ਗੈਸ ਸਪਲਾਈ ‘ਤੇ ਮੰਡਰਾਇਆ ਸੰਕਟ, ਦੁਨੀਆ ਦੇ ਸਭ ਤੋਂ ਵੱਡੇ ਗੈਸ ਹੱਬ ‘ਤੇ ਵੱਡਾ ਹਮਲਾ, ਆਸਮਾਨ ਛੂਹਣਗਈਆਂ ਕੀਮਤਾਂ?

Qatar LNG plant; ਮਿਡਲ ਈਸਟ ਵਿੱਚ ਚੱਲ ਰਹੀ ਜੰਗ ਹੁਣ ਇੱਕ ਖਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਬੁੱਧਵਾਰ ਰਾਤ Iran ਨੇ ਖਾੜੀ ਦੇਸ਼ਾਂ ਦੇ ਐਨਰਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਭਿਆਨਕ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਦੁਨੀਆ ਦੇ ਸਭ ਤੋਂ ਵੱਡੇ LNG ਹੱਬ, Ras Laffan Industrial City ਨੂੰ ਭਾਰੀ ਨੁਕਸਾਨ ਪਹੁੰਚਿਆ, ਜਦਕਿ Saudi Arabia […]
Jaspreet Singh
By : Updated On: 19 Mar 2026 09:27:AM
ਗੈਸ ਸਪਲਾਈ ‘ਤੇ ਮੰਡਰਾਇਆ ਸੰਕਟ, ਦੁਨੀਆ ਦੇ ਸਭ ਤੋਂ ਵੱਡੇ ਗੈਸ ਹੱਬ ‘ਤੇ ਵੱਡਾ ਹਮਲਾ, ਆਸਮਾਨ ਛੂਹਣਗਈਆਂ ਕੀਮਤਾਂ?

Qatar LNG plant; ਮਿਡਲ ਈਸਟ ਵਿੱਚ ਚੱਲ ਰਹੀ ਜੰਗ ਹੁਣ ਇੱਕ ਖਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਬੁੱਧਵਾਰ ਰਾਤ Iran ਨੇ ਖਾੜੀ ਦੇਸ਼ਾਂ ਦੇ ਐਨਰਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਭਿਆਨਕ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਦੁਨੀਆ ਦੇ ਸਭ ਤੋਂ ਵੱਡੇ LNG ਹੱਬ, Ras Laffan Industrial City ਨੂੰ ਭਾਰੀ ਨੁਕਸਾਨ ਪਹੁੰਚਿਆ, ਜਦਕਿ Saudi Arabia ਨੇ ਆਪਣੀ ਰਾਜਧਾਨੀ Riyadh ਵੱਲ ਆ ਰਹੀਆਂ ਇਰਾਨੀ ਮਿਸਾਈਲਾਂ ਨੂੰ ਮਾਰ ਗਿਰਾਇਆ।

ਦੁਨੀਆ ਦੇ ਸਭ ਤੋਂ ਵੱਡੇ ਗੈਸ ਹੱਬ ‘ਤੇ ਵੱਡਾ ਹਮਲਾ

Qatar ਦੇ ਗ੍ਰਹਿ ਮੰਤਰਾਲੇ ਅਤੇ QatarEnergy ਨੇ ਪੁਸ਼ਟੀ ਕੀਤੀ ਹੈ ਕਿ ਇਰਾਨੀ ਮਿਸਾਈਲ ਹਮਲੇ ਕਾਰਨ ਰਾਸ ਲਫਾਨ ਇੰਡਸਟ੍ਰੀਅਲ ਸਿਟੀ ਵਿੱਚ ਭਿਆਨਕ ਅੱਗ ਲੱਗ ਗਈ। ਕੰਪਨੀ ਮੁਤਾਬਕ ਮੁੱਖ ਗੈਸ ਪਲਾਂਟ ਨੂੰ “ਵਿਆਪਕ ਨੁਕਸਾਨ” ਹੋਇਆ ਹੈ। ਹਾਲਾਂਕਿ, ਸਾਰੇ ਕਰਮਚਾਰੀ ਸੁਰੱਖਿਅਤ ਹਨ ਅਤੇ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਕਤਰ ‘ਤੇ ਕੁੱਲ ਪੰਜ ਬੈਲਿਸਟਿਕ ਮਿਸਾਈਲਾਂ ਦਾਗੀਆਂ ਗਈਆਂ। ਹਮਲੇ ਤੋਂ ਬਾਅਦ ਧੂੰਏਂ ਦਾ ਗੁਬਾਰ 30 ਕਿਲੋਮੀਟਰ ਦੂਰ ਤੱਕ ਵੇਖਿਆ ਗਿਆ। ਕਤਰ ਨੇ ਇਸਨੂੰ ਆਪਣੀ ਸੰਪ੍ਰਭੁਤਾ ਦੀ ਉਲੰਘਣਾ ਦੱਸਦਿਆਂ ਇਰਾਨ ਦੇ ਫੌਜੀ ਅਤੇ ਸੁਰੱਖਿਆ ਅਧਿਕਾਰੀਆਂ ਨੂੰ 24 ਘੰਟਿਆਂ ਵਿੱਚ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ।

