Banner
Banner

ਇਜ਼ਰਾਇਲੀ PM ਨੇਤਨਯਾਹੂ ਹੋਇਆ ਸੀ ਪ੍ਰਸਟੇਟ ਕੈਂਸਰ; 2 ਮਹਿਨੇ ਗੁੱਪਤ ਰੱਖ ਕੇ ਕਰਵਾਇਆ ਇਲਾਜ

Israel PM Health: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੀਤੇ ਸ਼ੁੱਕਰਵਾਰ ਨੂੰ ਇੱਕ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਪ੍ਰੋਸਟੇਟ ਕੈਂਸਰ ਨਾਲ ਜੂਝ ਰਹੇ ਸਨ। 76 ਸਾਲਾ ਨੇਤਨਯਾਹੂ ਅਨੁਸਾਰ, ਉਨ੍ਹਾਂ ਨੇ ਇਸ ਬਿਮਾਰੀ ਦਾ ਇਲਾਜ ਬੇਹੱਦ ਗੁਪਤ ਤਰੀਕੇ ਨਾਲ ਰੇਡੀਏਸ਼ਨ ਥੈਰੇਪੀ ਰਾਹੀਂ ਕਰਵਾਇਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ […]
Khushi
By : Updated On: 25 Apr 2026 08:18:AM
ਇਜ਼ਰਾਇਲੀ PM ਨੇਤਨਯਾਹੂ ਹੋਇਆ ਸੀ ਪ੍ਰਸਟੇਟ ਕੈਂਸਰ; 2 ਮਹਿਨੇ ਗੁੱਪਤ ਰੱਖ ਕੇ ਕਰਵਾਇਆ ਇਲਾਜ

Israel PM Health: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੀਤੇ ਸ਼ੁੱਕਰਵਾਰ ਨੂੰ ਇੱਕ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਪ੍ਰੋਸਟੇਟ ਕੈਂਸਰ ਨਾਲ ਜੂਝ ਰਹੇ ਸਨ। 76 ਸਾਲਾ ਨੇਤਨਯਾਹੂ ਅਨੁਸਾਰ, ਉਨ੍ਹਾਂ ਨੇ ਇਸ ਬਿਮਾਰੀ ਦਾ ਇਲਾਜ ਬੇਹੱਦ ਗੁਪਤ ਤਰੀਕੇ ਨਾਲ ਰੇਡੀਏਸ਼ਨ ਥੈਰੇਪੀ ਰਾਹੀਂ ਕਰਵਾਇਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।

ਜਾਣਕਾਰੀ ਲੁਕਾਉਣ ਦਾ ਕਾਰਨ

ਨੇਤਨਯਾਹੂ ਨੇ ਦੱਸਿਆ ਕਿ ਉਨ੍ਹਾਂ ਨੇ ਜਾਣਬੁੱਝ ਕੇ ਆਪਣੀ ਮੈਡੀਕਲ ਰਿਪੋਰਟ ਜਨਤਕ ਕਰਨ ਵਿੱਚ ਦੇਰੀ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਜੰਗ ਦੇ ਇਸ ਨਾਜ਼ੁਕ ਦੌਰ ਵਿੱਚ ਈਰਾਨ ਵਰਗੇ ਦੁਸ਼ਮਣ ਦੇਸ਼ ਇਸ ਜਾਣਕਾਰੀ ਦੀ ਵਰਤੋਂ ਇਜ਼ਰਾਈਲ ਵਿਰੁੱਧ ਪ੍ਰਚਾਰ (Propaganda) ਲਈ ਕਰ ਸਕਦੇ ਸਨ। ਉਨ੍ਹਾਂ ਨੇ ਇਹ ਸਾਰੀ ਜਾਣਕਾਰੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ।

ਬਿਮਾਰੀ ਦਾ ਪਤਾ ਕਿਵੇਂ ਲੱਗਿਆ?

ਪ੍ਰਧਾਨ ਮੰਤਰੀ ਅਨੁਸਾਰ, ਦਸੰਬਰ 2024 ਵਿੱਚ ਹੋਈ ਇੱਕ ਪ੍ਰੋਸਟੇਟ ਸਰਜਰੀ ਤੋਂ ਬਾਅਦ ਉਹ ਲਗਾਤਾਰ ਡਾਕਟਰੀ ਜਾਂਚ ਕਰਵਾ ਰਹੇ ਸਨ। ਹਾਲੀਆ ਜਾਂਚ ਦੌਰਾਨ ਉਨ੍ਹਾਂ ਦੇ ਪ੍ਰੋਸਟੇਟ ਵਿੱਚ ਇੱਕ ਸੈਂਟੀਮੀਟਰ ਤੋਂ ਵੀ ਛੋਟਾ ਟਿਊਮਰ ਪਾਇਆ ਗਿਆ। ਡਾਕਟਰਾਂ ਨੇ ਇਸ ਦੀ ਪਛਾਣ ਸ਼ੁਰੂਆਤੀ ਪੜਾਅ ਦੇ ਕੈਂਸਰ ਵਜੋਂ ਕੀਤੀ। ਨੇਤਨਯਾਹੂ ਨੇ ਨਿਗਰਾਨੀ ਦੀ ਬਜਾਏ ਤੁਰੰਤ ਇਲਾਜ ਕਰਵਾਉਣ ਦਾ ਫੈਸਲਾ ਲਿਆ ਤਾਂ ਜੋ ਖ਼ਤਰੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।

ਕੰਮ ਦੇ ਨਾਲ ਜਾਰੀ ਰਿਹਾ ਇਲਾਜ

ਨੇਤਨਯਾਹੂ ਨੇ ਕਿਹਾ ਕਿ ਇਲਾਜ ਦੌਰਾਨ ਵੀ ਉਹ ਆਪਣੇ ਸਰਕਾਰੀ ਫਰਜ਼ ਨਿਭਾਉਂਦੇ ਰਹੇ। ਉਨ੍ਹਾਂ ਆਪਣੀ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਅਤੇ ਆਮ ਲੋਕਾਂ, ਖਾਸ ਕਰਕੇ ਈਰਾਨ ਦੇ ਨਾਗਰਿਕਾਂ ਨੂੰ ਵੀ ਸਮੇਂ ਸਿਰ ਸਿਹਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ।

ਪ੍ਰੋਸਟੇਟ ਕੈਂਸਰ: ਇੱਕ ਗੰਭੀਰ ਖ਼ਤਰਾ


ਵਿਸ਼ਵ ਪੱਧਰ ‘ਤੇ ਮਰਦਾਂ ਵਿੱਚ ਫੇਫੜਿਆਂ ਅਤੇ ਮੂੰਹ ਦੇ ਕੈਂਸਰ ਤੋਂ ਬਾਅਦ ਪ੍ਰੋਸਟੇਟ ਕੈਂਸਰ ਸਭ ਤੋਂ ਵੱਧ ਹੋਣ ਵਾਲਾ ਕੈਂਸਰ ਹੈ। ICMR ਅਨੁਸਾਰ ਇਹ 50 ਸਾਲ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੀ ਇਸੇ ਬਿਮਾਰੀ ਨਾਲ ਲੜ ਚੁੱਕੇ ਹਨ, ਜਿਨ੍ਹਾਂ ਦਾ ਕੈਂਸਰ ਗੰਭੀਰ ਸਥਿਤੀ ਵਿੱਚ ਹੱਡੀਆਂ ਤੱਕ ਫੈਲ ਗਿਆ ਸੀ।

Read Latest News and Breaking News at Daily Post TV, Browse for more News

Ad
Ad