Journalism Of Hope
BREAKING NEWS
ਸੁਭਾਸ਼ ਚੰਦਰਾ ਦੇ ਲੋਨ ਮਾਮਲੇ ‘ਤੇ ਸਿਆਸਤ ਗਰਮ, ਜੈਰਾਮ ਰਮੇਸ਼ ਦਾ ਤੰਜ- ‘ਹੇਅਰਕੱਟ ਨਹੀਂ, ਹੋਇਆ ਮੁੰਡਨ’....2027 ਦੀਆਂ ਚੋਣਾਂ ਤੋਂ ਪਹਿਲਾਂ ‘ਆਪ’ ਨੇ ਜਸਵੀਰ ਸਿੰਘ ਗੜ੍ਹੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ.....ਪੰਜਾਬ ਦੇ ਸੀਨੀਅਰ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ....SKM ਦੇ ਕਿਸਾਨਾਂ ਨੂੰ ਚੰਡੀਗੜ੍ਹ ‘ਚ 7 ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ, 1 ਤੋਂ 7 ਸਤੰਬਰ ਤੱਕ ਲੱਗੇਗਾ ਮੋਰਚਾ....ਬੱਚਿਆਂ ਦੀਆਂ ਚਿਤਾਵਾਂ ਬਲਦੀਆਂ ਰਹੀਆਂ, ਓਮਾਨ ਤੋਂ ਨਹੀਂ ਆ ਸਕੀ ਮਾਂ, ਵੀਡੀਓ ਕਾਲ ਰਾਹੀਂ ਰੋਂਦੀ ਹੋਈ ਨੇ ਦਿੱਤੀ ਅੰਤਿਮ ਵਿਦਾਈ....ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ....ਨੇਪਾਲ ਨੇ ਵਿਦੇਸ਼ੀ ਰੈਸਕਿਊ ਟੀਮਾਂ ਦੀ ਮਦਦ ਲੈਣ ਤੋਂ ਕੀਤਾ ਇਨਕਾਰ

AAP ਨੇ ਰਾਘਵ ਚੱਢਾ ਨੂੰ ਰਾਜ ਸਭਾ ‘ਚ ਉਪ ਨੇਤਾ ਦੇ ਅਹੁਦੇ ਤੋਂ ਹਟਾਇਆ, ਹੁਣ ਮਿੱਤਲ ਨੂੰ ਮਿਲੀ ਕਮਾਨ

Raghav Chadha removed from Rajya Sabha deputy leader: ਆਮ ਆਦਮੀ ਪਾਰਟੀ (ਆਪ) ਨੇ ਰਾਘਵ ਚੱਢਾ ਨੂੰ ਰਾਜ ਸਭਾ ‘ਚ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਹ ਜਾਣਕਾਰੀ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਰਾਹੀਂ ਦਿੱਤੀ। ਇਸ ਤੋਂ ਇਲਾਵਾ, ‘ਆਪ’ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਰਾਘਵ ਚੱਢਾ ਨੂੰ […]
Nishant Malyan
By : Updated On: 02 Apr 2026 16:12:PM
AAP ਨੇ ਰਾਘਵ ਚੱਢਾ ਨੂੰ ਰਾਜ ਸਭਾ ‘ਚ ਉਪ ਨੇਤਾ ਦੇ ਅਹੁਦੇ ਤੋਂ ਹਟਾਇਆ, ਹੁਣ ਮਿੱਤਲ ਨੂੰ ਮਿਲੀ ਕਮਾਨ
Raghav Chadha Invited by Harvard

Raghav Chadha removed from Rajya Sabha deputy leader: ਆਮ ਆਦਮੀ ਪਾਰਟੀ (ਆਪ) ਨੇ ਰਾਘਵ ਚੱਢਾ ਨੂੰ ਰਾਜ ਸਭਾ ‘ਚ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਹ ਜਾਣਕਾਰੀ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਰਾਹੀਂ ਦਿੱਤੀ। ਇਸ ਤੋਂ ਇਲਾਵਾ, ‘ਆਪ’ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਰਾਘਵ ਚੱਢਾ ਨੂੰ ਸੰਸਦ ‘ਚ ਬੋਲਣ ਲਈ ਸਮਾਂ ਨਾ ਦਿੱਤਾ ਜਾਵੇ। ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਹੁਣ ਰਾਜ ਸਭਾ ‘ਚ ਪਾਰਟੀ ਦੇ ਨਵੇਂ ਡਿਪਟੀ ਲੀਡਰ ਵਜੋਂ ਸੇਵਾ ਨਿਭਾਉਣਗੇ। ‘ਆਪ’ ਨੇ ਇਹ ਪੱਤਰ ਪਹਿਲਾਂ ਹੀ ਰਾਜ ਸਭਾ ਸਕੱਤਰੇਤ ਨੂੰ ਭੇਜ ਦਿੱਤਾ ਹੈ।

