Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

ਪੰਜਾਬ ਕਿੰਗਸ ਦੀ ਮਾਲਕਣ ਹੋਈ ਹੈਰਾਨ, ਪ੍ਰਿਟੀ ਜ਼ਿੰਟਾ ਨੂੰ ਮਿਲਣ ਲਈ ਪੰਜਾਬੀ ਮੁੰਡੇ ਨੇ ਲਾਈ 80 ਕਿਲੋਮੀਟਰ ਦੌੜ

ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਰਾਜੇਵਾਲ ਦਾ 17 ਸਾਲਾ ਨੌਜਵਾਨ ਅਮਰਿੰਦਰ ਸਿੰਘ ਸੁਰਖੀਆ ਵਿੱਚ ਹੈ। ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਦਾ ਰਹਿਣ ਵਾਲਾ ਇੱਕ ਸਧਾਰਣ ਘਰ ਦਾ ਇਹ ਮੁੰਡਾ ਸਿਰਫ਼ ਆਪਣੇ ਜਜ਼ਬੇ ਅਤੇ ਦ੍ਰਿੜ ਇਰਾਦੇ ਨਾਲ ਉਹ ਕਰ ਗਿਆ, ਜਿਸਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਅਮਰਿੰਦਰ ਸਿੰਘ ਖੰਨਾ ਤੋਂ ਮੁਹਾਲੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ਕਿੰਗਸ ਦੀ ਮਾਲਕਣ ਹੋਈ ਹੈਰਾਨ, ਪ੍ਰਿਟੀ ਜ਼ਿੰਟਾ ਨੂੰ ਮਿਲਣ ਲਈ ਪੰਜਾਬੀ ਮੁੰਡੇ ਨੇ ਲਾਈ 80 ਕਿਲੋਮੀਟਰ ਦੌੜ

ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਰਾਜੇਵਾਲ ਦਾ 17 ਸਾਲਾ ਨੌਜਵਾਨ ਅਮਰਿੰਦਰ ਸਿੰਘ ਸੁਰਖੀਆ ਵਿੱਚ ਹੈ। ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਦਾ ਰਹਿਣ ਵਾਲਾ ਇੱਕ ਸਧਾਰਣ ਘਰ ਦਾ ਇਹ ਮੁੰਡਾ ਸਿਰਫ਼ ਆਪਣੇ ਜਜ਼ਬੇ ਅਤੇ ਦ੍ਰਿੜ ਇਰਾਦੇ ਨਾਲ ਉਹ ਕਰ ਗਿਆ, ਜਿਸਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਅਮਰਿੰਦਰ ਸਿੰਘ ਖੰਨਾ ਤੋਂ ਮੁਹਾਲੀ ਤੱਕ ਲਗਭਗ 80 ਕਿਲੋਮੀਟਰ ਦੀ ਲੰਮੀ ਦੌੜ ਲਗਾ ਕੇ ਆਈਪੀਐਲ ਮੈਚ ਦੇਖਣ ਪਹੁੰਚਿਆ ਅਤੇ ਉੱਥੇ ਉਸ ਦੀ ਮੁਲਾਕਾਤ ਬਾਲੀਵੁੱਡ ਅਦਾਕਾਰਾ ਅਤੇ ਕਿੰਗਸ ਇਲੈਵਨ ਪੰਜਾਬ ਦੀ ਮਾਲਕਣ ਪ੍ਰਿਟੀ ਜ਼ਿੰਟਾ ਨਾਲ ਹੋ ਗਈ।

“ਲੋਕਾਂ ਦੀ ਪ੍ਰਸ਼ੰਸਾ ਨੇ ਉਸ ਦੇ ਅੰਦਰ ਇੱਕ ਨਵੀਂ ਊਰਜਾ ਭਰ ਦਿੱਤੀ”

ਅਮਰਿੰਦਰ ਸਿੰਘ ਨੇ ਕਿਹਾ “ਉਸ ਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਕ ਹੈ। ਉਹ ਅਕਸਰ ਲੰਬੀਆਂ ਦੌੜਾਂ ਲਗਾ ਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪਾਉਂਦਾ ਰਹਿੰਦਾ ਹੈ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਲੋਕਾਂ ਦੀ ਪ੍ਰਸ਼ੰਸਾ ਨੇ ਉਸ ਦੇ ਅੰਦਰ ਇੱਕ ਨਵੀਂ ਊਰਜਾ ਭਰ ਦਿੱਤੀ। ਉਸ ਦੇ ਦਿਲ ਵਿੱਚ ਇੱਕ ਸੁਫ਼ਨਾ ਸੀ ਕਿ ਉਹ ਪ੍ਰਿਟੀ ਜ਼ਿੰਟਾ ਨੂੰ ਮਿਲਣਾ ਚਾਹੁੰਦਾ ਹੈ। ਇਸ ਸੁਫ਼ਨੇ ਨੂੰ ਸੱਚ ਕਰਨ ਲਈ ਮੈਂ ਬਿਨਾਂ ਕਿਸੇ ਡਰ ਦੇ 80 ਕਿਲੋਮੀਟਰ ਦੌੜ ਲਗਾਉਣ ਦਾ ਫੈਸਲਾ ਕਰ ਲਿਆ।”

