ਅਮਰੀਕਾ-ਈਰਾਨ ਜੰਗ ਵਿਚਕਾਰ ਵੱਡਾ ਖ਼ਤਰਾ, ਵਾਸ਼ਿੰਗਟਨ ਆਰਮੀ ਬੇਸ ਉੱਤੇ ਅਣਪਛਾਤੇ ਡਰੋਨ ਨਜ਼ਰ ਆਏ

Israel Iran Conflict: ਮਿਡਲ ਈਸਟ ਵਿੱਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਦਰਮਿਆਨ ਚੱਲ ਰਹੀ ਜੰਗ ਦਿਨੋਂ-ਦਿਨ ਭਿਆਨਕ ਰੂਪ ਧਾਰ ਰਹੀ ਹੈ। ਦੋਹਾਂ ਪੱਖਾਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਖੇਤਰ ਵਿੱਚ ਤਣਾਅ ਚਰਮ ‘ਤੇ ਪਹੁੰਚ ਗਿਆ ਹੈ। ਇਸ ਦਰਮਿਆਨ ਵਾਸ਼ਿੰਗਟਨ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਰਮੀ ਬੇਸ […]
Khushi
By : Updated On: 19 Mar 2026 15:43:PM
ਅਮਰੀਕਾ-ਈਰਾਨ ਜੰਗ ਵਿਚਕਾਰ ਵੱਡਾ ਖ਼ਤਰਾ, ਵਾਸ਼ਿੰਗਟਨ ਆਰਮੀ ਬੇਸ ਉੱਤੇ ਅਣਪਛਾਤੇ ਡਰੋਨ ਨਜ਼ਰ ਆਏ

Israel Iran Conflict: ਮਿਡਲ ਈਸਟ ਵਿੱਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਦਰਮਿਆਨ ਚੱਲ ਰਹੀ ਜੰਗ ਦਿਨੋਂ-ਦਿਨ ਭਿਆਨਕ ਰੂਪ ਧਾਰ ਰਹੀ ਹੈ। ਦੋਹਾਂ ਪੱਖਾਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਜਿਸ ਨਾਲ ਖੇਤਰ ਵਿੱਚ ਤਣਾਅ ਚਰਮ ‘ਤੇ ਪਹੁੰਚ ਗਿਆ ਹੈ।

ਇਸ ਦਰਮਿਆਨ ਵਾਸ਼ਿੰਗਟਨ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਰਮੀ ਬੇਸ ਦੇ ਉੱਪਰ ਅਣਪਛਾਤੇ ਡਰੋਨ ਉੱਡਦੇ ਦੇਖੇ ਗਏ ਹਨ। ਇਸ ਘਟਨਾ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਇਹ ਡਰੋਨ ਉਸ ਇਲਾਕੇ ਦੇ ਉੱਪਰ ਵੇਖੇ ਗਏ ਜਿੱਥੇ ਉੱਚ ਅਧਿਕਾਰੀ ਰਹਿੰਦੇ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਡਰੋਨ ਕਿੱਥੋਂ ਆਏ ਅਤੇ ਕੌਣ ਉਨ੍ਹਾਂ ਨੂੰ ਚਲਾ ਰਿਹਾ ਸੀ।

ਵਾਸ਼ਿੰਗਟਨ ਪੋਸਟ ਮੁਤਾਬਕ, “ਅਮਰੀਕੀ ਅਧਿਕਾਰੀਆਂ ਨੇ ਵਾਸ਼ਿੰਗਟਨ ਆਰਮੀ ਬੇਸ ਦੇ ਉੱਪਰ ਅਣਪਛਾਤੇ ਡਰੋਨਾਂ ਦਾ ਪਤਾ ਲਗਾਇਆ ਹੈ, ਜਿੱਥੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਰਹਿੰਦੇ ਹਨ। ਦੋ ਵਿਅਕਤੀਆਂ ਨੇ ਕਿਹਾ ਕਿ ਅਧਿਕਾਰੀ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਹਨ ਕਿ ਇਹ ਡਰੋਨ ਕਿੱਥੋਂ ਆਏ ਹਨ।”

ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ- “ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਕਾਰਨ ਚੌਕਸੀ ਵਧਾ ਦਿੱਤੀ ਗਈ ਹੈ। ਇਸ ਕਾਰਨ ਫ਼ੌਜ ਵੱਲੋਂ ਸੰਭਾਵੀ ਖ਼ਤਰਿਆਂ ‘ਤੇ ਬਹੁਤ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਇੱਕੋ ਰਾਤ ਵਿੱਚ ਫੋਰਟ ਲੈਸਲੀ ਜੇ. ਮੈਕਨੇਅਰ ਦੇ ਉੱਪਰ ਕਈ ਡਰੋਨ ਦੇਖੇ ਗਏ ਹਨ। ਇਸ ਤੋਂ ਬਾਅਦ ਉੱਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਘਟਨਾ ‘ਤੇ ਵ੍ਹਾਈਟ ਹਾਊਸ ਵਿੱਚ ਇੱਕ ਮੀਟਿੰਗ ਵੀ ਬੁਲਾਈ ਗਈ ਹੈ।”

ਦੱਸ ਦਈਏ ਕਿ ਈਰਾਨ-ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਜੰਗ ਦੇ 20ਵੇਂ ਦਿਨ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਈਰਾਨ ਨੇ ਕਤਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲਿਕਵੀਫਾਈਡ ਨੈਚੁਰਲ ਗੈਸ (LNG) ਪਲਾਂਟ ‘ਤੇ ਮਿਜ਼ਾਈਲ ਦਾਗੀ। ਇਸ ਤੋਂ ਪਹਿਲਾ ਬੁੱਧਵਾਰ ਨੂੰ ਇਜ਼ਰਾਈਲ ਨੇ ਈਰਾਨ ਦੇ ਪ੍ਰਮੁੱਖ ‘ਸਾਊਥ ਪਾਰਸ ਗੈਸ ਫੀਲਡ’ ‘ਤੇ ਹਮਲਾ ਕੀਤਾ ਸੀ, ਜੋ ਕਿ ਈਰਾਨ ਦੀ ਸਭ ਤੋਂ ਵੱਡੀ ਗੈਸ ਫੀਲਡ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਜਵਾਬ ਵਿੱਚ ਈਰਾਨ ਨੇ ਕਤਰ ਦੇ ਐਲ.ਐਨ.ਜੀ. ਪਲਾਂਟ ਨੂੰ ਨਿਸ਼ਾਨਾ ਬਣਾਇਆ।

Read Latest News and Breaking News at Daily Post TV, Browse for more News

Ad
Ad