ਰੇਂਜ ਰੋਵਰ ਲਵਰਸ ਲਈ ਖੁਸ਼ਖਬਰੀ, 1 ਕਰੋੜ ਰੁਪਏ ਸਸਤੀ ਹੋਵੇਗੀ ਲਗਜ਼ਰੀ ਕਾਰ! ਕੀਮਤ ‘ਚ ਵੱਡੀ ਕਟੌਤੀ…
Range Rover Car Price: ਲਗਜ਼ਰੀ ਕਾਰਾਂ ਦੇ ਸ਼ੌਕੀਨਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਹੋਣ ਵਾਲੇ ਮੁਕਤ ਵਪਾਰ ਸਮਝੌਤੇ (FTA) ਦੇ ਲਾਗੂ ਹੋਣ ਤੋਂ ਬਾਅਦ ਲਗਜ਼ਰੀ ਕਾਰ ਬਾਜ਼ਾਰ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਇਸ ਵਿਚਾਲੇ ਖੁਸ਼ਖਬਰੀ ਇਹ ਹੈ ਕਿ ਲਗਜ਼ਰੀ ਰੇਂਜ ਰੋਵਰ ਕਾਰਾਂ ਦੀ ਕੀਮਤ ਵਿੱਚ ਵੱਡੀ ਕਟੌਤੀ ਹੋਏਗੀ।
1.06 ਕਰੋੜ ਰੁਪਏ ਤੱਕ ਦੀ ਭਾਰੀ ਕਟੌਤੀ
ਰਿਪੋਰਟਾਂ ਅਨੁਸਾਰ, ਇਸ ਸਮਝੌਤੇ ਨਾਲ ਬ੍ਰਿਟੇਨ ਤੋਂ ਆਯਾਤ ਹੋਣ ਵਾਲੀਆਂ ਲਗਜ਼ਰੀ ਰੇਂਜ ਰੋਵਰ ਕਾਰਾਂ ਦੀ ਕੀਮਤ ਵਿੱਚ 1.06 ਕਰੋੜ ਰੁਪਏ ਤੱਕ ਦੀ ਭਾਰੀ ਕਟੌਤੀ ਹੋ ਸਕਦੀ ਹੈ। ਮੌਜੂਦਾ ਸਮੇਂ ਬ੍ਰਿਟੇਨ ਤੋਂ ਪੂਰੀ ਤਰ੍ਹਾਂ ਬਣ ਕੇ ਆਉਣ ਵਾਲੀਆਂ ਕਾਰਾਂ ‘ਤੇ ਭਾਰੀ ਟੈਕਸ ਲੱਗਦਾ ਹੈ, ਜਿਸ ਨਾਲ ਇਨ੍ਹਾਂ ਦੀ ਕੀਮਤ 3 ਕਰੋੜ ਤੋਂ ਪਾਰ ਚਲੀ ਜਾਂਦੀ ਹੈ, ਜਦਕਿ FTA ਲਾਗੂ ਹੋਣ ਤੋਂ ਬਾਅਦ ਇਹ ਟੈਕਸ ਕਾਫ਼ੀ ਘੱਟ ਰਹਿ ਜਾਵੇਗਾ। ਇਸ ਕਟੌਤੀ ਦਾ ਵੱਡਾ ਫਾਇਦਾ ‘SV’ ਮਾਡਲਾਂ ‘ਤੇ ਮਿਲੇਗਾ। ਉਦਾਹਰਨ ਵਜੋਂ, 4.25 ਕਰੋੜ ‘ਚ ਮਿਲਣ ਵਾਲੀ ਰੇਂਜ ਰੋਵਰ 4.4 ਲੀਟਰ ਪੈਟਰੋਲ SV ਦੀ ਕੀਮਤ FTA ਮਗਰੋਂ ਘਟ ਕੇ ਲਗਭਗ 3.19 ਕਰੋੜ ਰੁਪਏ ਰਹਿ ਸਕਦੀ ਹੈ। ਇਹ ਕਾਰਾਂ ਭਾਰਤ ‘ਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੇ ਸਿਆਸਤਦਾਨਾਂ ਦੀ ਕਾਫ਼ੀ ਫੇਵਰੇਟ ਹੈ, ਜਿਸ ਕਾਰਨ ਕੀਮਤਾਂ ਘਟਣ ਮਗਰੋਂ ਇਸ ਦਾ ਕ੍ਰੇਜ਼ ਹੋਰ ਜ਼ਿਆਦਾ ਵਧ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਤੇ ਬ੍ਰਿਟੇਨ ਵਿਚਾਲੇ ਹੋਇਆ ਫ੍ਰੀ ਟ੍ਰੇਡ ਐਗਰੀਮੈਂਟ (ਮੁਕਤ ਵਪਾਰ ਸਮਝੌਤਾ) ਅਗਲੇ 2 ਮਹੀਨੇ ਦੇ ਅੰਦਰ ਲਾਗੂ ਹੋ ਸਕਦਾ ਹੈ। ਇਸ ਸਮਝੌਤੇ ਨਾਲ ਭਾਰਤ ਤੇ ਬ੍ਰਿਟੇਨ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ, ਨਾਲ ਹੀ ਦੋਵਾਂ ਦੇਸ਼ਾਂ ਦੇ ਕਈ ਉਤਪਾਦ ਇਕ-ਦੂਜੇ ਦੇਸ਼ ‘ਚ ਟੈਕਸ ਕਟੌਤੀ ਮਗਰੋਂ ਕਾਫ਼ੀ ਸਸਤੇ ਹੋ ਜਾਣਗੇ, ਜਿਨ੍ਹਾਂ ‘ਚ ਦਵਾਈਆਂ, ਸ਼ਰਾਬ ਤੇ ਗੱਡੀਆਂ ਆਦਿ ਸ਼ਾਮਲ ਹਨ।