Zomato ਤੋਂ ਖਾਣਾ ਮੰਗਵਾਉਣਾ ਹੋਇਆ ਮਹਿੰਗਾ, ਕੰਪਨੀ ਨੇ ਵਧਾਈ ਪਲੇਟਫਾਰਮ ਫੀਸ

ਜੇਕਰ ਤੁਸੀਂ ਵੀ ਫੂਡ ਡਿਲੀਵਰੀ ਪਲੇਟਫਾਰਮ ਜੋਮੈਟੋ ਰਾਹੀਂ ਖਾਣਾ ਆਰਡਰ ਕਰਦੇ ਹੋ, ਤਾਂ ਤੁਹਾਡੇ ਲਈ ਇੱਕ ਵੱਡੀ ਅਤੇ ਝਟਕੇ ਵਾਲੀ ਖ਼ਬਰ ਹੈ। ਕੰਪਨੀ ਨੇ ਆਪਣੀ ਪਲੇਟਫਾਰਮ ਫੀਸ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ, ਜਿਸ ਦਾ ਸਿੱਧਾ ਅਸਰ ਆਮ ਉਪਭੋਗਤਾਵਾਂ ਦੀ ਜੇਬ ‘ਤੇ ਪਵੇਗਾ। ਜੋਮੈਟੋ ‘ਤੇ ਉਪਲਬਧ ਤਾਜ਼ਾ ਜਾਣਕਾਰੀ ਅਨੁਸਾਰ, ਉਪਭੋਗਤਾਵਾਂ ਤੋਂ ਲਈ ਜਾਣ ਵਾਲੀ […]
Jaspreet Singh
By : Updated On: 21 Mar 2026 09:06:AM
Zomato ਤੋਂ ਖਾਣਾ ਮੰਗਵਾਉਣਾ ਹੋਇਆ ਮਹਿੰਗਾ, ਕੰਪਨੀ ਨੇ ਵਧਾਈ ਪਲੇਟਫਾਰਮ ਫੀਸ
Zomato Fired Employees

ਜੇਕਰ ਤੁਸੀਂ ਵੀ ਫੂਡ ਡਿਲੀਵਰੀ ਪਲੇਟਫਾਰਮ ਜੋਮੈਟੋ ਰਾਹੀਂ ਖਾਣਾ ਆਰਡਰ ਕਰਦੇ ਹੋ, ਤਾਂ ਤੁਹਾਡੇ ਲਈ ਇੱਕ ਵੱਡੀ ਅਤੇ ਝਟਕੇ ਵਾਲੀ ਖ਼ਬਰ ਹੈ। ਕੰਪਨੀ ਨੇ ਆਪਣੀ ਪਲੇਟਫਾਰਮ ਫੀਸ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਹੈ, ਜਿਸ ਦਾ ਸਿੱਧਾ ਅਸਰ ਆਮ ਉਪਭੋਗਤਾਵਾਂ ਦੀ ਜੇਬ ‘ਤੇ ਪਵੇਗਾ। ਜੋਮੈਟੋ ‘ਤੇ ਉਪਲਬਧ ਤਾਜ਼ਾ ਜਾਣਕਾਰੀ ਅਨੁਸਾਰ, ਉਪਭੋਗਤਾਵਾਂ ਤੋਂ ਲਈ ਜਾਣ ਵਾਲੀ ਪਲੇਟਫਾਰਮ ਫੀਸ ਵਿੱਚ ਹੁਣ 2.40 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਹਰ ਆਰਡਰ ‘ਤੇ ਲਾਗੂ ਹੋਵੇਗਾ, ਭਾਵੇਂ ਤੁਸੀਂ ਦਿਨ ਵਿੱਚ ਇੱਕ ਵਾਰ ਖਾਣਾ ਮੰਗਵਾਓ ਜਾਂ ਦਸ ਵਾਰ, ਤੁਹਾਨੂੰ ਹਰ ਵਾਰ ਵਾਧੂ ਪੈਸੇ ਦੇਣੇ ਪੈਣਗੇ।

GST ਤੋਂ ਪਹਿਲਾਂ ਦੇ ਚਾਰਜਿਜ਼ ‘ਚ ਬਦਲਾਅ
ਜੀਐਸਟੀ ਲੱਗਣ ਤੋਂ ਪਹਿਲਾਂ ਹਰ ਆਰਡਰ ਲਈ ਹੁਣ ਤੱਕ 12.50 ਰੁਪਏ ਪਲੇਟਫਾਰਮ ਫੀਸ ਵਜੋਂ ਲਏ ਜਾਂਦੇ ਸਨ, ਪਰ ਹੁਣ ਇਸ ਚਾਰਜ ਨੂੰ ਵਧਾ ਕੇ 14.90 ਰੁਪਏ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2025 ਵਿੱਚ ਵੀ ਫੀਸਾਂ ਵਿੱਚ ਵਾਧਾ ਕੀਤਾ ਗਿਆ ਸੀ। ਜੇਕਰ ਟੈਕਸ ਜੋੜ ਕੇ ਦੇਖਿਆ ਜਾਵੇ ਤਾਂ ਜੋਮੈਟੋ ਦੀ ਮੁਕਾਬਲੇਬਾਜ਼ ਕੰਪਨੀ ਸਵਿਗੀ ਇਸ ਵੇਲੇ ਹਰ ਆਰਡਰ ‘ਤੇ 14.99 ਰੁਪਏ ਪਲੇਟਫਾਰਮ ਫੀਸ ਵਜੋਂ ਵਸੂਲ ਰਹੀ ਹੈ। ਦੇਖਿਆ ਜਾਵੇ ਤਾਂ ਦੋਵੇਂ ਪ੍ਰਮੁੱਖ ਕੰਪਨੀਆਂ ਇੱਕੋ ਜਿਹੇ ਪ੍ਰਾਈਸਿੰਗ ਟ੍ਰੈਂਡ ਨੂੰ ਫੋਲੋ ਕਰ ਰਹੀਆਂ ਹਨ।

