5 ਕਰੋੜ ਵਾਲੀ Controversy ‘ਤੇ ਗੁਰਪ੍ਰੀਤ ਸਿੰਘ ਘੁੱਗੀ ਆਇਆ ਬਿਆਨ ਕਿਹਾ…

Controversy: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ Gurpreet Ghuggi ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਅਤੇ ਕਿਰਦਾਰ ਕੁਸ਼ੀ ਦੇ ਮਾਮਲੇ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ Punjab Police Cyber Cell ਨੂੰ ਸ਼ਿਕਾਇਤ ਕਰ ਚੁੱਕੇ ਹਨ ਅਤੇ ਜਾਂਚ ਜਾਰੀ ਹੈ। ਲੋੜ ਪੈਣ ‘ਤੇ ਉਹ ਅਦਾਲਤ […]
Khushi
By : Updated On: 27 Mar 2026 18:19:PM
5 ਕਰੋੜ ਵਾਲੀ Controversy ‘ਤੇ ਗੁਰਪ੍ਰੀਤ ਸਿੰਘ ਘੁੱਗੀ ਆਇਆ ਬਿਆਨ ਕਿਹਾ…

Controversy: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ Gurpreet Ghuggi ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਅਤੇ ਕਿਰਦਾਰ ਕੁਸ਼ੀ ਦੇ ਮਾਮਲੇ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ Punjab Police Cyber Cell ਨੂੰ ਸ਼ਿਕਾਇਤ ਕਰ ਚੁੱਕੇ ਹਨ ਅਤੇ ਜਾਂਚ ਜਾਰੀ ਹੈ। ਲੋੜ ਪੈਣ ‘ਤੇ ਉਹ ਅਦਾਲਤ ਦਾ ਰੁੱਖ ਵੀ ਕਰ ਸਕਦੇ ਹਨ।

ਘੁੱਗੀ ਨੇ ਦੱਸਿਆ ਕਿ ਜਿਨ੍ਹਾਂ ਕਲਾਕਾਰਾਂ ਨਾਲ ਉਹ 30-35 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ, ਹੁਣ ਉਹੀ ਲੋਕ ਉਨ੍ਹਾਂ ਖ਼ਿਲਾਫ਼ ਰੰਜਿਸ਼ ਰੱਖਦੇ ਹੋਏ ਅਜਿਹੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੁਝ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਦੀ ਇਮੇਜ ਨੂੰ ਨੁਕਸਾਨ ਨਹੀਂ ਪਹੁੰਚ ਸਕਦਾ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਚਾਹੁਣ ਵਾਲੇ ਉਨ੍ਹਾਂ ਦੇ ਨਾਲ ਖੜੇ ਹਨ।

ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਕੁਝ ਸੋਸ਼ਲ ਮੀਡੀਆ ਪੇਜ ਅਤੇ ਨੌਜਵਾਨ ਪੈਸੇ ਲੈ ਕੇ ਗਲਤ ਸਮੱਗਰੀ ਫੈਲਾ ਰਹੇ ਸਨ, ਹਾਲਾਂਕਿ ਬਾਅਦ ਵਿੱਚ ਕੁਝ ਲੋਕਾਂ ਨੇ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਵੀ ਮੰਗੀ।

ਘੁੱਗੀ ਦੇ ਅਨੁਸਾਰ, ਅਜਿਹੀਆਂ ਝੂਠੀਆਂ ਖ਼ਬਰਾਂ ਦਾ ਸਭ ਤੋਂ ਵੱਧ ਨੁਕਸਾਨ ਉਸ ਵਿਅਕਤੀ ਨੂੰ ਹੁੰਦਾ ਹੈ ਜਿਸਦਾ ਨਾਮ ਇਸ ਨਾਲ ਜੋੜਿਆ ਜਾਂਦਾ ਹੈ—ਖ਼ਾਸ ਕਰਕੇ ਜਦੋਂ ਗੱਲ ਕਿਸੇ ਨਵੀਂ ਲੜਕੀ ਦੇ ਕਰੀਅਰ ਨਾਲ ਜੁੜੀ ਹੋਵੇ।

ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦੇ ਹੋਏ ਬੇਬੁਨਿਆਦ ਅਤੇ ਭੜਕਾਊ ਸਮੱਗਰੀ ਫੈਲਾ ਰਹੇ ਹਨ, ਜਿਸ ਨਾਲ ਨਾ ਸਿਰਫ਼ ਵਿਅਕਤੀਗਤ ਛਵੀ ਪ੍ਰਭਾਵਿਤ ਹੁੰਦੀ ਹੈ, ਸਗੋਂ ਸਮਾਜ ‘ਤੇ ਵੀ ਮੰਦ ਪ੍ਰਭਾਵ ਪੈਂਦਾ ਹੈ।

ਘੁੱਗੀ ਨੇ ਇਹ ਵੀ ਦਾਅਵਾ ਕੀਤਾ ਕਿ ਇੱਕ ਵੱਡੀ ਪੰਜਾਬੀ ਕੰਪਨੀ ਵੱਲੋਂ ਪੈਸੇ ਦੇ ਕੇ “ਪੇਡ ਪ੍ਰਮੋਸ਼ਨ” ਰਾਹੀਂ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad