Banner
Banner

‘Net Neutrality’ ਦੇ ਵਿਵਾਦ ‘ਤੇ Airtel ਦਾ DoT ਸਾਹਮਣੇ ਵੱਡਾ ਬਿਆਨ: ‘Priority Postpaid’ ਨਾਲ ਪ੍ਰੀਪੇਡ ਗਾਹਕਾਂ ਨੂੰ ਕੋਈ ਨੁਕਸਾਨ ਨਹੀਂ, ਰੋਕ ਲੱਗੀ ਤਾਂ 6G ਨੂੰ ਲੱਗੇਗਾ ਝਟਕਾ

Airtel On Priority Postpaid Service: ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਭਾਰਤੀ ਏਅਰਟੈੱਲ (Bharti Airtel) ਨੇ ਆਪਣੀ ਨਵੀਂ ਸ਼ੁਰੂ ਕੀਤੀ “ਪ੍ਰਾਇਓਰਿਟੀ ਪੋਸਟਪੇਡ” (Priority Postpaid) ਸੇਵਾ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਦੂਰਸੰਚਾਰ ਵਿਭਾਗ (DoT) ਦੀ ਇੱਕ ਵਿਸ਼ੇਸ਼ ਕਮੇਟੀ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਹੈ। ਕੰਪਨੀ ਨੇ ਨੈੱਟ ਨਿਰਪੱਖਤਾ (Net Neutrality) ਦੇ ਨਿਯਮਾਂ ਦੀ ਉਲੰਘਣਾ ਕਰਨ ਦੇ […]
Khushi
By : Updated On: 26 May 2026 15:22:PM
‘Net Neutrality’ ਦੇ ਵਿਵਾਦ ‘ਤੇ Airtel ਦਾ DoT ਸਾਹਮਣੇ ਵੱਡਾ ਬਿਆਨ: ‘Priority Postpaid’ ਨਾਲ ਪ੍ਰੀਪੇਡ ਗਾਹਕਾਂ ਨੂੰ ਕੋਈ ਨੁਕਸਾਨ ਨਹੀਂ, ਰੋਕ ਲੱਗੀ ਤਾਂ 6G ਨੂੰ ਲੱਗੇਗਾ ਝਟਕਾ

Airtel On Priority Postpaid Service: ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਭਾਰਤੀ ਏਅਰਟੈੱਲ (Bharti Airtel) ਨੇ ਆਪਣੀ ਨਵੀਂ ਸ਼ੁਰੂ ਕੀਤੀ “ਪ੍ਰਾਇਓਰਿਟੀ ਪੋਸਟਪੇਡ” (Priority Postpaid) ਸੇਵਾ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਦੂਰਸੰਚਾਰ ਵਿਭਾਗ (DoT) ਦੀ ਇੱਕ ਵਿਸ਼ੇਸ਼ ਕਮੇਟੀ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਹੈ। ਕੰਪਨੀ ਨੇ ਨੈੱਟ ਨਿਰਪੱਖਤਾ (Net Neutrality) ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਏਅਰਟੈੱਲ ਨੇ ਸਪੱਸ਼ਟ ਕੀਤਾ ਹੈ ਕਿ 5G ਨੈੱਟਵਰਕ ਸਲਾਈਸਿੰਗ (Network Slicing) ਤਕਨਾਲੋਜੀ ‘ਤੇ ਅਧਾਰਤ ਇਹ ਪਲਾਨ ਕਿਸੇ ਵੀ ਤਰੀਕੇ ਨਾਲ ਪ੍ਰੀਪੇਡ ਗਾਹਕਾਂ ਦੀ ਇੰਟਰਨੈੱਟ ਸੇਵਾ ਅਤੇ ਗੁਣਵੱਤਾ ਨੂੰ ਪ੍ਰਭਾਵਤ ਨਹੀਂ ਕਰਦਾ।

6G ਦੀਆਂ ਭਵਿੱਖੀ ਸੰਭਾਵਨਾਵਾਂ ਨੂੰ ਹੋਵੇਗਾ ਨੁਕਸਾਨ

ਸੰਚਾਰ ਅਤੇ ਸੂਚਨਾ ਤਕਨਾਲੋਜੀ ਕਮੇਟੀ ਵੱਲੋਂ ਮੰਗੇ ਗਏ ਜਵਾਬ ‘ਤੇ ਬੋਲਦਿਆਂ ਏਅਰਟੈੱਲ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਭਾਰਤ ਵਿੱਚ 5G ਨੈੱਟਵਰਕ ਦੀਆਂ ਅਡਵਾਂਸ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਇਸ ਨਾਲ ਦੇਸ਼ ਅੰਦਰ ਆਉਣ ਵਾਲੀ 6G ਤਕਨਾਲੋਜੀ ਦੇ ਵਿਕਾਸ ਅਤੇ ਭਵਿੱਖੀ ਸੰਭਾਵਨਾਵਾਂ ਨੂੰ ਵੱਡਾ ਨੁਕਸਾਨ ਪਹੁੰਚੇਗਾ।

ਏਅਰਟੈੱਲ ਨੇ ਦਲੀਲ ਦਿੱਤੀ:

