PSPCL ‘ਤੇ ਉੱਠੇ ਸਵਾਲ, ਬਿਜਲੀ ਤਾਰਾਂ ਕਾਰਨ 10 ਏਕੜ ਕਣਕ ਦੀ ਫਸਲ ਸੜੀ

Punjab wheat crop fire; ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਆਪਣੇ ਪਿੰਡ ਵਿਚ PSPCL ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਥੇ ਖੇਤਾਂ ਵਿਚੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਵਿਚੋਂ ਕਥਿਤ ਸਪਾਰਕਿੰਗ ਹੋਣ ਨਾਲ ਕਿਸਾਨਾਂ ਦੀ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਦੀ ਲਪੇਟ […]
Jaspreet Singh
By : Updated On: 12 Apr 2026 19:42:PM
PSPCL ‘ਤੇ ਉੱਠੇ ਸਵਾਲ, ਬਿਜਲੀ ਤਾਰਾਂ ਕਾਰਨ 10 ਏਕੜ ਕਣਕ ਦੀ ਫਸਲ ਸੜੀ

Punjab wheat crop fire; ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਆਪਣੇ ਪਿੰਡ ਵਿਚ PSPCL ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਥੇ ਖੇਤਾਂ ਵਿਚੋਂ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਵਿਚੋਂ ਕਥਿਤ ਸਪਾਰਕਿੰਗ ਹੋਣ ਨਾਲ ਕਿਸਾਨਾਂ ਦੀ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਦੀ ਲਪੇਟ ਵਿਚ ਆਉਣ ਨਾਲ ਕਰੀਬ 10 ਏਕੜ ਕਣਕ ਦੀ ਫਸਲ ਨਸ਼ਟ ਹੋਣ ਦਾ ਖਦਸਾ ਹੈ। ਪੀੜਤ ਕਿਸਾਨਾਂ ਮੁਤਾਬਿਕ ਉਹਨਾਂ ਦੇ ਖੇਤਾਂ ਵਿਚੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਜਿਨ੍ਹਾਂ ਵਿਚੋਂ ਸਪਾਰਕਿੰਗ ਹੋਣ ਨਾਲ ਅੱਜ ਕਣਕ ਨੂੰ ਅੱਗ ਲੱਗ ਗਈ ਹੈ ਜਿਸ ਨਾਲ ਕਰੀਬ 10 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਦਸਿਆ ਕਿ ਝੋਨੇ ਦੇ ਸਮੇ ਵੀ ਇਹਨਾਂ ਨੇ ਸ਼ਿਕਾਇਤ ਕੀਤੀ ਸੀ।

ਇਥੇ ਬਿਜਲੀ ਦੀਆਂ ਤਾਰਾਂ ਵਿਚੋਂ ਸਪਾਰਕਿੰਗ ਹੋਣ ਨਾਲ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਫ਼ਿਰਬ੍ਰਗੇਡ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਹੈ। ਪੀੜਤ ਕਿਸਾਨਾਂ ਨੇ ਬਿਜਲੀ ਵਿਭਾਗ ਤੇ ਇਲਜਾਮ ਲਗਾਉਂਦਿਆ ਕਿਹਾ ਕਿ ਝੋਨੇ ਦੇ ਸੀਜਨ ਸਮੇ ਵੀ ਇਹਨਾਂ ਤਾਰਾਂ ਵਿਚ ਸਪਾਰਕਿੰਗ ਹੋ ਰਹੀ ਸੀ ਅਸੀਂ ਉਦੋਂ ਵੀ ਮਹਿਕਮੇ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜੇਕਰ ਮਹਿਕਮਾਂ ਸਮਾਂ ਰਹਿੰਦੇ ਕਾਰਵਾਈ ਕਰਦਾਂ ਤਾਂ ਅੱਜ ਕਿਸਾਨਾਂ ਦੀ ਫਸਲ ਨਾ ਸੜਦੀ।ਕਿਸਾਨਾਂ ਨੇ ਦਸਿਆ ਕਿ ਬਿਜਲੀ ਵਿਭਾਗ ਨੂੰ ਸਪਾਰਕਿੰਗ ਨਾਲ ਅੱਗ ਲੱਗਣ ਬਾਰੇ ਜਾਣੂ ਕਰਵਾਏ ਜਾਣ ਦੇ ਬਾਵਜੂਦ ਵੀ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ ।ਤਾਂ ਇਹਉਹਨਾਂ ਸਰਕਾਰ ਤੋਂ ਮੁਆਵਜੇ ਦੀ ਮੰਗ ਵੀ ਕੀਤੀ। ਅਤੇ ਲਾਪਰਵਾਹੀ ਵਰਤਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

Read Latest News and Breaking News at Daily Post TV, Browse for more News

Ad
Ad