Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

ਮਾਈਗ੍ਰੇਨ ਤੋਂ ਰਾਹਤ ਪਾਉਣ ਲਈ ਕਰੋ ਇਹ ਯੋਗਾ

Health Update: ਬਿੰਨ੍ਹਾ ਦਵਾਇਆਂ ਤੋਂ ਮਾਇਗ੍ਰੇਨ ਤੋਂ ਰਾਹਤ ਅਸੀਂ ਅਸਾਨੀ ਨਾਲ ਪਾ ਸਕਦੇ ਹਾਂ। ਸਾਡੇ ਵੱਡੇ ਹਮੇਸ਼ਾ ਕਹਿੰਦਾ ਹੁੰਦੇ ਕਿ ਯੋਗਾ ਨਾਲ ਹਰੇਕ ਪ੍ਰਕਾਰ ਦੀ ਬੀਮਾਰੀ ਨਾਲ ਲੜ ਸਕਦੇ ਹਾਂ। ਮਾਈਗ੍ਰੇਨ ਦੀ ਸਮੱਸਿਆਂ ਤੋਂ ਪਰੇਸ਼ਾਨ ਲੋਕਾਂ ਲਈ ਇਹ ਖ਼ਬਰ ਰਾਹਤ ਪ੍ਰਦਾਨ ਕਰਨ ਵਾਲੀ ਹੈ। ਸਭ ਤੋਂ ਪਹਿਲਾਂ, ਇਹ ਸਮਝੋ ਕਿ ਮਾਈਗ੍ਰੇਨ ਕਿਉਂ ਵਧ ਰਿਹਾ ਹੈ। […]
By : Updated On: 14 May 2026 11:18:AM
ਮਾਈਗ੍ਰੇਨ ਤੋਂ ਰਾਹਤ ਪਾਉਣ ਲਈ ਕਰੋ ਇਹ ਯੋਗਾ

Health Update: ਬਿੰਨ੍ਹਾ ਦਵਾਇਆਂ ਤੋਂ ਮਾਇਗ੍ਰੇਨ ਤੋਂ ਰਾਹਤ ਅਸੀਂ ਅਸਾਨੀ ਨਾਲ ਪਾ ਸਕਦੇ ਹਾਂ। ਸਾਡੇ ਵੱਡੇ ਹਮੇਸ਼ਾ ਕਹਿੰਦਾ ਹੁੰਦੇ ਕਿ ਯੋਗਾ ਨਾਲ ਹਰੇਕ ਪ੍ਰਕਾਰ ਦੀ ਬੀਮਾਰੀ ਨਾਲ ਲੜ ਸਕਦੇ ਹਾਂ। ਮਾਈਗ੍ਰੇਨ ਦੀ ਸਮੱਸਿਆਂ ਤੋਂ ਪਰੇਸ਼ਾਨ ਲੋਕਾਂ ਲਈ ਇਹ ਖ਼ਬਰ ਰਾਹਤ ਪ੍ਰਦਾਨ ਕਰਨ ਵਾਲੀ ਹੈ।

ਇਸ਼ਤਿਹਾਰ

ਸਭ ਤੋਂ ਪਹਿਲਾਂ, ਇਹ ਸਮਝੋ ਕਿ ਮਾਈਗ੍ਰੇਨ ਕਿਉਂ ਵਧ ਰਿਹਾ ਹੈ।

ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ, ਕਿਸੇ ਕੋਲ 2 ਮਿੰਟ ਲਈ ਵੀ ਚੁੱਪ ਬੈਠਣ ਦਾ ਸਮਾਂ ਨਹੀਂ ਹੈ। ਇਸ ਤਕਨੀਕੀ ਸੰਸਾਰ ਵਿੱਚ, ਅੱਜ ਦੀ ਪੀੜ੍ਹੀ ਆਪਣਾ ਜ਼ਿਆਦਾਤਰ ਸਮਾਂ ਸਕ੍ਰੀਨ ‘ਤੇ ਬਿਤਾਉਂਦੀ ਹੈ। ਹਰ ਤਰ੍ਹਾਂ ਦਾ ਕੰਮ ਕੰਪਿਊਟਰ ‘ਤੇ ਕੀਤਾ ਜਾਂਦਾ ਹੈ। ਅੱਧੀ ਰਾਤ ਤੱਕ ਫ਼ੋਨ ਦੀ ਵਰਤੋਂ ਕਰਨ ਨਾਲ ਨੀਂਦ ਦੀ ਕਮੀ ਹੋ ਜਾਂਦੀ ਹੈ।

ਜਿਸ ਕਾਰਨ ਸਿਰ ਦੇ ਇੱਕ ਪਾਸੇ ਬਹੁਤ ਦਰਦ ਹੁੰਦਾ ਹੈ। ਦਿਲ ਦੀ ਧੜਕਣ ਵੱਧਣਾ, ਚੱਕਰ ਆਉਣਾ, ਤੇਜ਼ ਰੌਸ਼ਨੀ ਅਤੇ ਉੱਚੀ ਆਵਾਜ਼ ਤੋਂ ਪਰੇਸ਼ਾਨ ਹੋਣਾ।

ਮਾਹਿਰਾਂ ਦਾ ਕਹਿਣਾ ਹੈ ਕਿ ਦਵਾਈਆਂ ਦੀ ਬਜਾਏ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰੋ। ਇਸ ਨਾਲ ਸਰੀਰਕ ਸ਼ਾਂਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ।

  1. ਮਾਸਪੇਸ਼ਿਆ ਦਾ ਤਨਾਵ ਘੱਟਦਾ ਹੈ।
  2. ਸ਼ਰੀਰ ਦਾ ਢਾਚਾ ਸਹੀ ਰਹਿੰਦਾ ਹੈ।
  3. ਖੂਨ ਦਾ ਵਹਾਅ ਸਹੀ ਰਹਿੰਦਾ ਹੈ।
  4. ਮਾਨਸਿਕ ਸ਼ਾਤੀ ਵੀ ਮਿਲਦੀ ਹੈ।

ਇਨ੍ਹਾਂ ਸਭ ਚਿਜ਼ਾਂ ਨਾਲ ਮਾਈਗ੍ਰੇਨ ਦਾ ਦਰਦ ਘੱਟਦਾ ਹੈ।

ਮਾਈਗ੍ਰੇਨ ਵਿੱਚ ਜਰੂਰ ਕਰੋ ਇਹ ਯੋਗਾ, ਦਿਖੇਗਾ ਲਾਜ਼ਮੀ ਫਾਇੰਦਾ

  1. ਭੁਜੰਗਾਸਨ (ਕੋਬਰਾ ਪੋਜ਼): ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ​​ਕਰਦਾ ਹੈ ਅਤੇ ਗਰਦਨ ਦੇ ਤਣਾਅ ਤੋਂ ਰਾਹਤ ਦਿੰਦਾ ਹੈ।
  2. ਪਵਨਮੁਕਤਾਸਨ: ਗੈਸ ਅਤੇ ਬਦਹਜ਼ਮੀ ਤੋਂ ਰਾਹਤ ਪ੍ਰਦਾਨ ਕਰਦਾ ਹੈ, ਅਤੇ ਪੇਟ ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਤਣਾਅ ਨੂੰ ਘਟਾਉਂਦਾ ਹੈ।
  3. ਮਾਰਜਰਿਆਸਨ (ਬਿੱਲੀ-ਗਊ ਪੋਜ਼): ਗਰਦਨ ਅਤੇ ਪਿੱਠ ਵਿੱਚ ਕਠੋਰਤਾ ਨੂੰ ਘਟਾਉਂਦਾ ਹੈ।
  4. ਤਾਡਾਸਨ: ਸਰੀਰ ਦੀ ਸਥਿਤੀ ਨੂੰ ਸੁਧਾਰਦਾ ਹੈ ਅਤੇ ਧਿਆਨ ਕੇਂਦਰਿਤ ਕਰਦਾ ਹੈ।

ਯੋਗਾ ਲਈ ਸਹੀ ਸਮਾਂ ਜਾਣੋ

  1. ਰੋਜ਼ਾਨਾ 15-20 ਮਿੰਟ ਯੋਗਾ ਕਰੋੋ।
  2. ਸਵੇਰੇ-ਸ਼ਾਮ ਦਾ ਮਾਹੌਲ ਸ਼ਾਤੀ ਵਾਲਾ ਹੁੰਦਾ ਹੈ।
  3. ਜੇਕਰ ਤੁਸੀ ਪਹਿਲੀ ਵਾਰ ਯੋਗਾ ਕਰਨ ਲਗੇ ਹੋ ਤਾ ਕਿਸੀ ਮਾਹਿਰ ਦੀ ਦੇਖ-ਰੇਖ ਵਿੱਚ ਕਰੋ।

Read Latest News and Breaking News at Daily Post TV, Browse for more News

Ad
Ad

Punjab District News