Banner
Banner

ਅਮਰੀਕਾ ਤੋਂ ਵੱਡੀ ਖ਼ਬਰ: ਵ੍ਹਾਈਟ ਹਾਊਸ ਨੇੜੇ ਅੰਨ੍ਹੇਵਾਹ ਫਾਇਰਿੰਗ, ਸੀਕ੍ਰੇਟ ਸਰਵਿਸ ਦੀ ਜਵਾਬੀ ਕਾਰਵਾਈ ‘ਚ ਹਮਲਾਵਰ ਢੇਰ; ਅੰਦਰ ਹੀ ਮੌਜੂਦ ਸੀ ਰਾਸ਼ਟਰਪਤੀ ਡੋਨਾਲਡ ਟਰੰਪ

White House Shooting: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਥਿਤ ਰਾਸ਼ਟਰਪਤੀ ਨਿਵਾਸ ‘ਵ੍ਹਾਈਟ ਹਾਊਸ’ (White House) ਕੰਪਲੈਕਸ ਦੇ ਬਿਲਕੁਲ ਨਜ਼ਦੀਕ ਸ਼ਨੀਵਾਰ ਸ਼ਾਮ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਿਸ ਵੇਲੇ ਇਹ ਹਮਲਾ ਹੋਇਆ, ਉਸ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਵ੍ਹਾਈਟ ਹਾਊਸ ਦੇ ਅੰਦਰ ਹੀ ਮੌਜੂਦ ਸਨ। ਅਮਰੀਕੀ ਸੁਰੱਖਿਆ ਏਜੰਸੀ ‘ਸੀਕ੍ਰੇਟ ਸਰਵਿਸ’ ਨੇ […]
Khushi
By : Updated On: 24 May 2026 10:29:AM
ਅਮਰੀਕਾ ਤੋਂ ਵੱਡੀ ਖ਼ਬਰ: ਵ੍ਹਾਈਟ ਹਾਊਸ ਨੇੜੇ ਅੰਨ੍ਹੇਵਾਹ ਫਾਇਰਿੰਗ, ਸੀਕ੍ਰੇਟ ਸਰਵਿਸ ਦੀ ਜਵਾਬੀ ਕਾਰਵਾਈ ‘ਚ ਹਮਲਾਵਰ ਢੇਰ; ਅੰਦਰ ਹੀ ਮੌਜੂਦ ਸੀ ਰਾਸ਼ਟਰਪਤੀ ਡੋਨਾਲਡ ਟਰੰਪ
ਸੰਕੇਤਕ ਤਸਵੀਰ

White House Shooting: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਥਿਤ ਰਾਸ਼ਟਰਪਤੀ ਨਿਵਾਸ ‘ਵ੍ਹਾਈਟ ਹਾਊਸ’ (White House) ਕੰਪਲੈਕਸ ਦੇ ਬਿਲਕੁਲ ਨਜ਼ਦੀਕ ਸ਼ਨੀਵਾਰ ਸ਼ਾਮ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਿਸ ਵੇਲੇ ਇਹ ਹਮਲਾ ਹੋਇਆ, ਉਸ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਵ੍ਹਾਈਟ ਹਾਊਸ ਦੇ ਅੰਦਰ ਹੀ ਮੌਜੂਦ ਸਨ। ਅਮਰੀਕੀ ਸੁਰੱਖਿਆ ਏਜੰਸੀ ‘ਸੀਕ੍ਰੇਟ ਸਰਵਿਸ’ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਸ਼ੱਕੀ ਹਮਲਾਵਰ ਮਾਰਿਆ ਗਿਆ। ਰਾਸ਼ਟਰਪਤੀ ਟਰੰਪ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾ ਰਹੇ ਹਨ।

