Journalism Of Hope
BREAKING NEWS
Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ......‘AAP’ ਨੇ ਜਸਬੀਰ ਸਿੰਘ ਗੜ੍ਹੀ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਚਮਕੌਰ ਸਾਹਿਬ ਹਲਕੇ ਦਾ ਬਣਾਇਆ ਇੰਚਾਰਜ......ਪੰਜਾਬ 'ਚ ਹੜਤਾਲੀ ਮੁਲਾਜ਼ਮਾਂ 'ਤੇ ਸਰਕਾਰ ਸਖ਼ਤ, ਡਿਊਟੀ ਗੈਰਹਾਜ਼ਰਾਂ ਦੀ ਮੰਗੀ ਲਿਸਟ ....ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਮਸ਼ਹੂਰ ਕਬੱਡੀ ਖਿਡਾਰੀ Pala Jalalpuria ਹੋਇਆ AAP ‘ਚ ਸ਼ਾਮਲ

Punjab News: ਪੰਜਾਬ ਦੀ ਮਾਂ-ਖੇਡ ਕਬੱਡੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਬੱਡੀ ਖਿਡਾਰੀ ਅਤੇ ‘ਕਲੋਜ਼ ਫਾਈਟਰ’ ਵਜੋਂ ਜਾਣੇ ਜਾਂਦੇ ਪਾਲਾ ਜਲਾਲਪੁਰੀਆ ਹੁਣ ਸਿਆਸੀ ਮੈਦਾਨ ਵਿੱਚ ਵੀ ਆਪਣੀ ਪਾਰੀ ਖੇਡਣ ਲਈ ਤਿਆਰ ਹਨ। ਕਬੱਡੀ ਦੇ ਸੁਪਰਸਟਾਰ ਅਤੇ ਮਜ਼ਬੂਤ ਸਟੌਪਰ ਪਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ […]
Nishant Malyan
By : Updated On: 25 Apr 2026 14:18:PM
ਮਸ਼ਹੂਰ ਕਬੱਡੀ ਖਿਡਾਰੀ Pala Jalalpuria ਹੋਇਆ AAP ‘ਚ ਸ਼ਾਮਲ

Punjab News: ਪੰਜਾਬ ਦੀ ਮਾਂ-ਖੇਡ ਕਬੱਡੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਬੱਡੀ ਖਿਡਾਰੀ ਅਤੇ ‘ਕਲੋਜ਼ ਫਾਈਟਰ’ ਵਜੋਂ ਜਾਣੇ ਜਾਂਦੇ ਪਾਲਾ ਜਲਾਲਪੁਰੀਆ ਹੁਣ ਸਿਆਸੀ ਮੈਦਾਨ ਵਿੱਚ ਵੀ ਆਪਣੀ ਪਾਰੀ ਖੇਡਣ ਲਈ ਤਿਆਰ ਹਨ।

ਕਬੱਡੀ ਦੇ ਸੁਪਰਸਟਾਰ ਅਤੇ ਮਜ਼ਬੂਤ ਸਟੌਪਰ ਪਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਸਨਮਾਨਿਤ ਕੀਤਾ।

ਇਸ਼ਤਿਹਾਰ



ਪਾਲਾ ਜਲਾਲਪੁਰੀਆ ਕਬੱਡੀ ਦੇ ਮੈਦਾਨ ਵਿੱਚ ਆਪਣੀ ਦਿਲੇਰੀ ਅਤੇ ਸ਼ਾਨਦਾਰ ਖੇਡ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ AAP ਨਾਲ ਜੁੜਨ ਨੂੰ ਖੇਡ ਅਤੇ ਰਾਜਨੀਤੀ ਦੇ ਮਿਲਾਪ ਵਜੋਂ ਵੇਖਿਆ ਜਾ ਰਿਹਾ ਹੈ। ਪਾਰਟੀ ਨੂੰ ਉਮੀਦ ਹੈ ਕਿ ਪਾਲਾ ਜਲਾਲਪੁਰੀਆ ਦੀ ਲੋਕਪ੍ਰਿਯਤਾ ਨਾਲ ਯੂਥ ਨੂੰ ਹੋਰ ਜੋੜਿਆ ਜਾ ਸਕੇਗਾ।

ਉੱਥੇ ਹੀ ਸਿਆਸੀ ਹਲਕਿਆਂ ਵਿੱਚ ਇਸ ਨੂੰ AAP ਦੀ ਵਧਦੀ ਪਹੁੰਚ ਅਤੇ ਨਵੀਆਂ ਸ਼ਖਸੀਅਤਾਂ ਨੂੰ ਨਾਲ ਜੋੜਨ ਦੀ ਰਣਨੀਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News