਤਾ ਵੱਧ ਰਹੀ ਹੈ, ਪਰ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ LPG ਦੀ ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਆਮ ਖਪਤਕਾਰਾਂ ਦੀਆਂ ਲੋੜਾਂ ਨੂੰ ਪਹਿਲ ਦਿੱਤੀ ਜਾ ਰਹੀ ਹਾ। ਸਰਕਾਰ ਦਾ ਕਹਿਣਾ ਹੈ ਕਿ ਸਪਲਾਈ ਬਣਾਈ ਰੱਖਣ ਲਈ ਜ਼ਰੂਰੀ ਪ੍ਰਬਧ ਕੀਤੇ ਗਏ ਹਨ, ਇਸ ਲਈ ਲੋਕਾਂ ਨੂੰ ਘਬਰਾਉਣ ਜਾਂ ਜਲਦਬਾਜ਼ੀ ਵਿੱਚ ਸਿਲੰਡਰ ਬੁਕ ਕਰਨ ਦੀ ਲੋੜ ਨਹੀਂ ਹੈ।
LPG ਦੇ ਨਿਯਮਾਂ ‘ਚ ਕਈ ਬਦਲਾਅ
ਦੇਸ਼ ‘ਚ LPG ਸਿਲੰਡਰ ਦੀ ਬੁਕਿੰਗ ਦੇ ਵਿਚਕਾਰ ਦਾ ਸਮਾਂ ਫਿਲਹਾਲ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ। ਪੇਂਡੂ ਖੇਤਰ ਦੇ ਗਾਹਕਾਂ ਲਈ ਇਹ ਸਮਾਂ 45 ਦਿਨ ਤੈਅ ਕੀਤਾ ਗਿਆ ਹੈ। ਜੇਕਰ ਕੋਈ ਗੈਸ ਡੀਲਰ ਸਿਲੰਡਰ ਦੀ ਡਿਲਿਵਰੀ ‘ਚ ਦੇਰੀ ਕਰਦਾ ਹੈ ਜਾਂ ਵਾਧੂ ਪੈਸਿਆਂ ਦੀ ਮੰਗ ਕਰਦਾ ਹੈ, ਤਾਂ ਖਪਤਕਾਰ ਸਿੱਧੇ ਗੈਸ ਕੰਪਨੀ ਦੀ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਸੁਰੱਖਿਅਤ ਭੰਡਾਰ ਹਾਲੇ ਵੀ ਮੌਜੂਦ
ਸਰਕਾਰ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਜਲਦਬਾਜ਼ੀ ‘ਚ ਸਿਲੰਡਰ ਬੁੱਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਦੇਸ਼ ‘ਚ LPG ਦਾ ਲੋੜੀਂਦਾ ਭੰਡਾਰ ਮੌਜੂਦ ਹੈ। ਰਿਫਾਇਨਰੀ ਕੰਪਨੀਆਂ ਨੇ ਸਾਵਧਾਨੀ ਵਜੋਂ LPG ਦੇ ਉਤਪਾਦਨ ‘ਚ ਲਗਭਗ 25% ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਜੇਕਰ ‘ਸਟ੍ਰੇਟ ਆਫ ਹਾਰਮੁਜ਼’ ਰਾਹੀਂ ਹੋਣ ਵਾਲੀ ਸਪਲਾਈ ‘ਚ ਕੋਈ ਰੁਕਾਵਟ ਆਉਂਦੀ ਹੈ, ਤਾਂ ਭਾਰਤ ਨੇ ਦੂਜੇ ਦੇਸ਼ਾਂ ਤੋਂ ਕੱਚਾ ਤੇਲ ਖਰੀਦਣ ਦੇ ਬਦਲਵੇਂ ਪ੍ਰਬੰਧ ਪਹਿਲਾਂ ਹੀ ਕਰ ਲਏ ਹਨ।
ਸਹੂਲਤ ਲਈ ਹੈਲਪਲਾਈਨ ਨੰਬਰ
HP Gas: 1800-2333-555 (ਟੋਲ ਫ੍ਰੀ), 9493602222
Bharat Gas: 1800-22-4344 (ਟੋਲ ਫ੍ਰੀ), 7715012345 (ਬੁਕਿੰਗ ਲਈ)
Indane Gas: 1800-2333-555 (ਟੋਲ ਫ੍ਰੀ), 7718955555 (ਬੁਕਿੰਗ ਅਤੇ ਸ਼ਿਕਾਇਤ ਲਈ)
ਜੇਕਰ ਕੋਈ ਸਿਲੰਡਰ ਦੀ ਤੈਅ ਕੀਮਤ ਤੋਂ ਜ਼ਿਆਦਾ ਰਕਮ ਮੰਗਦਾ ਹੈ ਤਾਂ ਤੁਸੀਂ ਤੁਰੰਤ 1915 ਨੰਬਰ ‘ਤੇ ਸ਼ਿਕਾਇਤ ਕਰ ਸਕਦੇ ਹੋ। ਇਹ ਕੰਜਿਊਮਰ ਹੈਲਪਲਾਈਨ ਨੰਬਰ ਹੈ, ਜਿੱਥੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਨਾਲ ਜੁੜੇ ਮਾਮਲਿਆਂ ਲਈ 18002666696 ਨੰਬਰ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।