Banner
Banner

26 ਸਾਲ ਬਾਅਦ ਭਾਖੜਾ ‘ਚੋਂ ਨਿਕਲੀ ਵੈਨ, ਵਿਆਹ ਤੋਂ ਵਾਪਸੀ ਵੇਲੇ ਲਾਪਤਾ ਹੋਇਆ ਸੀ ਪਿੰਡ ਕੋਟਲੀ ਦਾ ਪਰਿਵਾਰ

Punjab News: ਅੱਜ ਤੋਂ 26 ਸਾਲ ਪਹਿਲਾਂ ਸਾਲ 2000 ਵਿਚ ਥਾਣਾ ਕੀਰਤਪੁਰ ਸਾਹਿਬ ਦੇ ਪਿੰਡ ਕੋਟਲਾ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰ ਓਮਨੀ ਵੈਨ ਸਮੇਤ ਭਾਖੜਾ ਨਹਿਰ ‘ਚ ਸਮਾ ਗਏ ਸਨ। ਨਹਿਰ ‘ਚ ਡੁੱਬਣ ਵਾਲੇ ਤਿੰਨ ਵਿਅਕਤੀਆਂ ਤੇ ਇਕ ਬੱਚੇ ਦੀ ਲਾਸ਼ ਨੂੰ ਲੱਭਣ ਲਈ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ […]
Dailypost News
By : Updated On: 20 May 2026 08:53:AM
26 ਸਾਲ ਬਾਅਦ ਭਾਖੜਾ ‘ਚੋਂ ਨਿਕਲੀ ਵੈਨ, ਵਿਆਹ ਤੋਂ ਵਾਪਸੀ ਵੇਲੇ ਲਾਪਤਾ ਹੋਇਆ ਸੀ ਪਿੰਡ ਕੋਟਲੀ ਦਾ ਪਰਿਵਾਰ

Punjab News: ਅੱਜ ਤੋਂ 26 ਸਾਲ ਪਹਿਲਾਂ ਸਾਲ 2000 ਵਿਚ ਥਾਣਾ ਕੀਰਤਪੁਰ ਸਾਹਿਬ ਦੇ ਪਿੰਡ ਕੋਟਲਾ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰ ਓਮਨੀ ਵੈਨ ਸਮੇਤ ਭਾਖੜਾ ਨਹਿਰ ‘ਚ ਸਮਾ ਗਏ ਸਨ। ਨਹਿਰ ‘ਚ ਡੁੱਬਣ ਵਾਲੇ ਤਿੰਨ ਵਿਅਕਤੀਆਂ ਤੇ ਇਕ ਬੱਚੇ ਦੀ ਲਾਸ਼ ਨੂੰ ਲੱਭਣ ਲਈ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ ਪਰ ਉਦੋਂ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਸਕਿਆ। ਹੁਣ ਇਲਾਕੇ ਦੇ ਸਮਾਜ ਸੇਵੀ ਤੇ ਗੋਤਾਖੋਰ ਕਮਲਪ੍ਰੀਤ ਸੈਣੀ ਵੱਲੋਂ ਹਾਲ ਹੀ ‘ਚ ਭਾਖੜਾ ਨਹਿਰ ‘ਚ ਇਕ ਵਿਅਕਤੀ ਦੀ ਲਾਸ਼ ਦੀ ਭਾਲ ਕਰਨ ਦੌਰਾਨ ਕਾਰ ਨਹਿਰ ਦੀ ਡੂੰਘਾਈ ‘ਚ ਮਿਲੀ ਤੇ ਉਨ੍ਹਾਂ ਕਾਰ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ ਸੀ।

ਹੁਣ ਇਸ ਕਾਰ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਨਹਿਰ ‘ਚੋਂ ਬਾਹਰ ਕੱਢਿਆ ਗਿਆ ਹੈ। ਕਾਰ ‘ਚ ਸਵਾਰ ਤਿੰਨ ਲੋਕ ਤੇ ਇਕ ਬੱਚਾ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਪਿੰਡ ਪਰਤ ਰਹੇ ਸਨ। ਗੋਤਾਖੋਰ ਕਮਲਪ੍ਰੀਤ ਸੈਣੀ ਨੇ ਦੱਸਿਆ ਕਿ ਓਮਨੀ ਵੈਨ ਦੀ ਪਿਛਲੀ ਸੀਟ ਤੇ ਵੈਨ ਦੀ ਛੱਤ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਹੈ। ਭਾਖੜਾ ਨਹਿਰ ‘ਚ ਡੁੱਬੀ ਓਮਨੀ ਵੈਨ ਨੂੰ ਲੱਭਣ ਲਈ ਉਦੋਂ ਪਰਿਵਾਰ ਤੇ ਇਲਾਕੇ ਦੇ ਲੋਕਾਂ ਨੇ ਦੋ ਤੋਂ ਢਾਈ ਲੱਖ ਰੁਪਏ ਖਰਚ ਕਰ ਕੇ ਗੋਤਾਖੋਰਾਂ ਦੀ ਟੀਮ ਵੀ ਬੁਲਾਈ ਸੀ।

Read Latest News and Breaking News at Daily Post TV, Browse for more News

Ad
Ad