Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

ਤੇਲ ਦੀ ਬੱਚਤ, WFH ਅਤੇ ਇਕ ਸਾਲ No Gold… ਜੰਗ ਦਾ ਅਸਰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨੇ ਦਿੱਤੇ ਵੱਡੇ ਮੰਤਰ

PM Modi Appeal Amid Oil Crisis: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਪੈਟਰੋਲ, ਡੀਜ਼ਲ ਅਤੇ ਗੈਸ ਦੀ ਵਰਤੋਂ ਬੇਹੱਦ ਸਮਝਦਾਰੀ ਅਤੇ ਸੰਜਮ ਨਾਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਤੇਲੰਗਾਨਾ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਜਨ ਸਭਾ ਨੂੰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਤੇਲ ਦੀ ਬੱਚਤ, WFH ਅਤੇ ਇਕ ਸਾਲ No Gold… ਜੰਗ ਦਾ ਅਸਰ ਘੱਟ ਕਰਨ ਲਈ ਪ੍ਰਧਾਨ ਮੰਤਰੀ ਨੇ ਦਿੱਤੇ ਵੱਡੇ ਮੰਤਰ

PM Modi Appeal Amid Oil Crisis: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਪੈਟਰੋਲ, ਡੀਜ਼ਲ ਅਤੇ ਗੈਸ ਦੀ ਵਰਤੋਂ ਬੇਹੱਦ ਸਮਝਦਾਰੀ ਅਤੇ ਸੰਜਮ ਨਾਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਤੇਲੰਗਾਨਾ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ ਕਾਰਨ ਪੈਦਾ ਹੋਏ ਸੰਕਟ ਦੇ ਅਸਰ ਨੂੰ ਘੱਟ ਕਰਨ ਲਈ ਦਰਾਮਦ ਕੀਤੇ ਜਾਣ ਵਾਲੇ ਬਾਲਣ ‘ਤੇ ਨਿਰਭਰਤਾ ਘਟਾਉਣੀ ਅੱਜ ਇੱਕ ਰਾਸ਼ਟਰੀ ਲੋੜ ਬਣ ਗਈ ਹੈ।

ਵਰਕ ਫਰਾਮ ਹੋਮ ਅਤੇ ਜਨਤਕ ਟ੍ਰਾਂਸਪੋਰਟ ‘ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਅਸੀਂ ‘ਵਰਕ ਫਰਾਮ ਹੋਮ’, ਆਨਲਾਈਨ ਮੀਟਿੰਗਾਂ ਅਤੇ ਵੀਡੀਓ ਕਾਨਫਰੰਸਿੰਗ ਵਰਗੇ ਸਿਸਟਮ ਅਪਣਾਏ ਸਨ, ਜਿਨ੍ਹਾਂ ਦੀ ਸਾਨੂੰ ਆਦਤ ਵੀ ਪੈ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਮੰਗ ਹੈ ਕਿ ਦੇਸ਼ ਦੇ ਹਿੱਤ ਵਿੱਚ ਉਨ੍ਹਾਂ ਤਰੀਕਿਆਂ ਨੂੰ ਮੁੜ ਤਰਜੀਹ ਦਿੱਤੀ ਜਾਵੇ ਤਾਂ ਜੋ ਤੇਲ ਦੀ ਬੱਚਤ ਹੋ ਸਕੇ। ਉਨ੍ਹਾਂ ਲੋਕਾਂ ਨੂੰ ਸੁਝਾਅ ਦਿੱਤਾ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਮੈਟਰੋ ਦੀ ਸਹੂਲਤ ਹੈ, ਉੱਥੇ ਮੈਟਰੋ ਦੀ ਵਰਤੋਂ ਕਰਨ ਅਤੇ ਜੇਕਰ ਕਾਰ ਵਿੱਚ ਜਾਣਾ ਜ਼ਰੂਰੀ ਹੋਵੇ ਤਾਂ ‘ਕਾਰ ਪੂਲਿੰਗ’ ਦੇ ਤਰੀਕੇ ਅਪਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਸਾਮਾਨ ਭੇਜਣ ਲਈ ਰੇਲਵੇ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਬਿਜਲੀ ਨਾਲ ਚੱਲਣ ਵਾਲੀਆਂ ਰੇਲਾਂ ਡੀਜ਼ਲ ਦੀ ਖਪਤ ਘਟਾਉਂਦੀਆਂ ਹਨ।

