ਸੁਖਬੀਰ ਸਿੰਘ ਦਾ AAP ਸਰਕਾਰ ’ਤੇ ਤਿੱਖਾ ਹਮਲਾ, ਬਰਨਾਲਾ ਰੈਲੀ ’ਚ ਕਿਹਾ– ਪੰਜਾਬ ’ਚ ਨਹੀਂ ਹੋਇਆ ਵਿਕਾਸ
Shiromani Akali Dal, Aam Aadmi Party Punjab; ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੋੜ ਦੇ ਪਿੰਡ ਤਾਜੋਕੇ ਵਿਖੇ ਕੀਤੀ ਗਈ ਪੰਜਾਬ ਬਚਾਓ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਆਪ ਸਰਕਾਰ ਸਮੇਤ ਕਾਂਗਰਸ ਨੂੰ ਵੀ ਘੇਰਿਆ ਉਹਨਾਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਲੋਕਾਂ ਤੋਂ ਝੂਠ ਦੇ ਨਾਂ ਤੇ ਵੋਟਾਂ ਦਾ ਬਟੋਰ ਨਹੀਂ ਗਈਆਂ ਪਰ ਪੰਜਾਬ ਦੀ ਤਰੱਕੀ ਨਹੀਂ ਹੋ ਸਕੀ।
ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ 2027 ਚੋਣਾਂ ਵਿੱਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਖੇਤਰੀ ਪਾਰਟੀ ਉੱਪਰ ਵਿਸ਼ਵਾਸ ਕਰ ਰਹੇ ਹਨ ਜੋ 2027 ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਉਹਨਾਂ ਮੀਹ ਪੈਂਦੇ ਹੀ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਪੰਜਾਬ ਅੰਦਰ ਪੰਜਾਬੀਤ ਨੂੰ ਬਚਾਵਾਂਗੇ ਅਤੇ ਦਿੱਲੀ ਵਾਲਿਆਂ ਨੂੰ ਭੁਜਾਵਾਂਗੇ।
ਉਨਾਂ ਮੋਹਾਲੀ ਵਿਖੇ ਇਨਵੈਸਟ ਪੰਜਾਬ ਨੂੰ ਲੈ ਕੇ ਮੌਜੂਦਾ ਆਪ ਸਰਕਾਰ ਨੂੰ ਘੇਰਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਅੰਦਰ ਵੱਡੇ ਪੱਧਰ ਤੇ ਵਿਕਾਸ ਕਾਰਜ ਕੀਤੇ ਗਏ ਸਨ। ਪਿਛਲੇ 4 ਸਾਲਾਂ ਤੋਂ ਮੌਜੂਦਾ ਆਪ ਸਰਕਾਰ ਤੋਂ ਕੋਈ ਵੀ ਵਿਕਾਸ ਨਹੀਂ ਹੋਇਆ ਹੁਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਹੀ ਇਨਵੈਸਟ ਪੰਜਾਬ ਦਾ ਨਾਂ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਹੀ ਆਪਣੀ ਸਰਕਾਰ ਸਮੇਂ ਪੰਜਾਬ ਅੰਦਰ ਡਿਵੈਲਪਮੈਂਟ ਕੀਤੀ ਸੀ ਅਤੇ ਸੜਕਾਂ ਤੋਂ ਇਲਾਵਾ ਵੱਡੇ ਵਿਕਾਸ ਕਾਰਜ ਨੇਪੜੇ ਚਾੜੇ ਸਨ। ਜਿਸ ਲਈ ਮੌਜੂਦਾ ਆਪ ਸਰਕਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਧੰਨਵਾਦ ਕਰੇ ਅਤੇ ਉਹਨਾਂ ਨੂੰ ਸਨਮਾਨਿਤ ਕਰੇ।