Banner
Banner

ਬੇਹੱਦ ਭਿਆਨਕ ਹਾਦਸਾ, ਟਰਾਲੇ ਦੀ ਚਪੇਟ ‘ਚ ਆਇਆ ਬਾਈਕ, ਨੌਜਵਾਨ ਲੜਕੇ ਦੀ ਮੌਕੇ ‘ਤੇ ਮੌਤ

Ropar road accident news; ਅੱਜ ਰੋਪੜ ਦੇ ਨਜ਼ਦੀਕੀ ਪਿੰਡ ਖਵਾਸਪੁਰਾ ਦੇ ਨਜ਼ਦੀਕ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਇੱਕ ਟਰੱਕ ਨੰਬਰ RJ 13 GC 3717 ਅਤੇ ਮੋਟਰ ਸਾਈਕਲ ਨੰਬਰ PB 23Z 1486 ਦੀ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਮੋਟਰਸਾਈਕਲ ਪਿੱਛੇ ਬੈਠੀ ਲੜਕੀ ਜਖਮੀ ਹੋ ਗਈ। ਟਰੱਕ ਮੋਟਰਸਾਈਕਲ […]
Jaspreet Singh
By : Updated On: 02 May 2026 17:15:PM
ਬੇਹੱਦ ਭਿਆਨਕ ਹਾਦਸਾ, ਟਰਾਲੇ ਦੀ ਚਪੇਟ ‘ਚ ਆਇਆ ਬਾਈਕ, ਨੌਜਵਾਨ ਲੜਕੇ ਦੀ ਮੌਕੇ ‘ਤੇ ਮੌਤ

Ropar road accident news; ਅੱਜ ਰੋਪੜ ਦੇ ਨਜ਼ਦੀਕੀ ਪਿੰਡ ਖਵਾਸਪੁਰਾ ਦੇ ਨਜ਼ਦੀਕ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਇੱਕ ਟਰੱਕ ਨੰਬਰ RJ 13 GC 3717 ਅਤੇ ਮੋਟਰ ਸਾਈਕਲ ਨੰਬਰ PB 23Z 1486 ਦੀ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਮੋਟਰਸਾਈਕਲ ਪਿੱਛੇ ਬੈਠੀ ਲੜਕੀ ਜਖਮੀ ਹੋ ਗਈ। ਟਰੱਕ ਮੋਟਰਸਾਈਕਲ ਸਵਾਰ ਲੜਕੇ ਨੂੰ 200 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ ਅਤੇ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਲੜਕੇ ਦੀ ਲਾਸ਼ ਅਤੇ ਜਖਮੀ ਲੜਕੀ ਨੂੰ ਰੋਪੜ ਹਸਪਤਾਲ ਵਿੱਚ ਪਹੁੰਚਾਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਦੀ ਪਹਿਚਾਣ ਹਰਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਬਨੋ ਮਾਜਰਾ ਸਰਹਿੰਦ ਵਜੋਂ ਹੋਈ ਹੈ ਜਦੋਂ ਕਿ ਲੜਕੀ ਦੀ ਪਹਿਚਾਣ ਰੇਖਾ ਪੁੱਤਰੀ ਭਵਾਨੀ ਦਾਸ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਮ੍ਰਿਤਕ ਦੇ ਸਾਥੀ ਜੋ ਉਸ ਨਾਲ ਹੋਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਸਰਹਿੰਦ ਤੋਂ ਅੱਜ ਸਵੇਰੇ ਨੈਣਾ ਦੇਵੀ ਮੱਥਾ ਟੇਕਣ ਲਈ ਜਾ ਰਹੇ ਸਨ, ਜਦੋਂ ਉਹ ਪਿੰਡ ਖਾਸਪੁਰਾ ਦੇ ਨਜ਼ਦੀਕ ਪਹੁੰਚੇ ਤਾਂ ਮੋਟਰਸਾਈਕਲ ਇਕ ਟਰਾਲੇ ਦੀ ਚਪੇਟ ਵਿੱਚ ਆ ਗਿਆ ਅਤੇ ਟਰਾਲਾ ਹਰਿੰਦਰ ਸਿੰਘ ਨੂੰ 200 ਮੀਟਰ ਤੱਕ ਘੜੀਸ ਕੇ ਲੈ ਗਿਆ ਅਤੇ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ।

ਮੌਕੇ ਤੇ ਪਹੁੰਚੇ ਐਸਆਈ ਧਰਮਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇਹ ਤਲਾਹ ਮਿਲੀ ਸੀ ਕਿ ਪਿੰਡ ਖੁਾਸਪੁਰਾ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਸਾਥੀ ਲੜਕੀ ਜਖਮੀ ਹੋਈ ਹੈ ਜਿਸ ਨੂੰ ਤੁਰੰਤ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad