Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਪੁਲਿਸ ਕੁਆਰਟਰ ’ਚ ਕਾਲਜ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

Ludhiana College Student Death; ਲੁਧਿਆਣਾ ਦੇ ਸਿਵਲ ਲਾਈਨ ਸਥਿਤ ਪੁਲਿਸ ਕੁਆਰਟਰ ਵਿੱਚ ਰਹਿਣ ਵਾਲੀ ਇੱਕ ਕਾਲਜ ਵਿਦਿਆਰਥਣ ਵੱਲੋਂ ਵੀਰਵਾਰ ਨੂੰ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 20 ਸਾਲਾ ਮੁਸਕਾਨ ਕਪੂਰ ਵਜੋਂ ਹੋਈ ਹੈ, ਜੋ ਸਰਕਾਰੀ ਕਾਲਜ ਫਾਰ ਗਰਲਜ਼ ਵਿੱਚ ਪੜ੍ਹਦੀ ਸੀ। ਜਾਣਕਾਰੀ ਮੁਤਾਬਕ, ਮੁਸਕਾਨ ਦਾ ਪਰਿਵਾਰ ਪੁਲਿਸ ਲਾਈਨ ਦੇ ਕੁਆਰਟਰ ਦੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੁਲਿਸ ਕੁਆਰਟਰ ’ਚ ਕਾਲਜ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

Ludhiana College Student Death; ਲੁਧਿਆਣਾ ਦੇ ਸਿਵਲ ਲਾਈਨ ਸਥਿਤ ਪੁਲਿਸ ਕੁਆਰਟਰ ਵਿੱਚ ਰਹਿਣ ਵਾਲੀ ਇੱਕ ਕਾਲਜ ਵਿਦਿਆਰਥਣ ਵੱਲੋਂ ਵੀਰਵਾਰ ਨੂੰ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 20 ਸਾਲਾ ਮੁਸਕਾਨ ਕਪੂਰ ਵਜੋਂ ਹੋਈ ਹੈ, ਜੋ ਸਰਕਾਰੀ ਕਾਲਜ ਫਾਰ ਗਰਲਜ਼ ਵਿੱਚ ਪੜ੍ਹਦੀ ਸੀ।

ਜਾਣਕਾਰੀ ਮੁਤਾਬਕ, ਮੁਸਕਾਨ ਦਾ ਪਰਿਵਾਰ ਪੁਲਿਸ ਲਾਈਨ ਦੇ ਕੁਆਰਟਰ ਦੀ ਤੀਜੀ ਮੰਜ਼ਿਲ ’ਤੇ ਰਹਿੰਦਾ ਹੈ। ਉਸ ਦੇ ਪਿਤਾ ਕਿਸ਼ੋਰੀ ਲਾਲ ਪੁਲਿਸ ਲਾਈਨ ਵਿੱਚ ਦਰਜਾ ਚਾਰ ਕਰਮਚਾਰੀ ਵਜੋਂ ਨਾਈ ਦਾ ਕੰਮ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਸਕਾਨ ਪਿਛਲੇ ਦੋ ਦਿਨਾਂ ਤੋਂ ਬਿਮਾਰ ਸੀ।

ਦਿਨ ਵੇਲੇ ਮੁਸਕਾਨ ਦੀ ਮਾਂ ਨੇ ਉਸ ਨੂੰ ਕਿਸੇ ਕੰਮ ਲਈ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਮਾਂ ਨੇ ਆਪਣੇ ਪਤੀ ਨੂੰ ਫ਼ੋਨ ਕਰਕੇ ਧੀ ਨੂੰ ਦੇਖਣ ਲਈ ਕਿਹਾ।

ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਲਾਸ਼

ਦੁਪਹਿਰ ਸਮੇਂ ਜਦੋਂ ਕਿਸ਼ੋਰੀ ਲਾਲ ਰੋਟੀ ਖਾਣ ਲਈ ਕੁਆਰਟਰ ਪਹੁੰਚੇ ਅਤੇ ਧੀ ਨੂੰ ਦੇਖਣ ਲਈ ਕਮਰੇ ਵਿੱਚ ਗਏ ਤਾਂ ਮੁਸਕਾਨ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਉਨ੍ਹਾਂ ਨੇ ਤੁਰੰਤ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਅਤੇ ਪਰਿਵਾਰ ਨੂੰ ਇਸ ਬਾਰੇ ਦੱਸਿਆ।

ਪਰਿਵਾਰ ਨੇ ਕਾਰਵਾਈ ਕਰਵਾਉਣ ਤੋਂ ਕੀਤਾ ਇਨਕਾਰ

ਮੁਸਕਾਨ ਦੇ ਪਰਿਵਾਰ ਵਿੱਚ ਕੁੱਲ ਚਾਰ ਧੀਆਂ ਹਨ। ਪਰਿਵਾਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਰਿਪੋਰਟ ਮੁਤਾਬਕ, ਪਰਿਵਾਰ ਨੇ ਪੁਲਿਸ ਨੂੰ ਕੋਈ ਬਿਆਨ ਦੇਣ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਮੁਸਕਾਨ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਤਣਾਅ ਵਿੱਚ ਸੀ। ਉਹ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਚੰਗੀ ਤਰ੍ਹਾਂ ਕਰ ਰਹੀ ਸੀ।

Read Latest News and Breaking News at Daily Post TV, Browse for more News

Ad
Ad

Punjab District News