PSEB ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ, ਇੰਝ ਕਰੋਂ ਚੈੱਕ
PSEB 12th Result : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ 12 ਵੀਂ ਜਮਾਤ ‘ਚ ਟਾਪ-3 ਟਾਪਰਸ ‘ਚੋਂ ਤਿੰਨੋਂ ਲੜਕੀਆਂ ਰਹੀਆਂ ਹਨ। ਟਾਪਰਸ ‘ਚ ਪਹਿਲੇ ਨੰਬਰ ‘ਤੇ ਸੁਪਨੀਤ ਕੌਰ, ਦੂਜੇ ਨੰਬਰ ‘ਤੇ ਸੁਹਾਨੀ ਚੌਹਾਨ ਤੇ ਤੀਜੇ ਨੰਬਰ ‘ਚ ਦਿਵਾਂਸ਼ੀ ਰਹੀ ਹੈ। ਤਿੰਨਾਂ ਨੇ ਪ੍ਰੀਖਿਆਂ ਦੇ ਕੁੱਲ ਅੰਕਾਂ ‘ਚ 500 ਤੋਂ 500 ਅੰਕ ਪ੍ਰਾਪਤ ਕੀਤੇ ਹਨ।

ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਵੈੱਬਸਾਈਟ ‘ਤੇ ਦੇਖ ਸਕਦੇ ਹਨ। ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਪਾਸ ਹੋਏ। ਪਾਸ ਪ੍ਰਤੀਸ਼ਤਤਾ 91.46% ਰਹੀ।
ਜੇਕਰ ਕਿਸੇ ਵੀ ਵਿਦਿਆਰਥੀ ਨੂੰ ਆਪਣਾ ਨਤੀਜਾ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਉਹ ਸਿੱਖਿਆ ਵਿਭਾਗ ਦੁਆਰਾ ਜਾਰੀ ਹੈਲਪਲਾਈਨ ਨੰਬਰ 95491-61161 ‘ਤੇ ਸੰਪਰਕ ਕਰ ਸਕਦੇ ਹਨ।
ਸੁਪਨੀਤ ਕੌਰ (ਪਹਿਲਾ ਸਥਾਨ): ਇਹ ਹੋਣਹਾਰ ਵਿਦਿਆਰਥਣ ਸ਼ੂਟਿੰਗ ਦੀ ਖਿਡਾਰਨ ਹੈ ਅਤੇ ਰਾਸ਼ਟਰੀ (ਨੈਸ਼ਨਲ) ਪੱਧਰ ’ਤੇ ਮੈਡਲ ਜਿੱਤ ਚੁੱਕੀ ਹੈ।
ਸੁਹਾਨੀ ਚੌਹਾਨ (ਦੂਜਾ ਸਥਾਨ): ਸੁਹਾਨੀ ਬੇਸਬਾਲ ਦੀ ਖਿਡਾਰਨ ਹੈ, ਜਿਸ ਨੇ ਪੰਜਾਬ ਪੱਧਰ ’ਤੇ ਦੂਜਾ ਸਥਾਨ ਹਾਸਲ ਕੀਤਾ ਹੈ।
ਦਿਵਵਾਂਸੀ (ਤੀਜਾ ਸਥਾਨ): ਦਿਵਵਾਂਸੀ ਸੌਫਟਬਾਲ ਦੀ ਖਿਡਾਰਨ ਹੈ, ਜਿਸ ਨੇ ਰਾਜ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਲਿੰਗ ਦੇ ਆਧਾਰ ‘ਤੇ ਪਾਸ ਫ਼ੀਸਦੀ
ਲਿੰਗ ਦੇ ਆਧਾਰ ‘ਤੇ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਲੜਕੀਆਂ ਦੀ ਪਾਸ ਫ਼ੀਸਦੀ 94.73 ਫ਼ੀਸਦੀ ਰਹੀ ਹੈ। ਇਸ ਵਾਰ 1,25,695 ਲੜਕੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,19,073 ਲੜਕੀਆਂ ਪਾਸ ਹੋਈਆਂ ਹਨ। ਦੂਜੇ, ਪਾਸੇ ਲੜਕਿਆਂ ਦੀ ਪਾਸ ਫ਼ੀਸਦੀ 88.52 ਫ਼ੀਸਦੀ ਰਹੀ ਹੈ। ਇਸ ਵਾਰ 1,39,716 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,23,676 ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਟ੍ਰਾਂਸਜੈਂਡਰਾਂ ਚੋਂ 6 ਦੇ 6 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ।
ਸ਼ਹਿਰੀ ਦੇ ਪੇਂਡੂ ਖੇਤਰ ਦੀ ਪਾਸ ਫ਼ੀਸਦੀ
ਸ਼ਹਿਰੀ ਖੇਤਰ ‘ਚ ਪਾਸ ਫ਼ੀਸਦੀ 91.24 ਰਹੀ ਹੈ। ਇਸ ਵਾਰ ਸ਼ਹਿਰੀ ਖੇਤਰਾਂ ‘ਚੋਂ ਕੁੱਲ 1,16,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,06,196 ਵਿਦਿਆਰਥੀ ਪਾਸ ਹੋਏ ਹਨ। ਦੂਜੇ ਪਾਸੇ, ਪੇਂਡੂ ਖੇਤਰ ਦੀ ਗੱਲ ਕਰੀਏ ਤਾਂ ਇਸ ਦੀ ਪਾਸ ਫ਼ੀਸਦੀ 91.63 ਰਹੀ ਹੈ। ਪੇਂਡੂ ਖੇਤਰਾਂ ‘ਚੋਂ 1,49,029 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1,36,559 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਰਹੀ ਹੈ।
ਹੇਠ ਲਿਖੇ STEPS ਰਾਹੀਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ
STEP 01- ਅਧਿਕਾਰਿਕ ਵੈੱਬਸਾਈਟ pseb.ac.in ’ਤੇ ਜਾਓ।
STEP 02- ਹੋਮਪੇਜ ‘ਤੇ ਦਿੱਤੇ “PSEB Class 12 Result 2026” ਲਿੰਕ ‘ਤੇ ਕਲਿੱਕ ਕਰੋ।
STEP 03- ਮੰਗੇ ਗਏ ਖਾਣੇ ਵਿੱਚ ਆਪਣਾ ਰੋਲ ਨੰਬਰ ਦਰਜ ਕਰੋ।
STEP 04- ਨਤੀਜਾ ਵੇਖਣ ਲਈ ਵੇਰਵੇ ਸਬਮਿਟ ਕਰੋ।
STEP 05- ਅਸਥਾਈ ਮਾਰਕਸ਼ੀਟ ਡਾਊਨਲੋਡ ਕਰਕੇ ਭਵਿੱਖ ਲਈ ਸੰਭਾਲ ਕੇ ਰੱਖੋ।