ਫੂਡ ਡਿਲੀਵਰੀ ਦੇ ਖੇਤਰ ਵਿੱਚ ਰੈਪਿਡੋ ਦੀ ਐਂਟਰੀ
ਪਲੇਟਫਾਰਮ ਫੀਸ ਵਿੱਚ ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਫੂਡ ਡਿਲੀਵਰੀ ਸੈਕਟਰ ਵਿੱਚ ਮੁਕਾਬਲਾ ਕਾਫੀ ਵੱਧ ਗਿਆ ਹੈ। ਅਰਬਨ ਮੋਬਿਲਿਟੀ ਸਟਾਰਟਅੱਪ ਰੈਪਿਡੋ ਨੇ ਹਾਲ ਹੀ ਵਿੱਚ ਬੈਂਗਲੁਰੂ ਵਿੱਚ ਆਪਣੀ ਫੂਡ ਡਿਲੀਵਰੀ ਸੇਵਾ ‘ਓਨਲੀ’ (Only) ਲਾਂਚ ਕੀਤੀ ਹੈ। ਰੈਪਿਡੋ ਨੇ ਸਪੱਸ਼ਟ ਕੀਤਾ ਹੈ ਕਿ ਉਹ ਡਿਲੀਵਰੀ ਫੀਸ ਤੋਂ ਇਲਾਵਾ ਗਾਹਕਾਂ ਜਾਂ ਰੈਸਟੋਰੈਂਟਾਂ ਤੋਂ ਕੋਈ ਵਾਧੂ ਫੀਸ ਚਾਰਜ ਨਹੀਂ ਕਰੇਗੀ। ਰੈਪਿਡੋ ਦੇ ਇਸ ਕਦਮ ਨਾਲ ਜੋਮੈਟੋ ਅਤੇ ਸਵਿਗੀ ਵਰਗੀਆਂ ਕੰਪਨੀਆਂ ‘ਤੇ ਦਬਾਅ ਵੱਧ ਸਕਦਾ ਹੈ, ਕਿਉਂਕਿ ਗਾਹਕ ਪਹਿਲਾਂ ਹੀ ਫੂਡ ਡਿਲੀਵਰੀ ‘ਤੇ ਲੱਗਣ ਵਾਲੇ ਵਾਧੂ ਚਾਰਜਿਜ਼ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ।

ਕੱਚੇ ਤੇਲ ਦੀਆਂ ਕੀਮਤਾਂ ਅਤੇ ਉਪਭੋਗਤਾਵਾਂ ‘ਤੇ ਅਸਰ
ਪਲੇਟਫਾਰਮ ਫੀਸ ਵਿੱਚ ਇਹ ਵਾਧਾ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਹੋਇਆ ਹੈ। ਤੇਲ ਦੀਆਂ ਉੱਚੀਆਂ ਕੀਮਤਾਂ ਡਿਲੀਵਰੀ ਕਾਰਜਾਂ ‘ਤੇ ਅਸਰ ਪਾਉਂਦੀਆਂ ਹਨ, ਜਿਸ ਨਾਲ ਪਲੇਟਫਾਰਮ ਨਾਲ ਜੁੜੇ ਰੈਸਟੋਰੈਂਟ ਅਤੇ ਡਿਲੀਵਰੀ ਪਾਰਟਨਰ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ। ਭਾਵੇਂ ਫੂਡ ਡਿਲੀਵਰੀ ਸੈਕਟਰ ਵਿੱਚ ਮੁਕਾਬਲਾ ਵੱਧ ਰਿਹਾ ਹੋਵੇ, ਪਰ ਉਪਭੋਗਤਾਵਾਂ ਲਈ ਇਸ ਬਦਲਾਅ ਦਾ ਮਤਲਬ ਹੈ ਕਿ ਹੁਣ ਉਨ੍ਹਾਂ ਨੂੰ ਆਪਣੇ ਪਸੰਦੀਦਾ ਖਾਣੇ ਲਈ ਹਰ ਵਾਰ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ।

Read Latest News and Breaking News at Daily Post TV, Browse for more News

Ad
Ad