ਚੰਡੀਗੜ੍ਹ ‘ਚ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ, OMCs ਨੇ ਲੋਕਾਂ ਨੂੰ ਦਿੱਤਾ ਭਰੋਸਾ
OMCs statement Chandigarh fuel; ਆਇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼/OMCs) ਨੇ ਚੰਡੀਗੜ੍ਹ ਵਿੱਚ ਨਾਗਰਿਕਾਂ ਨੂੰ ਭਰੋਸਾ ਦਿੱਤਾ ਹੈ ਕਿ ਸ਼ਹਿਰ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਅਤੇ ਉਪਲਬਧਤਾ ਪੂਰੀ ਤਰ੍ਹਾਂ ਸਾਧਾਰਣ ਹੈ ਅਤੇ ਵਰਤਮਾਨ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਭੰਡਾਰ ਉਪਲਬਧ ਹੈ।
ਮੋਟਰ ਸਪਿਰਿਟ (ਪੈਟਰੋਲ) ਅਤੇ ਹਾਈ-ਸਪੀਡ ਡੀਜ਼ਲ (ਐੱਚਐੱਸਡੀ/HSD) ਦੀ ਸਟਾਕ ਸਥਿਤੀ ਸਥਿਰ ਬਣੀ ਹੋਈ ਹੈ। ਆਇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼/OMCs) ਦੇ ਡਿਪੂਆਂ ਵਿੱਚ ਕਾਫ਼ੀ ਭੰਡਾਰਣ ਉਪਲਬਧ ਹੈ।ਅਤੇ ਰਿਟੇਲ ਆਊਟਲੈੱਟਸ ‘ਤੇ ਵੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਹਿਤ ਕਾਫ਼ੀ ਸਟਾਕ ਮੌਜੂਦ ਹੈ। ਨਾਗਰਿਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਆਟੋਮੋਟਿਵ ਈਂਧਣ ਦੀ ਕੋਈ ਕਮੀ ਨਹੀਂ ਹੈ।
ਆਇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼/OMCs) ਨੇ ਦੱਸਿਆ ਕਿ ਕਮਰਸ਼ੀਅਲ ਈਂਧਣ ਦੀਆਂ ਜ਼ਰੂਰਤਾਂ ਦੀ ਪੂਰਤੀ ਉਨ੍ਹਾਂ ਦੇ ਨਿਰਧਾਰਿਤ ਡਾਇਰੈਕਟ ਸੇਲਸ ਵਿਭਾਗਾਂ ਦੇ ਜ਼ਰੀਏ ਸਿੱਧੀ ਡਿਪੂਆਂ ਤੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਦੇਖਿਆ ਗਿਆ ਹੈ ਕਿ ਕੁਝ ਕਮਰਸ਼ੀਅਲ ਉਪਭੋਗਤਾ ਰਿਟੇਲ ਆਊਟਲੈੱਟਸ ਤੋਂ ਥੋਕ ਮਾਤਰਾ ਵਿੱਚ ਈੰਧਣ ਖਰੀਦ ਰਹੇ ਹਨ, ਜਿਸ ਨਾਲ ਆਮ ਜਨਤਾ ਲਈ ਨਿਰਧਾਰਿਤ ਸਪਲਾਈ ਵਿਵਸਥਾ ‘ਤੇ ਗ਼ੈਰਜ਼ਰੂਰੀ ਦਬਾਅ ਪੈ ਰਿਹਾ ਹੈ।
ਇਸ ਸਬੰਧ ਵਿੱਚ ਸਾਰੇ ਕਮਰਸ਼ੀਅਲ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਥੋਕ ਈੰਧਣ ਦੀ ਖਰੀਦ ਕੇਵਲ ਅਧਿਕਾਰਿਤ ਡਾਇਰੈਕਟ ਸੇਲਸ ਚੈਨਲਾਂ ਦੇ ਜ਼ਰੀਏ ਹੀ ਕਰਨ ਅਤੇ ਰਿਟੇਲ ਆਊਟਲੈੱਟਸ ਤੋਂ ਖਰੀਦਦਾਰੀ ਤੋਂ ਬਚਣ। ਰਿਟੇਲ ਆਊਟਲੈੱਟ ਡੀਲਰਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਗ੍ਰਾਹਕ ਨੂੰ ਐੱਚਐੱਸਡੀ (HSD) ਦੀ ਥੋਕ ਵਿਕਰੀ ਨਾ ਕਰਨ, ਨਹੀਂ ਤਾਂ ਉਨ੍ਹਾਂ ਦੇ ਵਿਰੁੱਧ ਕਾਨੂੰਨ ਦੇ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।