ਬੈਗ ‘ਚੋਂ ਹਥਿਆਰ ਕੱਢ ਕੇ ਚਲਾਈਆਂ ਗੋਲੀਆਂ

ਅਮਰੀਕੀ ਸੀਕ੍ਰੇਟ ਸਰਵਿਸ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਮੁਤਾਬਕ, ਸ਼ਨੀਵਾਰ ਸ਼ਾਮ ਵ੍ਹਾਈਟ ਹਾਊਸ ਤੋਂ ਮਹਿਜ਼ ਇੱਕ ਬਲਾਕ ਦੂਰ 17ਵੀਂ ਸਟ੍ਰੀਟ ਅਤੇ ਪੈਨਸਿਲਵੇਨੀਆ ਐਵੇਨਿਊ ਇਲਾਕੇ ਵਿੱਚ ਇੱਕ ਸਿਰਫਿਰੇ ਵਿਅਕਤੀ ਨੇ ਅਚਾਨਕ ਆਪਣੇ ਬੈਗ ਵਿੱਚੋਂ ਹਥਿਆਰ ਕੱਢ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉੱਥੇ ਤਾਇਨਾਤ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੇ ਬਿਨਾਂ ਵਕਤ ਗੁਆਏ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਹਮਲਾਵਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਗੋਲੀਬਾਰੀ ਦੌਰਾਨ ਉੱਥੋਂ ਲੰਘ ਰਹੇ ਇੱਕ ਰਾਹਗੀਰ ਨੂੰ ਵੀ ਗੋਲੀ ਲੱਗਣ ਦੀ ਖ਼ਬਰ ਹੈ।

ਪ੍ਰੈਸ ਬ੍ਰੀਫਿੰਗ ਰੂਮ ਕੀਤਾ ਗਿਆ ਲਾਕਡਾਊਨ

ਵ੍ਹਾਈਟ ਹਾਊਸ ਨੇੜੇ ਹੋਈ ਇਸ ਗੋਲੀਬਾਰੀ ਕਾਰਨ ਉੱਥੇ ਮੌਜੂਦ ਮੀਡੀਆ ਕਰਮੀਆਂ ਵਿੱਚ ਵੀ ਹੜਕੰਪ ਮਚ ਗਿਆ। ਰਿਪੋਰਟਾਂ ਅਨੁਸਾਰ ਡਿਊਟੀ ‘ਤੇ ਤਾਇਨਾਤ ਪੱਤਰਕਾਰਾਂ ਨੇ ਕਈ ਰਾਊਂਡ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਹਾਦਸੇ ਦੇ ਤੁਰੰਤ ਬਾਅਦ ਸੁਰੱਖਿਆ ਕਰਮੀਆਂ ਨੇ ਸਾਰੇ ਪੱਤਰਕਾਰਾਂ ਨੂੰ ਪ੍ਰੈਸ ਬ੍ਰੀਫਿੰਗ ਰੂਮ ਦੇ ਅੰਦਰ ਜਾਣ ਦੇ ਨਿਰਦੇਸ਼ ਦਿੱਤੇ ਅਤੇ ਵ੍ਹਾਈਟ ਹਾਊਸ ਦੇ ਗੇਟ ਬੰਦ ਕਰਕੇ ਉਨ੍ਹਾਂ ਦੇ ਬਾਹਰ ਨਿਕਲਣ ‘ਤੇ ਪਾਬੰਦੀ ਲਗਾ ਦਿੱਤੀ।

FBI ਡਾਇਰੈਕਟਰ ਕਸ਼ ਪਟੇਲ ਨੇ ਦਿੱਤੀ ਜਾਣਕਾਰੀ

ਸੰਘੀ ਜਾਂਚ ਏਜੰਸੀ (FBI) ਦੇ ਡਾਇਰੈਕਟਰ ਕਸ਼ ਪਟੇਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਸੁਰੱਖਿਆ ਕਰਮਚਾਰੀ ਘਟਨਾ ਸਥਾਨ ‘ਤੇ ਮੁਸਤੈਦੀ ਨਾਲ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਫਬੀਆਈ ਦੀ ਵਿਸ਼ੇਸ਼ ਟੀਮ ਸੀਕ੍ਰੇਟ ਸਰਵਿਸ ਦੇ ਨਾਲ ਮਿਲ ਕੇ ਮੌਕੇ ‘ਤੇ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਜਨਤਾ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਹਾਲਾਂਕਿ ਵਾਸ਼ਿੰਗਟਨ ਦੀ ਮੈਟਰੋਪੋਲੀਟਨ ਪੁਲਿਸ ਨੇ ਅਜੇ ਤੱਕ ਹਾਦਸੇ ਦੇ ਵੇਰਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਪੂਰੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਕਿ ਹਮਲਾਵਰ ਦਾ ਅਸਲ ਮਕਸਦ ਕੀ ਸੀ ਅਤੇ ਕੀ ਇਹ ਰਾਸ਼ਟਰਪਤੀ ‘ਤੇ ਹਮਲੇ ਦੀ ਕੋਈ ਸਾਜ਼ਿਸ਼ ਸੀ।

Read Latest News and Breaking News at Daily Post TV, Browse for more News

Ad
Ad