ਪੰਜਾਬ ‘ਚ ਲੰਬਾ ਬਿਜਲੀ ਕੱਟ, ਪਾਵਰਕੌਮ ਵੱਲੋਂ ਨੋਟਿਸ ਜਾਰੀ, ਜਾਣੋ ਕਦੋਂ, ਕਿੱਥੇ ਹੋਵੇਗੀ ਬੱਤੀ ਗੁਲ

Punjab Power Cut; ਪੰਜਾਬ ਵਿੱਚ ਲੋਕਾਂ ਨੂੰ ਅਗਲੇ 5 ਦਿਨ ਲੰਬੇ ਬਿਜਲੀ ਕੱਟ ਸਹਿਣੇ ਪੈ ਸਕਦੇ ਹਨ। ਪਾਵਰਕੌਮ (PSPCL) ਵੱਲੋਂ ਬਿਜਲੀ ਕੱਟਾਂ ਸਬੰਧੀ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਕ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਲੰਬੇ ਸਮੇਂ ਲਈ ਬਿਜਲੀ ਬੰਦ ਰਹੇਗੀ। ਇਸ ਲਈ ਪਾਵਰਕੌਮ ਨੇ ਬਿਜਲੀ […]
Jaspreet Singh
By : Updated On: 21 Apr 2026 16:19:PM
ਪੰਜਾਬ ‘ਚ ਲੰਬਾ ਬਿਜਲੀ ਕੱਟ, ਪਾਵਰਕੌਮ ਵੱਲੋਂ ਨੋਟਿਸ ਜਾਰੀ, ਜਾਣੋ ਕਦੋਂ, ਕਿੱਥੇ ਹੋਵੇਗੀ ਬੱਤੀ ਗੁਲ

Punjab Power Cut; ਪੰਜਾਬ ਵਿੱਚ ਲੋਕਾਂ ਨੂੰ ਅਗਲੇ 5 ਦਿਨ ਲੰਬੇ ਬਿਜਲੀ ਕੱਟ ਸਹਿਣੇ ਪੈ ਸਕਦੇ ਹਨ। ਪਾਵਰਕੌਮ (PSPCL) ਵੱਲੋਂ ਬਿਜਲੀ ਕੱਟਾਂ ਸਬੰਧੀ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਮੁਤਾਬਕ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਵਿੱਚ ਲੰਬੇ ਸਮੇਂ ਲਈ ਬਿਜਲੀ ਬੰਦ ਰਹੇਗੀ। ਇਸ ਲਈ ਪਾਵਰਕੌਮ ਨੇ ਬਿਜਲੀ ਵੰਡ ਪ੍ਰਣਾਲੀ ਵਿੱਚ ਸੁਧਾਰ ਅਤੇ ਆਧੁਨਿਕਤਾ ਨੂੰ ਕਾਰਨ ਦੱਸਿਆ ਹੈ।

ਇਨ੍ਹਾਂ ਸ਼ਹਿਰਾਂ ਵਿੱਚ 8 ਤੋਂ 10 ਘੰਟਿਆਂ ਤੱਕ ਬਿਜਲੀ ਕੱਟ ਰਹੇਗਾ। ਇਸਦੇ ਨਾਲ ਹੀ ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ ਅਤੇ ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਹੀਟਵੇਵ ਦਾ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। 21 ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਤੋਂ ਪਾਰ ਹੋ ਚੁੱਕਾ ਹੈ।

ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਹਸਪਤਾਲਾਂ ਨੂੰ ਹਾਈ ਅਲਰਟ ‘ਤੇ ਰੱਖਦੇ ਹੋਏ ਖਾਸ ਵਾਰਡ ਬਣਾਏ ਗਏ ਹਨ ਅਤੇ 24 ਘੰਟੇ ਸਟਾਫ ਤਾਇਨਾਤ ਕੀਤਾ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਬਿਜਲੀ ਕੱਟਾਂ ਨਾਲ ਗਰਮੀ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਪਾਵਰਕੌਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਰੋਜ਼ਾਨਾ ਦੇ ਕੰਮ ਇਸਦੇ ਅਨੁਸਾਰ ਪਹਿਲਾਂ ਹੀ ਯੋਜਿਤ ਕਰ ਲੈਣ।