“ਪ੍ਰਾਇਓਰਿਟੀ ਪੋਸਟਪੇਡ ਸੇਵਾ ਨੂੰ ਪੂਰੀ ਤਰ੍ਹਾਂ ‘ਸਮੱਗਰੀ-ਨਿਰਪੱਖ’ (Content-Neutral) ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਹ ਟ੍ਰਾਈ (TRAI) ਅਤੇ ਦੂਰਸੰਚਾਰ ਵਿਭਾਗ ਦੇ ਮੌਜੂਦਾ ਨਿਯਮਾਂ ਦੇ ਬਿਲਕੁਲ ਮੁਤਾਬਕ ਹੈ। ਇਸ ਸੇਵਾ ਦੇ ਤਹਿਤ ਕਿਸੇ ਖ਼ਾਸ ਐਪਲੀਕੇਸ਼ਨ ਨੂੰ ਬਲਾਕ ਕਰਨਾ, ਸਪੀਡ ਘਟਾਉਣਾ, ਕਿਸੇ ਖ਼ਾਸ ਕੰਟੈਂਟ ਨੂੰ ਤਰਜੀਹ ਦੇਣਾ, ਜ਼ੀਰੋ-ਰੇਟਿੰਗ ਕਰਨਾ ਜਾਂ ਕਿਸੇ ਵਿਸ਼ੇਸ਼ ਐਪ ਨੂੰ ਫਾਇਦਾ ਪਹੁੰਚਾਉਣਾ ਸ਼ਾਮਲ ਨਹੀਂ ਹੈ।”

ਭੀੜ ਵਾਲੇ ਇਲਾਕਿਆਂ ‘ਚ ਮਿਲੇਗੀ ਸਥਿਰ ਸਪੀਡ

ਜ਼ਿਕਰਯੋਗ ਹੈ ਕਿ ਏਅਰਟੈੱਲ ਨੇ ਲੰਘੀ 19 ਮਈ ਨੂੰ ਆਪਣੇ “ਪ੍ਰਾਇਓਰਿਟੀ ਪੋਸਟਪੇਡ” ਪਲਾਨ ਬਾਜ਼ਾਰ ਵਿੱਚ ਉਤਾਰੇ ਸਨ। ਕੰਪਨੀ ਮੁਤਾਬਕ ਇਸ ਸੁਵਿਧਾ ਦਾ ਮੁੱਖ ਮਕਸਦ ਪੋਸਟਪੇਡ ਉਪਭੋਗਤਾਵਾਂ ਨੂੰ ਬਹੁਤ ਜ਼ਿਆਦਾ ਰਸ਼ ਜਾਂ ਭੀੜ-ਭੜੱਕੇ ਵਾਲੇ ਇਲਾਕਿਆਂ (Crowded Areas) ਵਿੱਚ ਵੀ ਬਿਨਾਂ ਕਿਸੇ ਰੁਕਾਵਟ ਦੇ ਇਕਸਾਰ ਅਤੇ ਹਾਈ-ਸਪੀਡ ਇੰਟਰਨੈੱਟ ਪ੍ਰਦਾਨ ਕਰਨਾ ਹੈ।

ਅੰਕੜਿਆਂ ਰਾਹੀਂ ਦਿੱਤੀ ਸਫ਼ਾਈ: ਪ੍ਰੀਪੇਡ ਯੂਜ਼ਰਸ ਲਈ 60% ਨੈੱਟਵਰਕ ਖਾਲੀ

ਕੰਪਨੀ ਨੇ ਨੈੱਟਵਰਕ ਦੀ ਸਮਰੱਥਾ ਦੇ ਅੰਕੜੇ ਪੇਸ਼ ਕਰਦਿਆਂ ਕਮੇਟੀ ਨੂੰ ਦੱਸਿਆ ਕਿ ਸਭ ਤੋਂ ਜਿਆਦਾ ਵਰਤੋਂ ਵਾਲੇ ਘੰਟਿਆਂ (Peak Hours) ਦੌਰਾਨ ਵੀ ਕੰਪਨੀ ਦੀ ਕੁੱਲ 5G ਸਮਰੱਥਾ ਦਾ ਸਿਰਫ਼ 38 ਫੀਸਦੀ ਹਿੱਸਾ ਹੀ ਵਰਤਿਆ ਜਾਂਦਾ ਹੈ। ਇਸ 38% ਵਿੱਚੋਂ ਮੌਜੂਦਾ ਪੋਸਟਪੇਡ ਟ੍ਰੈਫਿਕ ਸਿਰਫ਼ 4 ਪ੍ਰਤੀਸ਼ਤ ਹੈ। ਨਵੀਂ ‘ਵਰਚੁਅਲ ਸਲਾਈਸ’ (Virtual Slice) ਤਕਨੀਕ ਲਾਗੂ ਹੋਣ ਤੋਂ ਬਾਅਦ ਵੀ ਇਹ ਵੱਧ ਤੋਂ ਵੱਧ 6 ਪ੍ਰਤੀਸ਼ਤ ਤੱਕ ਹੀ ਪਹੁੰਚੇਗਾ।

ਏਅਰਟੈੱਲ ਨੇ ਸਪੱਸ਼ਟ ਕੀਤਾ ਕਿ ਕੁੱਲ ਨੈੱਟਵਰਕ ਸਮਰੱਥਾ ਦਾ ਲਗਭਗ 60 ਫੀਸਦੀ ਹਿੱਸਾ ਹਾਲੇ ਵੀ ਪ੍ਰੀਪੇਡ ਅਤੇ ਹੋਰ ਆਮ (ਗੈਰ-ਪ੍ਰਾਥਮਿਕਤਾ) ਟ੍ਰੈਫਿਕ ਲਈ ਹਮੇਸ਼ਾ ਉਪਲਬਧ ਰਹੇਗਾ। ਇਸ ਲਈ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਇਸ ਨਵੀਂ ਸੇਵਾ ਨਾਲ ਪ੍ਰੀਪੇਡ ਗਾਹਕਾਂ ਦੇ ਨੈੱਟਵਰਕ ਜਾਂ ਇੰਟਰਨੈੱਟ ਸਪੀਡ ‘ਤੇ ਕੋਈ ਮਾੜਾ ਅਸਰ ਪਵੇਗਾ।

Read Latest News and Breaking News at Daily Post TV, Browse for more News

Ad
Ad