ਵਿਦੇਸ਼ੀ ਮੁਦਰਾ ਬਚਾਉਣ ਲਈ ‘ਦੇਸ਼ ਭਗਤੀ’ ਦਾ ਸੱਦਾ
ਪ੍ਰਧਾਨ ਮੰਤਰੀ ਨੇ ਮੱਧ ਵਰਗ ਵਿੱਚ ਵਧ ਰਹੇ ਵਿਦੇਸ਼ੀ ਵਿਆਹਾਂ ਅਤੇ ਸੈਰ-ਸਪਾਟੇ ਦੇ ਸੱਭਿਆਚਾਰ ‘ਤੇ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸੰਕਟ ਦੇ ਸਮੇਂ ਵਿੱਚ ਦੇਸ਼ ਭਗਤੀ ਸਾਨੂੰ ਲਲਕਾਰ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਸੰਭਵ ਹੋਵੇ ਤਾਂ ਵਿਦੇਸ਼ ਜਾਣ ਦੇ ਪ੍ਰੋਗਰਾਮਾਂ ਨੂੰ ਇੱਕ ਸਾਲ ਲਈ ਟਾਲ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸੋਨੇ ਦੀ ਖਰੀਦ ‘ਤੇ ਵੀ ਕਾਬੂ ਪਾਉਣ ਦੀ ਗੱਲ ਕਹੀ। ਪੀਐਮ ਮੋਦੀ ਅਨੁਸਾਰ ਸੋਨਾ ਖਰੀਦਣ ‘ਤੇ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ, ਇਸ ਲਈ ਸਾਨੂੰ ਸਾਲ ਭਰ ਕਿਸੇ ਵੀ ਸਮਾਗਮ ਲਈ ਸੋਨਾ ਨਾ ਖਰੀਦਣ ਦਾ ਸੰਕਲਪ ਲੈਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇ।

ਖਾਦਾਂ ‘ਤੇ ਸਬਸਿਡੀ ਅਤੇ ਐਨਰਜੀ ਸੁਰੱਖਿਆ
ਗਲੋਬਲ ਸਪਲਾਈ ਚੇਨ ਸੰਕਟ ਅਤੇ ਯੂਕਰੇਨ ਜੰਗ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਖਾਦ ਦਾ ਇੱਕ ਬੈਗ ਲਗਭਗ 3000 ਰੁਪਏ ਵਿੱਚ ਵਿਕ ਰਿਹਾ ਹੈ, ਪਰ ਭਾਰਤ ਸਰਕਾਰ ਆਪਣੇ ਕਿਸਾਨਾਂ ‘ਤੇ ਬੋਝ ਨਹੀਂ ਪੈਣ ਦੇ ਰਹੀ ਅਤੇ ਉਹੀ ਬੈਗ 300 ਰੁਪਏ ਤੋਂ ਵੀ ਘੱਟ ਵਿੱਚ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੀ ‘ਐਨਰਜੀ ਸੁਰੱਖਿਆ’ ਲਈ ਭਾਰੀ ਨਿਵੇਸ਼ ਕਰ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਸੋਲਰ ਪਾਵਰ ਦੇ ਖੇਤਰ ਵਿੱਚ ਦੁਨੀਆ ਦੇ ਚੋਟੀ ਦੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ।

ਤੇਲੰਗਾਨਾ ਲਈ ਵੱਡੇ ਵਿਕਾਸ ਪ੍ਰੋਜੈਕਟ
ਐਤਵਾਰ ਨੂੰ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਸੜਕਾਂ, ਰੇਲਵੇ, ਪੈਟਰੋਲੀਅਮ ਅਤੇ ਟੈਕਸਟਾਈਲ ਬੁਨਿਆਦੀ ਢਾਂਚਾ ਸ਼ਾਮਲ ਹੈ। ਹੈਦਰਾਬਾਦ-ਪਣਜੀ ਆਰਥਿਕ ਲਾਂਘੇ ‘ਤੇ ਰਾਸ਼ਟਰੀ ਰਾਜਮਾਰਗ-167 ਨੂੰ ਚਾਰ ਮਾਰਗੀ ਬਣਾਉਣਾ, ਸੰਗਾਰੇੱਡੀ ਵਿੱਚ ਉਦਯੋਗਿਕ ਖੇਤਰ ਦਾ ਵਿਕਾਸ ਅਤੇ ਵਾਰੰਗਲ ਵਿੱਚ ‘ਪੀਐਮ ਮਿੱਤਰ ਪਾਰਕ’ (ਕਾਕਤੀਆ ਮੈਗਾ ਟੈਕਸਟਾਈਲ ਪਾਰਕ) ਵਰਗੇ ਅਹਿਮ ਪ੍ਰੋਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ ਹੈਦਰਾਬਾਦ ਵਿੱਚ ਇੱਕ ਨਵਾਂ ਪੈਟਰੋਲੀਅਮ ਟਰਮੀਨਲ ਅਤੇ ਕਾਜ਼ੀਪੇਟ-ਵਿਜੇਵਾੜਾ ਰੇਲਵੇ ਮਲਟੀ-ਟ੍ਰੈਕਿੰਗ ਪ੍ਰੋਜੈਕਟ ਵੀ ਦੇਸ਼ ਨੂੰ ਸਮਰਪਿਤ ਕੀਤੇ ਗਏ।

Read Latest News and Breaking News at Daily Post TV, Browse for more News

Ad
Ad

Punjab District News