Banner
Banner

ਅਮਰੀਕਾ ਦੀ ਈਰਾਨ ‘ਤੇ ਫਿਰ Airstrike, ਜ਼ਬਰਦਸਤ ਧਮਾਕਿਆਂ ਨਾਲ ਦਹਿਲਿਆ ਬੰਦਰ ਅੱਬਾਸ

ਅਮਰੀਕਾ ਅਤੇ ਈਰਾਨ ਦਰਮਿਆਨ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਅਮਰੀਕੀ ਫੌਜ ਨੇ ਈਰਾਨ ਦੇ ਅੰਦਰੂਨੀ ਹਿੱਸੇ ਵਿੱਚ ਇੱਕ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਂਦਿਆਂ ਨਵੇਂ ਹਵਾਈ ਹਮਲੇ ਕੀਤੇ ਹਨ। ਜਾਣਕਾਰੀ ਅਨੁਸਾਰ, ਬੁੱਧਵਾਰ ਦੇਰ ਰਾਤ ਨੂੰ ਦੱਖਣੀ ਈਰਾਨ ਦੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸ਼ਹਿਰ ਬੰਦਰ ਅੱਬਾਸ ਦੇ ਪੂਰਬੀ ਇਲਾਕੇ ਵਿੱਚ […]
Dailypost News
By : Updated On: 28 May 2026 07:58:AM
ਅਮਰੀਕਾ ਦੀ ਈਰਾਨ ‘ਤੇ ਫਿਰ Airstrike, ਜ਼ਬਰਦਸਤ ਧਮਾਕਿਆਂ ਨਾਲ ਦਹਿਲਿਆ ਬੰਦਰ ਅੱਬਾਸ

ਅਮਰੀਕਾ ਅਤੇ ਈਰਾਨ ਦਰਮਿਆਨ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਖ਼ਤਰਨਾਕ ਮੋੜ ‘ਤੇ ਪਹੁੰਚ ਗਿਆ ਹੈ। ਅਮਰੀਕੀ ਫੌਜ ਨੇ ਈਰਾਨ ਦੇ ਅੰਦਰੂਨੀ ਹਿੱਸੇ ਵਿੱਚ ਇੱਕ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਂਦਿਆਂ ਨਵੇਂ ਹਵਾਈ ਹਮਲੇ ਕੀਤੇ ਹਨ। ਜਾਣਕਾਰੀ ਅਨੁਸਾਰ, ਬੁੱਧਵਾਰ ਦੇਰ ਰਾਤ ਨੂੰ ਦੱਖਣੀ ਈਰਾਨ ਦੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸ਼ਹਿਰ ਬੰਦਰ ਅੱਬਾਸ ਦੇ ਪੂਰਬੀ ਇਲਾਕੇ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 1:30 ਵਜੇ ਲਗਾਤਾਰ ਤਿੰਨ ਜ਼ਬਰਦਸਤ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਨਾਲ ਪੂਰਾ ਇਲਾਕਾ ਦਹਿਲ ਗਿਆ।

ਸਵੈ-ਰੱਖਿਆ ਲਈ ਕੀਤੀ ਕਾਰਵਾਈ
ਇੱਕ ਅਮਰੀਕੀ ਅਧਿਕਾਰੀ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਅਮਰੀਕੀ ਫੌਜੀਆਂ ਅਤੇ ਸਮੁੰਦਰੀ ਵਪਾਰ ਨੂੰ ਸੰਭਾਵੀ ਖਤਰਿਆਂ ਤੋਂ ਬਚਾਉਣ ਲਈ ਕੀਤੀ ਗਈ ਹੈ। ਅਮਰੀਕਾ ਮੁਤਾਬਕ, ਜਿਸ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਹੋਰਮੁਜ਼ ਜਲਡਮਰੂਮੱਧ ਵਿੱਚ ਅਮਰੀਕੀ ਫੌਜਾਂ ਅਤੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਲਈ ਵੱਡਾ ਖਤਰਾ ਪੈਦਾ ਕਰ ਰਿਹਾ ਸੀ। ਇਸ ਹਮਲੇ ਦੌਰਾਨ ਅਮਰੀਕੀ ਫੌਜ ਨੇ ਈਰਾਨ ਵੱਲੋਂ ਲਾਂਚ ਕੀਤੇ ਗਏ ਕਈ ਘਾਤਕ ਡਰੋਨਾਂ ਨੂੰ ਵੀ ਹਵਾ ਵਿੱਚ ਹੀ ਮਾਰ ਸੁੱਟਿਆ।

ਈਰਾਨੀ ਏਅਰ ਡਿਫੈਂਸ ਸਰਗਰਮ
ਈਰਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ‘ਫਾਰਸ’ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਧਮਾਕਿਆਂ ਤੋਂ ਤੁਰੰਤ ਬਾਅਦ ਈਰਾਨੀ ਫੌਜ ਦਾ ਏਅਰ ਡਿਫੈਂਸ ਸਿਸਟਮ ਕਈ ਮਿੰਟਾਂ ਤੱਕ ਸਰਗਰਮ ਰਿਹਾ ਅਤੇ ਜਵਾਬੀ ਕਾਰਵਾਈ ਵਜੋਂ ਅਸਮਾਨ ਵਿੱਚ ਫਾਇਰਿੰਗ ਕੀਤੀ ਗਈ। ਹਾਲਾਂਕਿ, ਈਰਾਨੀ ਅਧਿਕਾਰੀਆਂ ਨੇ ਅਜੇ ਤੱਕ ਹਮਲੇ ਵਿੱਚ ਹੋਏ ਨੁਕਸਾਨ ਦੀ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਈਰਾਨ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਦਿਆਂ ਇਸ ਨੂੰ ਸੀਜ਼ਫਾਇਰ ਦੀ ਉਲੰਘਣਾ ਕਰਾਰ ਦਿੱਤਾ ਹੈ।

48 ਘੰਟਿਆਂ ‘ਚ ਦੂਜਾ ਹਮਲਾ
ਜ਼ਿਕਰਯੋਗ ਹੈ ਕਿ ਪਿਛਲੇ 48 ਘੰਟਿਆਂ ਵਿੱਚ ਅਮਰੀਕਾ ਦਾ ਈਰਾਨ ‘ਤੇ ਇਹ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਅਮਰੀਕੀ ਕੇਂਦਰੀ ਕਮਾਂਡ (CENTCOM) ਨੇ ਦੱਖਣੀ ਈਰਾਨ ਵਿੱਚ ਮਿਜ਼ਾਈਲ ਲਾਂਚ ਸਾਈਟਾਂ ਅਤੇ ਸਮੁੰਦਰ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਈਰਾਨੀ ਕਿਸ਼ਤੀਆਂ ਨੂੰ ਤਬਾਹ ਕੀਤਾ ਸੀ।

ਇਹ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਦੋਵਾਂ ਦੇਸ਼ਾਂ ਵਿਚਾਲੇ ਓਮਾਨ ਅਤੇ ਕਤਰ ਦੀ ਵਿਚੋਲਗੀ ਰਾਹੀਂ ਸ਼ਾਂਤੀ ਵਾਰਤਾ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੁੱਦੇ ‘ਤੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਹੈ ਕਿ ਉਹ ਮੌਜੂਦਾ ਪ੍ਰਸਤਾਵਾਂ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਾਂ ਤਾਂ ਈਰਾਨ ਅਮਰੀਕੀ ਸ਼ਰਤਾਂ ‘ਤੇ ਸਮਝੌਤਾ ਕਰੇ, ਨਹੀਂ ਤਾਂ ਅਮਰੀਕਾ ਇਸ ਮਸਲੇ ਨੂੰ ਫੌਜੀ ਤਾਕਤ ਨਾਲ ਖ਼ਤਮ ਕਰੇਗਾ। ਟਰੰਪ ਨੇ ਇਹ ਵੀ ਸਾਫ਼ ਕੀਤਾ ਕਿ ਹੋਲਮੁਜ਼ ਦਾ ਰਸਤਾ ਹਰ ਹਾਲ ਵਿੱਚ ਕੌਮਾਂਤਰੀ ਵਪਾਰ ਲਈ ਖੁੱਲ੍ਹਾ ਰੱਖਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad