ਮੁੱਖ ਮੰਤਰੀ Bhagwant Mann ਦਾ ਬਠਿੰਡਾ ਅੱਜ ਦੌਰਾ
ਪੰਜਾਬ ਦੇ ਮੁੱਖ ਮੰਤਰੀ Bhagwant Mann ਅੱਜ Bathinda ਦੌਰੇ ‘ਤੇ ਹਨ। ਆਪਣੇ ਦੌਰੇ ਦੀ ਸ਼ੁਰੂਆਤ ਉਹ ਸਿੱਖ ਧਰਮ ਦੇ ਪਵਿੱਤਰ ਅਸਥਾਨ Takht Sri Damdama Sahib ਵਿਖੇ ਮੱਥਾ ਟੇਕ ਕੇ ਕਰਨਗੇ। ਇਸ ਤੋਂ ਬਾਅਦ, ਮੁੱਖ ਮੰਤਰੀ Talwandi Sabo ਦੇ ਵਸਨੀਕਾਂ ਨੂੰ ਇੱਕ ਵੱਡਾ ਤੋਹਫ਼ਾ ਦੇਣਗੇ। ਉਹ ਇੱਥੇ ਸਬ-ਡਵੀਜ਼ਨਲ ਕੰਪਲੈਕਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ, ਜੋ […]
By :
Khushi
Updated On: 12 Apr 2026 08:12:AM
ਪੰਜਾਬ ਦੇ ਮੁੱਖ ਮੰਤਰੀ Bhagwant Mann ਅੱਜ Bathinda ਦੌਰੇ ‘ਤੇ ਹਨ। ਆਪਣੇ ਦੌਰੇ ਦੀ ਸ਼ੁਰੂਆਤ ਉਹ ਸਿੱਖ ਧਰਮ ਦੇ ਪਵਿੱਤਰ ਅਸਥਾਨ Takht Sri Damdama Sahib ਵਿਖੇ ਮੱਥਾ ਟੇਕ ਕੇ ਕਰਨਗੇ।
ਇਸ ਤੋਂ ਬਾਅਦ, ਮੁੱਖ ਮੰਤਰੀ Talwandi Sabo ਦੇ ਵਸਨੀਕਾਂ ਨੂੰ ਇੱਕ ਵੱਡਾ ਤੋਹਫ਼ਾ ਦੇਣਗੇ। ਉਹ ਇੱਥੇ ਸਬ-ਡਵੀਜ਼ਨਲ ਕੰਪਲੈਕਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ, ਜੋ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।
ਇਸ ਆਧੁਨਿਕ ਇਮਾਰਤ ਵਿੱਚ ਆਮ ਜਨਤਾ ਲਈ ਕਈ ਅਹਿਮ ਸਹੂਲਤਾਂ ਉਪਲਬਧ ਹੋਣਗੀਆਂ, ਜਿਵੇਂ ਕਿ ਆਸਾਨ ਰਜਿਸਟਰੀ ਸੇਵਾ, ਐਸਡੀਐਮ ਕੋਰਟ, ਤਹਿਸੀਲਦਾਰ ਕੋਰਟ, ਫਰਦ ਕੇਂਦਰ, ਰਿਕਾਰਡ ਰੂਮ ਅਤੇ ਖਜ਼ਾਨਾ ਦਫ਼ਤਰ।
ਇਸ ਦੇ ਨਾਲ ਹੀ, ਇਮਾਰਤ ਦੇ ਸਾਰੇ ਦਫ਼ਤਰ ਹਾਈ-ਸਪੀਡ ਇੰਟਰਨੈੱਟ ਨਾਲ ਲੈਸ ਹਨ, ਜਿਸ ਨਾਲ ਪ੍ਰਸ਼ਾਸਕੀ ਕੰਮ ਹੋਰ ਤੇਜ਼ ਅਤੇ ਪਾਰਦਰਸ਼ੀ ਬਣੇਗੇ।