ਸਾਊਦੀ ਅਰਬ ਅਤੇ UAE ਵੀ ਨਿਸ਼ਾਨੇ ‘ਤੇ

ਇਰਾਨ ਨੇ ਸਿਰਫ ਕਤਰ ਹੀ ਨਹੀਂ, ਸਗੋਂ United Arab Emirates ਨੂੰ ਵੀ ਨਿਸ਼ਾਨਾ ਬਣਾਇਆ। ਸਾਊਦੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਿਆਦ ਵੱਲ ਆ ਰਹੀਆਂ 4 ਬੈਲਿਸਟਿਕ ਮਿਸਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਮਲਬਾ ਡਿੱਗਣ ਕਾਰਨ 4 ਲੋਕ ਜ਼ਖਮੀ ਹੋਏ। UAE ਨੇ ਵੀ ਕਈ ਮਿਸਾਈਲਾਂ ਅਤੇ ਡਰੋਨ ਇੰਟਰਸੈਪਟ ਕੀਤੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੁਝ ਗੈਸ ਪਲਾਂਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ।

ਇਰਾਨ ਨੇ ਹਮਲੇ ਕਿਉਂ ਕੀਤੇ?

ਇਹ ਹਮਲੇ ਇੱਕ ਜਵਾਬੀ ਕਾਰਵਾਈ ਵਜੋਂ ਦੇਖੇ ਜਾ ਰਹੇ ਹਨ। ਇਸ ਤੋਂ ਪਹਿਲਾਂ Israel ਦੀ ਵਾਇੁ ਸੈਨਾ ਨੇ ਇਰਾਨ ਦੇ ਸਾਊਥ ਪਾਰਸ ਗੈਸ ਖੇਤਰ ‘ਤੇ ਹਮਲਾ ਕੀਤਾ ਸੀ, ਜੋ ਦੁਨੀਆ ਦਾ ਸਭ ਤੋਂ ਵੱਡਾ ਕੁਦਰਤੀ ਗੈਸ ਭੰਡਾਰ ਹੈ। ਇਸ ਤੋਂ ਬਾਅਦ Islamic Revolutionary Guard Corps ਨੇ ਖਾੜੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਦੀਆਂ ਐਨਰਜੀ ਸੰਪਤੀਆਂ ‘ਤੇ ਹਮਲਾ ਹੋਇਆ ਤਾਂ ਪੂਰੇ ਖੇਤਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਦੁਨੀਆ ‘ਤੇ ਕੀ ਅਸਰ ਪਵੇਗਾ?

ਕਤਰ ਦੁਨੀਆ ਦਾ ਦੂਜਾ ਸਭ ਤੋਂ ਵੱਡਾ LNG ਨਿਰਯਾਤਕ ਹੈ। ਰਾਸ ਲਫਾਨ ਨੂੰ ਨੁਕਸਾਨ ਹੋਣ ਨਾਲ ਭਾਰਤ, ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਗੈਸ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਹਮਲਿਆਂ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵੀ ਤੇਜ਼ ਉਛਾਲ ਦੇਖਣ ਨੂੰ ਮਿਲਿਆ ਹੈ।

Read Latest News and Breaking News at Daily Post TV, Browse for more News

Ad
Ad