ਇਸ਼ਤਿਹਾਰ

ਰਾਘਵ ਚੱਢਾ ਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਕੁਝ ਮਤਭੇਦਾਂ ਜਾਂ ਦੂਰੀਆਂ ਬਾਰੇ ਖ਼ਬਰਾਂ ਤੇ ਅਟਕਲਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ। ‘ਆਪ’ ਦਾ ਇਹ ਕਦਮ ਇਨ੍ਹਾਂ ਚੱਲ ਰਹੇ ਮਤਭੇਦਾਂ ‘ਤੇ ਮੋਹਰ ਲਗਾਉਂਦਾ ਦਿਖਾਈ ਦੇ ਰਿਹਾ। ਹਾਲਾਂਕਿ, ਪਾਰਟੀ ਵੱਲੋਂ ਖੁਦ ਕਿਸੇ ਵਿਵਾਦ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਤੇ ਰਾਘਵ ਚੱਢਾ
ਪਾਰਟੀ ਦੇ ਇਸ ਸਮੇਂ ਰਾਜ ਸਭਾ ‘ਚ 10 ਮੈਂਬਰ ਹਨ- ਸੱਤ ਪੰਜਾਬ ਤੇ ਤਿੰਨ ਦਿੱਲੀ ਤੋਂ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 2012 ‘ਚ ਦਿੱਲੀ ਲੋਕਪਾਲ ਬਿੱਲ ‘ਤੇ ਅਰਵਿੰਦ ਕੇਜਰੀਵਾਲ ਦੇ ਨਾਲ ਕੰਮ ਕਰਦੇ ਹੋਏ ਆਪਣਾ ਕਰੀਅਰ ਸ਼ੁਰੂ ਕੀਤਾ। ਪਾਰਟੀ ਦੇ ਅੰਦਰ ਉਨ੍ਹਾਂ ਦਾ ਕੱਦ ਤੇਜ਼ੀ ਨਾਲ ਵਧਿਆ, ਉਹ ਰਾਸ਼ਟਰੀ ਬੁਲਾਰੇ ਬਣੇ। ਉਨ੍ਹਾਂ ਨੇ 2019 ਦੀ ਲੋਕ ਸਭਾ ਚੋਣ ਦੱਖਣੀ ਦਿੱਲੀ ਤੋਂ ਲੜੀ ਪਰ ਰਮੇਸ਼ ਬਿਧੂਰੀ ਤੋਂ ਹਾਰ ਗਏ। ਇਸ ਤੋਂ ਬਾਅਦ, 2020 ‘ਚ, ਉਨ੍ਹਾਂ ਨੇ ਰਾਜੇਂਦਰ ਨਗਰ ਹਲਕੇ ਤੋਂ ਦਿੱਲੀ ਵਿਧਾਨ ਸਭਾ ਚੋਣ ਜਿੱਤੀ।

2022 ਵਿੱਚ, 33 ਸਾਲ ਦੀ ਉਮਰ ‘ਚ, ਰਾਘਵ ਚੱਢਾ ਰਾਜ ਸਭਾ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਬਣੇ। ਉਨ੍ਹਾਂ ਨੇ ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਵਰਗੇ ਨੇਤਾਵਾਂ ਦੇ ਨਾਲ ਕੰਮ ਕਰਦੇ ਹੋਏ, ਉਨ੍ਹਾਂ ਨੇ ‘ਆਪ’ ਦੇ ਸੰਸਦੀ ਤੇ ਸੰਗਠਨਾਤਮਕ ਮਾਮਲਿਆਂ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2023 ‘ਚ, ‘ਆਪ’ ਨੇ ਉਨ੍ਹਾਂ ਨੂੰ ਸੰਜੇ ਸਿੰਘ ਦੀ ਥਾਂ ਰਾਜ ਸਭਾ ‘ਚ ਆਪਣਾ ਨੇਤਾ ਨਿਯੁਕਤ ਕੀਤਾ।

ਰਾਘਵ ਚੱਢਾ ਦਾ ਰਾਜਨੀਤਕ ਸਫ਼ਰ :

ਰਾਘਵ ਚੱਢਾ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਹ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਵਜੋਂ ਮਸ਼ਹੂਰ ਹਨ। ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਦਿੱਲੀ ‘ਚ ਹੋਇਆ ਸੀ। ਉਨ੍ਹਾਂ ਨੇ ਸਕੂਲੀ ਪੜ੍ਹਾਈ ਦਿੱਲੀ ਦੇ ਮਾਡਰਨ ਸਕੂਲ ਤੋਂ ਪੂਰੀ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਲਈ। ਚੱਢਾ ਨੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਤੋਂ ਚਾਰਟਰਡ ਅਕਾਊਂਟੈਂਟਸ ਦੀ ਪੜ੍ਹਾਈ ਕੀਤੀ ਹੈ। ਲੰਡਨ ਸਕੂਲ ਆਫ ਇਕਨਾਮਿਕਸ ਤੋਂ ਈਐੱਮਬੀਏ ਸਰਟੀਫਿਕੇਸ਼ਨ ਕੋਰਸ ਕੀਤਾ ਹੈ ਅਤੇ ਕਈ ਅਕਾਊਂਟੈਂਸੀ ਫਰਮਾਂ ਵਿੱਚ ਸੇਵ ਕਰ ਚੁੱਕੇ ਹਨ। ਰਾਘਵ ਚੱਢਾ ਨੇ ਇੰਡੀਆ ਅਗੇਂਸਟ ਕਰੱਪਸ਼ਨ ਮੂਵਮੈਂਟ ਦੌਰਾਨ ਅਰਵਿੰਦ ਕੇਜਰੀਵਾਲ ਨਾਲ ਕੰਮ ਕੀਤਾ। ਆਦਮੀ ਪਾਰਟੀ ਦੇ ਗਠਨ ਸਮੇਂ ਉਹ ਇਸ ਦੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਇੱਕ ਰਹੇ ਹਨ। ਪੰਜਾਬ ਤੋਂ ਸੰਸਦ ਮੈਂਬਰ ਵਜੋਂ ਚੁਣੇ ਜਾਣ ਉੱਤੇ ਵੀ ਵਿਵਾਦਾਂ ਵਿੱਚ ਘਿਰੇ ਸਨ।

Read Latest News and Breaking News at Daily Post TV, Browse for more News

Ad
Ad

Punjab District News