Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਚੰਡੀਗੜ੍ਹ ’ਚ 17 ਸਾਲ ਦੇ ਨਾਬਾਲਗ ਦੀ ਗੋਲੀ ਮਾਰ ਕੇ ਹੱਤਿਆ

17-year-old minor shot dead in Chandigarh: ਚੰਡੀਗੜ੍ਹ: ਸੈਕਟਰ-34 ਵਿੱਚ ਹੋਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੈਦਾ ਹੋਈ ਰੰਜਿਸ਼ ਦੇ ਚੱਲਦਿਆਂ ਚੰਡੀਗੜ੍ਹ ਵਿੱਚ 17 ਸਾਲਾ ਨਾਬਾਲਗ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਇੱਕ ਨਾਬਾਲਗ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਵੀਰਵਾਰ ਰਾਤ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਚੰਡੀਗੜ੍ਹ ’ਚ 17 ਸਾਲ ਦੇ ਨਾਬਾਲਗ ਦੀ ਗੋਲੀ ਮਾਰ ਕੇ ਹੱਤਿਆ

17-year-old minor shot dead in Chandigarh: ਚੰਡੀਗੜ੍ਹ: ਸੈਕਟਰ-34 ਵਿੱਚ ਹੋਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੈਦਾ ਹੋਈ ਰੰਜਿਸ਼ ਦੇ ਚੱਲਦਿਆਂ ਚੰਡੀਗੜ੍ਹ ਵਿੱਚ 17 ਸਾਲਾ ਨਾਬਾਲਗ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਇੱਕ ਨਾਬਾਲਗ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਵੀਰਵਾਰ ਰਾਤ ਸੈਕਟਰ-22 ਸਥਿਤ ਸਨਾਤਨ ਧਰਮ ਮੰਦਰ ਦੇ ਸਾਹਮਣੇ ਵਾਪਰੀ। ਗੋਲੀਬਾਰੀ ਦੌਰਾਨ ਆਟੋ ਚਾਲਕ ਵੀ ਜ਼ਖ਼ਮੀ ਹੋ ਗਿਆ, ਜਦਕਿ ਮ੍ਰਿਤਕ ਦਾ ਦੋਸਤ ਵਾਲ-ਵਾਲ ਬਚ ਗਿਆ।

ਪੁਲਿਸ ਅਨੁਸਾਰ, ਮ੍ਰਿਤਕ ਦੀ ਪਛਾਣ ਨੈਤਿਕ ਵਜੋਂ ਹੋਈ ਹੈ। ਉਹ ਆਪਣੇ ਦੋਸਤ ਨਾਲ ਆਟੋ ਵਿੱਚ ਸਵਾਰ ਹੋ ਕੇ ਸੈਕਟਰ-34 ਤੋਂ ਘਰ ਵਾਪਸ ਜਾ ਰਿਹਾ ਸੀ। ਦੋਸ਼ ਹੈ ਕਿ ਮੋਟਰਸਾਈਕਲ ’ਤੇ ਪਿੱਛਾ ਕਰ ਰਹੇ ਨਾਬਾਲਗ ਨੇ ਆਟੋ ’ਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਆਟੋ ਚਾਲਕ ਸਿਕੰਦਰ ਪਾਸਵਾਨ ਦੇ ਮੋਢੇ ਨੂੰ ਚੀਰਦੀ ਹੋਈ ਅੱਗੇ ਵਾਲੇ ਸ਼ੀਸ਼ੇ ਵਿੱਚੋਂ ਲੰਘ ਗਈ, ਜਦਕਿ ਦੂਜੀ ਗੋਲੀ ਨੈਤਿਕ ਦੀ ਛਾਤੀ ਵਿੱਚ ਲੱਗੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਦੀ ਪਛਾਣ ਵੀ ਇੱਕ 17 ਸਾਲ ਦੇ ਨਾਬਾਲਗ ਵਜੋਂ ਕੀਤੀ ਹੈ। ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਡੈਸ਼ਕੈਮ ਫੁਟੇਜ ਅਤੇ ਚਸ਼ਮਦੀਦਾਂ ਦੀ ਮਦਦ ਨਾਲ ਉਸ ਨੂੰ ਹਿਰਾਸਤ ਵਿੱਚ ਲਿਆ। ਮੁਲਜ਼ਮ ਵਿਰੁੱਧ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਜ਼ਖ਼ਮੀ ਆਟੋ ਚਾਲਕ ਸਿਕੰਦਰ ਪਾਸਵਾਨ ਦਾ ਸੈਕਟਰ-16 ਸਥਿਤ ਜੀਐੱਮਐੱਸਐੱਚ ਵਿੱਚ ਇਲਾਜ ਚੱਲ ਰਿਹਾ ਹੈ। ਨੈਤਿਕ ਦੀ ਲਾਸ਼ ਹਸਪਤਾਲ ਦੀ ਮੁਰਦਾਘਰ ਵਿੱਚ ਰਖਵਾਈ ਗਈ ਹੈ।

ਪੁਲਿਸ ਸੂਤਰਾਂ ਮੁਤਾਬਕ, ਨੈਤਿਕ ਸੈਕਟਰ-32 ਦੇ ਐੱਸਡੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਤੋਂ ਪਹਿਲਾਂ ਉਹ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ, ਜਿੱਥੇ ਉਸ ਦੀ ਦੂਜੇ ਨਾਬਾਲਗ ਮੁਲਜ਼ਮ ਨਾਲ ਕਥਿਤ ਤੌਰ ’ਤੇ ਪੁਰਾਣੀ ਰੰਜਿਸ਼ ਸੀ। ਦੋਵਾਂ ਵਿਚਾਲੇ ਅਕਸਰ ਗਾਲੀ-ਗਲੋਚ ਹੁੰਦੀ ਸੀ ਅਤੇ ਉਹ ਇੱਕ-ਦੂਜੇ ‘ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਂਦੇ ਰਹਿੰਦੇ ਸਨ। ਜਾਂਚ ਅਧਿਕਾਰੀ ਇਸ ਪਹਿਲੂ ਸਮੇਤ ਹੋਰ ਕਾਰਨਾਂ ਦੀ ਜਾਂਚ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News