ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਣ ਲਈ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ: ਰਵਨੀਤ ਬਿੱਟੂ
Punjab News: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਸਵਾਲ ਦੌਰਾਨ ਦੱਸਿਆ ਕਿ ਸਾਡੀ ਪਾਕਿਸਤਾਨ ਦੇ ਨਾਲ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਮੈਂ ਆਪਣੇ ਲੈਵਲ ’ਤੇ ਵੀ ਲਗਾਤਾਰ ਸੀਨੀਅਰ ਨਾਲ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਵੱਡੀ ਪੱਧਰ ’ਤੇ ਸਿੱਖ ਸੰਗਤਾਂ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੀ ਹੈ, […]
By :
Dailypost News
Updated On: 23 May 2026 20:57:PM
Punjab News: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਸਵਾਲ ਦੌਰਾਨ ਦੱਸਿਆ ਕਿ ਸਾਡੀ ਪਾਕਿਸਤਾਨ ਦੇ ਨਾਲ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਮੈਂ ਆਪਣੇ ਲੈਵਲ ’ਤੇ ਵੀ ਲਗਾਤਾਰ ਸੀਨੀਅਰ ਨਾਲ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਵੱਡੀ ਪੱਧਰ ’ਤੇ ਸਿੱਖ ਸੰਗਤਾਂ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੀ ਹੈ, ਜਿਸ ਨੂੰ ਲੈ ਕੇ ਗੱਲਬਾਤ ਵੀ ਚੱਲ ਰਹੀ ਹੈ ਜਲਦ ਹੀ ਕਰਤਾਰਪੁਰ ਲਾਂਘਾ ਖੁੱਲ੍ਹ ਜਾਵੇਗਾ।
ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਜੋ ਕਾਕਰੋਚ ਜਨਤਾ ਪਾਰਟੀ ਬਣੀ ਹੈ, ਇਹ ਸਾਰਾ ਮੀਡੀਆ ਦਾ ਖੇਲ ਹੈ। ਉਨ੍ਹਾਂ ਕਿਹਾ ਕਿ ਇਹ ਮਨੀਸ਼ ਸਸੋਦੀਆ ਅਤੇ ਕੇਜਰੀਵਾਲ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸ਼ਖਸ ਇਨ੍ਹਾਂ ਦਾ ਖਾਸ ਆਦਮੀ ਹੈ, ਅਸੀਂ ਹੁਣ ਇਹ ਸਾਰੇ ਪਲੇਟਫਾਰਮਾਂ ਤੋਂ ਚੱਕ ਦਿੱਤੀ ਹੈ ਜਲਦ ਹੀ ਬਹੁਤ ਕੁਝ ਸਾਹਮਣੇ ਆਵੇਗਾ।