ਤਾਰੀਖ ਮੁਤਾਬਕ ਜਾਣੋ ਕਿੱਥੇ ਤੇ ਕਦੋਂ ਬਿਜਲੀ ਕੱਟ ਰਹੇਗਾ:

21 ਅਪ੍ਰੈਲ:

ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਦੇ ਕਈ ਇਲਾਕਿਆਂ ਵਿੱਚ ਸਵੇਰੇ ਤੋਂ ਸ਼ਾਮ ਤੱਕ ਵੱਖ-ਵੱਖ ਸਮਿਆਂ ਦੌਰਾਨ ਬਿਜਲੀ ਬੰਦ ਰਹੇਗੀ।

22 ਅਪ੍ਰੈਲ:

ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਵਿੱਚ 2 ਤੋਂ 8 ਘੰਟਿਆਂ ਤੱਕ ਕੱਟ।

23 ਅਪ੍ਰੈਲ:

ਕਈ ਸ਼ਹਿਰੀ ਅਤੇ ਪਿੰਡਾਂ ਵਾਲੇ ਇਲਾਕਿਆਂ ਵਿੱਚ ਸਵੇਰੇ ਤੋਂ ਸ਼ਾਮ ਤੱਕ ਬਿਜਲੀ ਪ੍ਰਭਾਵਿਤ ਰਹੇਗੀ।

24 ਅਪ੍ਰੈਲ:

ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ ਵਿੱਚ ਨਿਯਤ ਸਮਿਆਂ ਲਈ ਬਿਜਲੀ ਬੰਦ।

25 ਅਪ੍ਰੈਲ:

ਵੱਖ-ਵੱਖ ਸ਼ਹਿਰਾਂ ਦੇ ਰਹਾਇਸ਼ੀ ਅਤੇ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ।

26 ਅਪ੍ਰੈਲ:

ਮੋਹਾਲੀ, ਜ਼ੀਰਕਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਬਿਜਲੀ ਕੱਟ।

ਪਾਵਰਕੌਮ ਮੁਤਾਬਕ ਗਰਮੀ ਕਾਰਨ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਹੋਇਆ ਹੈ। ਇਸ ਵੇਲੇ ਮੰਗ ਲਗਭਗ 6000 ਮੇਗਾਵਾਟ ਦੇ ਕਰੀਬ ਹੈ, ਜਦਕਿ ਕੁਝ ਦਿਨ ਪਹਿਲਾਂ ਇਹ 9500 ਮੇਗਾਵਾਟ ਤੱਕ ਪਹੁੰਚ ਗਈ ਸੀ। ਸੂਬੇ ਵਿੱਚ ਲਗਭਗ 3300 ਮੇਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ ਅਤੇ ਕਰੀਬ 2700 ਮੇਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਲਈ ਜਾ ਰਹੀ ਹੈ।

ਤਾਪਮਾਨ 40 ਡਿਗਰੀ ਤੋਂ ਉੱਪਰ ਜਾਣ ‘ਤੇ ਬਿਜਲੀ ਦੀ ਮੰਗ 10,000 ਮੇਗਾਵਾਟ ਤੱਕ ਪਹੁੰਚ ਸਕਦੀ ਹੈ, ਜਿਸ ਕਾਰਨ ਮੌਜੂਦਾ ਸਮੇਂ ਵਿੱਚ ਮੈਨਟੇਨੈਂਸ ਕੱਟ ਲਗਾਏ ਜਾ ਰਹੇ ਹਨ।

Read Latest News and Breaking News at Daily Post TV, Browse for more News

Ad
Ad