ਅਮਰਿੰਦਰ ਸਿੰਘ ਦੀ ਬਿਨ੍ਹਾਂ ਟਿਕਟ ਤੋਂ ਸਟੇਡੀਅਮ ‘ਚ ਕਰਵਾਈ ਐਂਟਰੀ

ਅਮਰਿੰਦਰ ਸਿੰਘ ਲਈ ਸਵੇਰੇ-ਸਵੇਰੇ ਸ਼ੁਰੂ ਹੋਈ ਇਹ ਦੌੜ ਆਸਾਨ ਨਹੀਂ ਸੀ। ਰਸਤੇ ਵਿੱਚ ਥਕਾਵਟ, ਗਰਮੀ ਅਤੇ ਸਰੀਰਕ ਦਰਦ ਵੀ ਆਇਆ, ਪਰ ਅਮਰਿੰਦਰ ਨੇ ਹਿੰਮਤ ਨਹੀਂ ਹਾਰੀ। ਉਹ ਹਰ 15 ਕਿਲੋਮੀਟਰ ਬਾਅਦ ਕੁਝ ਮਿੰਟ ਆਰਾਮ ਕਰਦਾ ਅਤੇ ਫਿਰ ਮੰਜ਼ਿਲ ਵੱਲ ਵਧਦਾ ਗਿਆ। ਕਈ ਘੰਟਿਆਂ ਦੀ ਮਿਹਨਤ ਮਗਰੋਂ ਜਦੋਂ ਉਹ ਮੁਹਾਲੀ ਪਹੁੰਚਿਆ, ਤਾਂ ਉਸ ਦੇ ਕੋਲ ਮੈਚ ਦੀ ਟਿਕਟ ਵੀ ਨਹੀਂ ਸੀ। ਪਰ ਕਹਿੰਦੇ ਹਨ ਕਿ ਜਿੱਥੇ ਇਰਾਦੇ ਮਜ਼ਬੂਤ ਹੋਣ, ਉੱਥੇ ਰਾਹ ਆਪਣੇ ਆਪ ਬਣ ਜਾਂਦੇ ਹਨ। ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਦੇਖਿਆ ਹੋਇਆ ਸੀ। ਉਸ ਦੀ ਹਿੰਮਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਉਸ ਨੂੰ ਸਟੇਡੀਅਮ ਵਿੱਚ ਦਾਖ਼ਲ ਹੋਣ ਦਿੱਤਾ। ਇਸ ਤੋਂ ਬਾਅਦ ਜੋ ਹੋਇਆ, ਉਹ ਅਮਰਿੰਦਰ ਲਈ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਸੀ।

ਅਮਰਿੰਦਰ ਨੇ ਦੱਸਿਆ ਕਿ “ਸਟੇਡੀਅਮ ਪਹੁੰਚਣ ਉੱਤੇ ਪ੍ਰਿਟੀ ਜ਼ਿੰਟਾ ਨੇ ਉਸ ਨਾਲ ਮੁਲਾਕਾਤ ਕੀਤੀ। ਮੇਰੀ ਕਾਹਣੀ ਸੁਣ ਕੇ ਉਨ੍ਹਾਂ ਮੇਰੀ ਤਾਰੀਫ ਕੀਤੀ ਅਤੇ ਪੰਜਾਬ ਕਿੰਗਸ ਦੀ ਟੀ-ਸ਼ਰਟ ਤੋਹਫ਼ੇ ਵੱਜੋਂ ਮੈਨੂੰ ਦਿੱਤੀ। ਇਸ ਖ਼ਾਸ ਮੌਕੇ ‘ਤੇ ਉੱਥੇ ਮਸ਼ਹੂਰ ਪੰਜਾਬੀ ਕਲਾਕਾਰ ਗੁਰਦਾਸ ਮਾਨ, ਐਮੀ ਵਿਰਕ, ਸੁਨੰਦਾ ਸ਼ਰਮਾ ਅਤੇ ਨਿੰਜਾ ਵੀ ਮੌਜੂਦ ਸਨ। ਇਨ੍ਹਾਂ ਗਾਇਕਾਂ ਨਾਲ ਵੀ ਮੇਰੀ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ।”

ਹੁਣ ਧਮਸ਼ਾਲਾ ਵਿੱਚ ਹੋਣ ਵਾਲੇ ਮੈਚ ਵਿੱਚ ਪਹੁੰਚਣ ਦਾ ਅਗਲਾ ਟੀਚਾ

ਅਮਰਿੰਦਰ ਦਾ ਕਹਿਣਾ ਹੈ ਕਿ ਉਹ ਇੱਥੇ ਨਹੀਂ ਰੁਕਣਾ ਚਾਹੁੰਦਾ। ਉਸ ਦਾ ਅਗਲਾ ਟੀਚਾ 17 ਮਈ ਨੂੰ ਧਰਮਸ਼ਾਲਾ ਵਿੱਚ ਹੋਣ ਵਾਲਾ ਮੈਚ ਹੈ, ਜਿਸ ਲਈ ਉਹ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਲਗਭਗ 40 ਕਿਲੋਮੀਟਰ ਦੀ ਹੋਰ ਦੌੜ ਲਗਾਏਗਾ।

Read Latest News and Breaking News at Daily Post TV, Browse for more News

Ad
Ad

Punjab District News