Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

Minister Helicopter: ਵੱਡੀ ਖਬਰ, ਕਾਰ ਪਾਰਕਿੰਗ ‘ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ

Helicopter Lands Car Parking: ਸਿਆਸੀ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਛਗਨ ਭੁਜਬਲ ਉਸ ਸਮੇਂ ਚਰਚਾ ਵਿੱਚ ਆ ਗਏ, ਜਦੋਂ ਉਨ੍ਹਾਂ ਦਾ ਹੈਲੀਕਾਪਟਰ ਸ਼ਨੀਵਾਰ ਨੂੰ ਨਿਰਧਾਰਿਤ ਹੈਲੀਪੈਡ ਦੀ ਬਜਾਏ ਇੱਕ ਪਾਰਕਿੰਗ ਵਾਲੀ ਥਾਂ ‘ਤੇ ਉਤਰ ਗਿਆ। ਦਰਅਸਲ, ਮਹਾਰਾਸ਼ਟਰ ਸਰਕਾਰ ਦੇ ਆਗੂ ਨਾਲ ਇਹ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Minister Helicopter: ਵੱਡੀ ਖਬਰ, ਕਾਰ ਪਾਰਕਿੰਗ ‘ਚ ਉਤਰਿਆ ਕੈਬਨਿਟ ਮੰਤਰੀ ਦਾ ਹੈਲੀਕਾਪਟਰ, ਮੱਚ ਗਿਆ ਹੜਕੰਪ

Helicopter Lands Car Parking: ਸਿਆਸੀ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਛਗਨ ਭੁਜਬਲ ਉਸ ਸਮੇਂ ਚਰਚਾ ਵਿੱਚ ਆ ਗਏ, ਜਦੋਂ ਉਨ੍ਹਾਂ ਦਾ ਹੈਲੀਕਾਪਟਰ ਸ਼ਨੀਵਾਰ ਨੂੰ ਨਿਰਧਾਰਿਤ ਹੈਲੀਪੈਡ ਦੀ ਬਜਾਏ ਇੱਕ ਪਾਰਕਿੰਗ ਵਾਲੀ ਥਾਂ ‘ਤੇ ਉਤਰ ਗਿਆ। ਦਰਅਸਲ, ਮਹਾਰਾਸ਼ਟਰ ਸਰਕਾਰ ਦੇ ਆਗੂ ਨਾਲ ਇਹ ਘਟਨਾ ਪੁਣੇ ਜ਼ਿਲ੍ਹੇ ਦੇ ਪੁਰੰਦਰ ਤਾਲੁਕਾ ਦੇ ਖਾਨਵਾੜੀ ਪਿੰਡ ਵਿੱਚ ਵਾਪਰੀ ਹੈ, ਜਿਥੇ ਉਨ੍ਹਾਂ ਦਾ ਹੈਲੀਕਾਪਟਰ ਨਿਰਧਾਰਤ ਹੈਲੀਪੈਡ ਤੋਂ ਲਗਭਗ 1,300 ਮੀਟਰ ਦੂਰ ਇੱਕ ਪਾਰਕਿੰਗ ਸਥਾਨ ‘ਤੇ ਉਤਰਿਆ।

ਜਾਣੋ ਕਿਵੇਂ ਹੋਈ ਪਾਇਲਟ ਤੋਂ ਚੂਕ?

ਛਗਨ ਭੁਜਬਲ ਮਹਾਤਮਾ ਫੂਲੇ ਦੀ ਜਯੰਤੀ ਮੌਕੇ ਇੱਕ ਮਾਡਲ ਸਕੂਲ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਪੁਲਿਸ ਅਨੁਸਾਰ ਹੈਲੀਕਾਪਟਰ ਦੀ ਲੈਂਡਿੰਗ ਲਈ ਇੱਕ ਖਾਸ ਹੈਲੀਪੈਡ ਤਿਆਰ ਕੀਤਾ ਗਿਆ ਸੀ। ਇਸ ਦੌਰਾਨ ਲੈਡਿੰਗ ਕਰਦੇ ਸਮੇਂ ਪਾਇਲਟ ਨੂੰ ਕੁਝ ਭੁਲੇਖਾ ਲੱਗ ਗਿਆ ਅਤੇ ਉਸ ਨੂੰ ਹੈਲੀਪੈਡ ਦਿਖਾਈ ਨਹੀਂ ਦਿੱਤਾ। ਕਾਰ ਪਾਰਕਿੰਗ ਖੇਤਰ ਵਿੱਚ ਖਾਲੀ ਜਗ੍ਹਾ ਦੇਖ ਕੇ ਪਾਇਲਟ ਨੇ ਹੈਲੀਕਾਪਟਰ ਨੂੰ ਉੱਥੇ ਹੀ ਉਤਾਰ ਦਿੱਤਾ, ਜੋ ਕਿ ਅਸਲ ਹੈਲੀਪੈਡ ਤੋਂ ਲਗਭਗ 1,300 ਮੀਟਰ ਦੂਰ ਸੀ। ਮੰਤਰੀ ਛਗਨ ਭੁਜਬਲ ਨੇ ਇਸ ਘਟਨਾ ਨੂੰ ਬਹੁਤਾ ਤੂਲ ਨਾ ਦਿੰਦੇ ਹੋਏ ਕਿਹਾ ਕਿ ਇਹ ਇੱਕ “ਸਹਿਜ ਲੈਂਡਿੰਗ” ਸੀ ਅਤੇ ਕਿਸੇ ਤਰ੍ਹਾਂ ਦੇ ਹਾਦਸੇ ਦਾ ਕੋਈ ਖਤਰਾ ਨਹੀਂ ਸੀ।

ਦੂਜੇ ਪਾਸੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ। ਐਨਸੀਪੀ (ਸ਼ਰਦ ਪਵਾਰ ਧੜੇ) ਦੇ ਵਿਧਾਇਕ ਰੋਹਿਤ ਪਵਾਰ ਨੇ ਇਸ ਨੂੰ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ, “ਕਿਸੇ ਸੀਨੀਅਰ ਆਗੂ ਦੇ ਹੈਲੀਕਾਪਟਰ ਦਾ ਪਾਰਕਿੰਗ ਖੇਤਰ ਵਿੱਚ ਉਤਰਨਾ ਚਿੰਤਾ ਦਾ ਵਿਸ਼ਾ ਹੈ। ਕਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਵਿੱਚ ਰੱਖ-ਰਖਾਅ ਦੀ ਘਾਟ ਹੈ। ਅੱਜ ਖੁਸ਼ਕਿਸਮਤੀ ਨਾਲ ਹਾਦਸਾ ਟਲ ਗਿਆ, ਪਰ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ।”

Read Latest News and Breaking News at Daily Post TV, Browse for more News

Ad
Ad

Punjab District News