Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਫੌਜੀ ਜਵਾਨ ਸ਼ਹੀਦ ਬਲਜਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਮਦਦ ਦਾ ਭਰੋਸਾ

Shaheed Baljinder Singh; ਜ਼ਿਲਾ ਫਤਿਹਗੜ੍ਹ ਸਾਹਿਬ ਦੀ ਬਸੀ ਪਠਾਣਾ ਅਧੀਨ ਆਉਂਦੇ ਖਮਾਣੋ ਦੇ ਪਿੰਡ ਮਨਸੂਰਪੁਰ ਦੇ 36 ਸਾਲਾ ਆਰਮੀ ਦੇ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਦਾ ਮਾਧੋਪੁਰ ਵਿਖੇ ਡਿਊਟੀ ਦੌਰਾਨ ਅਟੈਕ ਹੋ ਜਾਣ ਕਾਰਨ ਸ਼ਹੀਦ ਹੋ ਗਿਆ, ਜਿਸ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਤੇ ਆਰਮੀ ਦੇ ਪਹੁੰਚੇ ਹੋਏ ਜਵਾਨਾਂ ਵੱਲੋਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਫੌਜੀ ਜਵਾਨ ਸ਼ਹੀਦ ਬਲਜਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਮਦਦ ਦਾ ਭਰੋਸਾ

Shaheed Baljinder Singh; ਜ਼ਿਲਾ ਫਤਿਹਗੜ੍ਹ ਸਾਹਿਬ ਦੀ ਬਸੀ ਪਠਾਣਾ ਅਧੀਨ ਆਉਂਦੇ ਖਮਾਣੋ ਦੇ ਪਿੰਡ ਮਨਸੂਰਪੁਰ ਦੇ 36 ਸਾਲਾ ਆਰਮੀ ਦੇ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਦਾ ਮਾਧੋਪੁਰ ਵਿਖੇ ਡਿਊਟੀ ਦੌਰਾਨ ਅਟੈਕ ਹੋ ਜਾਣ ਕਾਰਨ ਸ਼ਹੀਦ ਹੋ ਗਿਆ, ਜਿਸ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਤੇ ਆਰਮੀ ਦੇ ਪਹੁੰਚੇ ਹੋਏ ਜਵਾਨਾਂ ਵੱਲੋਂ ਸ਼ਹੀਦ ਫੌਜੀ ਹੌਲਦਾਰ ਬਲਜਿੰਦਰ ਸਿੰਘ ਨੂੰ ਸਲਾਮੀ ਵੀ ਦਿੱਤੀ ਗਈ।

2011 ਵਿੱਚ ਆਰਮੀ ਵਿੱਚ ਭਰਤੀ ਹੋਏ ਫੌਜੀ ਜਵਾਨ ਹੌਲਦਾਰ ਬਲਜਿੰਦਰ ਸਿੰਘ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਪਤਨੀ ਅਤੇ ਇੱਕ ਛੋਟੀ ਬੱਚੀ ਨੂੰ ਛੱਡ ਗਏ।

ਜਿਉਂ ਹੀ ਸ਼ਹੀਦ ਹੋਏ ਫੌਜੀ ਜਵਾਨ ਬਲਜਿੰਦਰ ਸਿੰਘ ਦੀ ਮ੍ਰਿਤਕ ਦੇ ਪਿੰਡ ਮਨਸੂਰਪੁਰ ਪਹੁੰਚੀ ਤਾਂ ਪੂਰਾ ਪਿੰਡ ਤਾਂ ਕਿ ਪੂਰੇ ਇਲਾਕੇ ਵਿੱਚ ਹੀ ਸੋਗ ਦੀ ਲਹਿਰ ਦੌੜ ਗਈ । ਸ਼ਹੀਦ ਹੋਏ ਬਲਜਿੰਦਰ ਸਿੰਘ ਨੂੰ ਜਿਲੇ ਭਰ ਤੋਂ ਲੋਕਾਂ ਨੇ ਪਹੁੰਚ ਕੇ ਅੰਤਿਮ ਵਿਦਾਇਗੀ ਦਿੱਤੀ ਅਤੇ ਸੰਸਕਾਰੀ ਰਸਮਾਂ ਵਿੱਚ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਪਹੁੰਚੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਫੌਜੀ ਜਵਾਨ ਕਿਸੇ ਇੱਕ ਪਰਿਵਾਰ ਜ਼ਿਲੇ ਜਾਂ ਰਾਜ ਦਾ ਨਹੀਂ ਹੁੰਦਾ ਬਲਕਿ ਉਹ ਪੂਰੇ ਦੇਸ਼ ਦਾ ਜਵਾਨ ਹੁੰਦਾ ਹੈ ਇਸ ਲਈ ਅਜਿਹੇ ਫੌਜੀ ਜਵਾਨਾਂ ਤੇ ਦੇਸ਼ ਨੂੰ ਪੂਰਾ ਗਰਭ ਹੈ ਜੋ ਡਿਊਟੀ ਦੌਰਾਨ ਸ਼ਹੀਦੀ ਦੇ ਜਾਮ ਪੀ ਗਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪਰਿਵਾਰ ਨੂੰ ਹਰ ਸੰਭਵ ਮਾਲੀ ਮਦਦ ਵੀ ਦਿੱਤੀ ਜਾਵੇਗੀ ।

ਇਸ ਮੌਕੇ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਬੀ ਵੱਲੋਂ ਵੀ ਸ਼ਹੀਦ ਫੌਜੀ ਜਵਾਨ ਦੇ ਪਰਿਵਾਰ ਨਾਲ ਦੁੱਖ ਜਾਹਿਰ ਕੀਤਾ ਗਿਆ।

Read Latest News and Breaking News at Daily Post TV, Browse for more News

Ad
Ad

Punjab District News