Banner
Banner

Gurdaspur : 5ਵੀਂ ਦੇ ਵਿਦਿਆਰਥੀ ਨਾਲ ਅਧਿਆਪਕ ਵੱਲੋਂ ਬੇਰਹਿਮੀ, ਪਲਾਸਟਿਕ ਦੀ ਵਿਕਟ ਮਾਰ-ਮਾਰ ਪਾਈਆਂ ਲਾਸਾਂ

Gurdaspur Child Beaten Case: ਸਕੂਲ ਨੂੰ ਵਿਦਿਆ ਦਾ ਮੰਦਿਰ ਕਿਹਾ ਜਾਂਦਾ ਪਰ ਜਦੋਂ ਕੁਝ ਅਧਿਆਪਕ ਘਟੀਆ ਕਰਤੂਤਾਂ ਕਰਦੇ ਹਨ ਤਾਂ ਸ਼ਰਮਸਾਰ ਕਰ ਦਿੰਦੇ ਹਨ। ਗੁਰਦਾਸਪੁਰ (Gurdaspur) ਦੇ ਥਾਣਾ ਦਰਾਂਗਲਾ ਦੇ ਅਧੀਨ ਆਉਂਦੇ ਪਿੰਡ ਗੰਜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਪੰਜਵੀਂ ਕਲਾਸ ਦੇ 9 ਸਾਲਾ ਬੱਚੇ ਨੂੰ ਇੱਕ ਟੀਚਰ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ […]
Amritpal Singh
By : Updated On: 23 Apr 2026 22:16:PM
Gurdaspur : 5ਵੀਂ ਦੇ ਵਿਦਿਆਰਥੀ ਨਾਲ ਅਧਿਆਪਕ ਵੱਲੋਂ ਬੇਰਹਿਮੀ, ਪਲਾਸਟਿਕ ਦੀ ਵਿਕਟ ਮਾਰ-ਮਾਰ ਪਾਈਆਂ ਲਾਸਾਂ

Gurdaspur Child Beaten Case: ਸਕੂਲ ਨੂੰ ਵਿਦਿਆ ਦਾ ਮੰਦਿਰ ਕਿਹਾ ਜਾਂਦਾ ਪਰ ਜਦੋਂ ਕੁਝ ਅਧਿਆਪਕ ਘਟੀਆ ਕਰਤੂਤਾਂ ਕਰਦੇ ਹਨ ਤਾਂ ਸ਼ਰਮਸਾਰ ਕਰ ਦਿੰਦੇ ਹਨ। ਗੁਰਦਾਸਪੁਰ (Gurdaspur) ਦੇ ਥਾਣਾ ਦਰਾਂਗਲਾ ਦੇ ਅਧੀਨ ਆਉਂਦੇ ਪਿੰਡ ਗੰਜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਪੰਜਵੀਂ ਕਲਾਸ ਦੇ 9 ਸਾਲਾ ਬੱਚੇ ਨੂੰ ਇੱਕ ਟੀਚਰ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਵੱਲੋਂ ਵਿਦਿਆਰਥੀ ਦੀ ਇਸ ਕਦਰ ਕੁੱਟਮਾਰ (Teacher Beat Student) ਕੀਤੀ ਕਿ ਪਲਾਸਟਿਕ ਦੀਆਂ ਵਿਕਟਾਂ ਮਾਰ-ਮਾਰ ਕੇ ਉਸਦੇ ਸਰੀਰ ‘ਤੇ ਲਾਸਾਂ ਪਾ ਦਿੱਤੀਆਂ।

ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਵਾਰ ਤਾਂ ਸਹਿਮ ਦੇ ਮਾਰੇ ਬੱਚੇ ਨੇ ਘਰ ਆ ਕੇ ਵੀ ਨਹੀਂ ਦੱਸਿਆ, ਪਰ ਰਾਤ ਨੂੰ ਜਦੋਂ ਬੱਚੇ ਦੇ ਕੱਪੜੇ ਚੇਂਜ ਕਰਨੇ ਸੀ ਤਾਂ ਉਸਦੀ ਮਾਤਾ ਦੇ ਵੱਲੋਂ ਦੇਖਿਆ ਗਿਆ ਉਸ ਬੱਚੇ ਦੇ ਸਰੀਰ ‘ਤੇ ਨੀਲੇ ਨਿਸ਼ਾਨ ਪਏ ਹੋਏ ਸਨ। ਬੱਚਾ ਬੁਰੀ ਤਰ੍ਹਾਂ ਦਰਦ ਵਿੱਚ ਸੀ।

ਬੱਚੇ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਸੀ ਕਿ ਸਕੂਲ ਦੇ ਵਿੱਚ ਟੀਚਰ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ। ਜਦੋਂ ਉਹ ਬੱਚੇ ਦੇ ਕੱਪੜੇ ਬਦਲਣ ਲੱਗੇ ਤਾਂ ਉਸਨੇ ਜਦੋਂ ਨਿਸ਼ਾਨ ਦੇਖੇ ਤਾਂ ਬੱਚੇ ਨੂੰ ਸਖਤੀ ਦੇ ਨਾਲ ਪੁੱਛਿਆ। ਬੱਚੇ ਨੇ ਕਿਹਾ ਕਿ ਸਕੂਲ ਦੇ ਵਿੱਚ ਟੀਚਰ ਜਿਸਦਾ ਨਾਮ ਸੰਦੀਪ ਹੈ, ਉਸ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਪਲਾਸਟਿਕ ਦੀ ਵਿਕਟਾਂ ਦੇ ਨਾਲ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਸ਼ਰਾਰਤਾਂ ਕਰ ਰਿਹਾ ਸੀ।

ਇਸ ਘਟਨਾ ਨਾਲ ਪੂਰੇ ਪਿੰਡ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ ਕਿ ਸ਼ਰਾਰਤ ਕਰਨ ਦੀ ਸਜ਼ਾ ਇਸ ਕਦਰ ਦੇਣਾ ਕਿੰਨਾ ਕੁ ਜਾਇਜ਼ ਹੈ? ਜਦੋਂ ਪਿੰਡ ਦੇ ਮੋਹਤਵਾਰ ਲੋਕ ਸਕੂਲ ਦੇ ਵਿੱਚ ਪਹੁੰਚੇ ਤਾਂ ਟੀਚਰ ਉਥੋਂ ਗਾਇਬ ਨਜ਼ਰ ਆਇਆ।

ਅਧਿਆਪਕ ਨੇ ਮੰਨੀ ਗਲਤੀ

ਜਦੋਂ ਅਧਿਆਪਕ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਸ ਦੇ ਕੋਲੋਂ ਗਲਤੀ ਹੋ ਗਈ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕਿਸ ਚੀਜ਼ ਨਾਲ ਤੁਹਾਡੇ ਵੱਲੋਂ ਬੱਚੇ ਨੂੰ ਕੁੱਟਿਆ ਗਿਆ ਤਾਂ ਕਹਿੰਦੇ ਕਿ ਮੈਂ ਪਲਾਸਟਿਕ ਦੀ ਵਿਕਟ ਦੇ ਨਾਲ ਬੱਚੇ ਨੂੰ ਕੁੱਟਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇੰਨੀਆਂ ਸੱਟਾਂ ਲੱਗ ਜਾਣਗੀਆਂ।

ਬਾਲ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਵਿਭਾਗ ਕੋਲ ਪਹੁੰਚਿਆ ਮਾਮਲਾ

ਪਰਿਵਾਰ ਨੇ ਬੱਚੇ ਸਮੇਤ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਇਨਸਾਫ਼ ਦੀ ਮੰਗ ਕੀਤੀ। ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਰਤਨ ਲਾਲ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਇਸਦੀ ਤੁਰੰਤ ਜਾਂਚ ਕੀਤੀ ਜਾਵੇਗੀ। ਬੱਚੇ ਨੂੰ ਕੁੱਟਣ ਵਾਲੇ ਅਧਿਆਪਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਅਤੇ ਸਕੂਲ ਪ੍ਰਬੰਧਨ ਤੋਂ ਵੀ ਸਪੱਸ਼ਟੀਕਰਨ ਮੰਗਿਆ ਜਾਵੇਗਾ।

ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਵਿਭਾਗ ਇਸ ਦੀ ਪੂਰੀ ਜਾਂਚ ਕਰੇਗਾ, ਅਤੇ ਜੇਕਰ ਦੋਸ਼ੀ ਪਾਇਆ ਗਿਆ ਤਾਂ ਅਧਿਆਪਕ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਲਈ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕੱਲ੍ਹ ਸਕੂਲ ਭੇਜਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad