Banner
Banner

Batala ’ਚ ਨੌਜਵਾਨਾਂ ਦੇ ਦੋ ਧੜਿਆਂ ਨੇ ਇੱਕ ਦੂਜੇ ’ਤੇ ਚੱਲਾਈਆਂ ਤਾਬੜਤੋੜ ਗੋਲੀਆਂ, 1 ਨੌਜਵਾਨ ਦੀ ਹੋਈ ਮੌਤ

Batala News: ਪੰਜਾਬ ’ਚ ਲਗਾਤਾਰ ਗੋਲੀਆਂ ਚੱਲਣ ਅਤੇ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜਾ ਮਾਮਲਾ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਸਾਹਮਣੇ ਆਇਆ ਹੈ। ਬਟਾਲਾ ਦੇ ਬਹੁਤ ਭੀੜ-ਭਾੜ ਵਾਲੇ ਇਲਾਕੇ ਬਟਾਲਾ-ਗੁਰਦਾਸਪੁਰ ਰੋਡ ‘ਤੇ ਸਥਿਤ ਸਿੰਬਲ ਚੌਕ ਨੇੜੇ ਤਾਬੜਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨਾਂ ਦੇ ਦੋ ਧੜਿਆਂ ਵੱਲੋਂ ਇਹ […]
Dailypost News
By : Updated On: 05 Jun 2026 16:57:PM
Batala ’ਚ ਨੌਜਵਾਨਾਂ ਦੇ ਦੋ ਧੜਿਆਂ ਨੇ ਇੱਕ ਦੂਜੇ ’ਤੇ ਚੱਲਾਈਆਂ ਤਾਬੜਤੋੜ ਗੋਲੀਆਂ, 1 ਨੌਜਵਾਨ ਦੀ ਹੋਈ ਮੌਤ

Batala News: ਪੰਜਾਬ ’ਚ ਲਗਾਤਾਰ ਗੋਲੀਆਂ ਚੱਲਣ ਅਤੇ ਕਤਲ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜਾ ਮਾਮਲਾ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਸਾਹਮਣੇ ਆਇਆ ਹੈ।

ਬਟਾਲਾ ਦੇ ਬਹੁਤ ਭੀੜ-ਭਾੜ ਵਾਲੇ ਇਲਾਕੇ ਬਟਾਲਾ-ਗੁਰਦਾਸਪੁਰ ਰੋਡ ‘ਤੇ ਸਥਿਤ ਸਿੰਬਲ ਚੌਕ ਨੇੜੇ ਤਾਬੜਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨਾਂ ਦੇ ਦੋ ਧੜਿਆਂ ਵੱਲੋਂ ਇਹ ਫਾਈਰਿੰਗ ਨੂੰ ਅੰਜਾਮ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਵਾਹਨ ਨੂੰ ਪਾਰ ਕਰਨ ਲੈ ਕੇ ਦੋਵੇਂ ਧੜਿਆਂ ਵਿਚਾਲੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ ਦੋਵੇਂ ਧਿਰਾਂ ਵਿਚਾਲੇ ਬਹਿਸ ਇਸ ਹੱਦ ਤੱਕ ਵਧ ਗਈ ਕਿ ਦੋਵਾਂ ਧਿਰਾਂ ਨੇ ਆਪਣੇ ਲਾਇਸੈਂਸੀ ਪਿਸਤੌਲਾਂ ਨਾਲ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੀ ਪਛਾਣ ਦੀਪ ਇੰਦਰ ਸਿੰਘ ਵਜੋਂ ਹੋਈ ਹੈ। ਜਦਕਿ ਇਸ ਦੌਰਾਨ ਦੋ ਨੌਜਵਾਨ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਦੀ ਪਛਾਣ ਪਵਨਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਅੰਮ੍ਰਿਤਸਰ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad