Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

ਅੰਮ੍ਰਿਤਸਰ ‘ਚ ਬਣੇਗਾ ਮਾਤਾ ਸੀਤਾ ਅਤੇ ਲਵ-ਕੁਸ਼ ਦਾ ਵਿਸ਼ਾਲ ਮੰਦਰ; ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਵੱਲੋਂ 5 ਵੱਡੇ ਇਤਿਹਾਸਕ ਐਲਾਨ

ਪਟਿਆਲਾ ਦੇ ਕਾਲੀ ਮਾਤਾ ਮੰਦਰ ਦਾ 80 ਕਰੋੜ ਨਾਲ ਹੋ ਰਿਹਾ ਨਵੀਨੀਕਰਨ; ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ‘ਚ ਖਾਟੂ ਸ਼ਿਆਮ, ਬ੍ਰਿੰਦਾਵਨ ਅਤੇ ਹਰਿਦੁਆਰ ਦੇ ਨਵੇਂ ਰੂਟ ਸ਼ਾਮਲ ਪੰਜਾਬ ਦੇ ਸਾਰੇ 22 ਸ਼ਹਿਰਾਂ ‘ਚ ਕਰਵਾਈ ਜਾਵੇਗੀ ‘ਇੱਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ’ ਭਜਨ ਸੰਧਿਆ; 1 ਅਗਸਤ ਤੋਂ ਪੂਰੇ ਸੂਬੇ ‘ਚ ਮੁਫ਼ਤ ਦਿਖਾਇਆ ਜਾਵੇਗਾ ‘ਹਮਾਰੇ ਰਾਮ’ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅੰਮ੍ਰਿਤਸਰ ‘ਚ ਬਣੇਗਾ ਮਾਤਾ ਸੀਤਾ ਅਤੇ ਲਵ-ਕੁਸ਼ ਦਾ ਵਿਸ਼ਾਲ ਮੰਦਰ; ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਵੱਲੋਂ 5 ਵੱਡੇ ਇਤਿਹਾਸਕ ਐਲਾਨ

ਪਟਿਆਲਾ ਦੇ ਕਾਲੀ ਮਾਤਾ ਮੰਦਰ ਦਾ 80 ਕਰੋੜ ਨਾਲ ਹੋ ਰਿਹਾ ਨਵੀਨੀਕਰਨ; ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ‘ਚ ਖਾਟੂ ਸ਼ਿਆਮ, ਬ੍ਰਿੰਦਾਵਨ ਅਤੇ ਹਰਿਦੁਆਰ ਦੇ ਨਵੇਂ ਰੂਟ ਸ਼ਾਮਲ

ਪੰਜਾਬ ਦੇ ਸਾਰੇ 22 ਸ਼ਹਿਰਾਂ ‘ਚ ਕਰਵਾਈ ਜਾਵੇਗੀ ‘ਇੱਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ’ ਭਜਨ ਸੰਧਿਆ; 1 ਅਗਸਤ ਤੋਂ ਪੂਰੇ ਸੂਬੇ ‘ਚ ਮੁਫ਼ਤ ਦਿਖਾਇਆ ਜਾਵੇਗਾ ‘ਹਮਾਰੇ ਰਾਮ’ ਨਾਟਕ

ਅੰਮ੍ਰਿਤਸਰ:

ਗੁਰੂ ਨਗਰੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ‘ਇੱਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ’ ਭਜਨ ਸੰਧਿਆ ਦੌਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਜੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ। ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਦੋਵਾਂ ਆਗੂਆਂ ਨੇ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਕਈ ਇਤਿਹਾਸਕ ਅਤੇ ਵੱਡੇ ਐਲਾਨ ਕੀਤੇ। ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਸਮੇਤ ਕਈ ਸੀਨੀਅਰ ਆਗੂ ਵੀ ਮੌਜੂਦ ਸਨ।

ਅੰਮ੍ਰਿਤਸਰ ‘ਚ ਬਣੇਗਾ ਮਾਤਾ ਜਾਨਕੀ ਅਤੇ ਲਵ-ਕੁਸ਼ ਦਾ ਵਿਸ਼ਾਲ ਮੰਦਰ

ਪ੍ਰੈੱਸ ਕਾਨਫਰੰਸ ਅਤੇ ਸਮਾਗਮ ਦੌਰਾਨ ਸਭ ਤੋਂ ਵੱਡਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਮਾਤਾ ਸੀਤਾ (ਮਾਤਾ ਜਾਨਕੀ) ਅਤੇ ਲਵ-ਕੁਸ਼ ਦਾ ਇੱਕ ਵਿਸ਼ਾਲ ਅਤੇ ਸ਼ਾਨਦਾਰ ਮੰਦਰ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ, “ਮੈਂ ਕੱਲ੍ਹ ਹੀ ਅਯੁੱਧਿਆ ਵਿਖੇ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕਰਕੇ ਪਰਤਿਆ ਹਾਂ ਅਤੇ ਅੱਜ ਮੈਨੂੰ ਇਹ ਐਲਾਨ ਕਰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ। ਅੰਮ੍ਰਿਤਸਰ ਉਹ ਪਵਿੱਤਰ ਅਸਥਾਨ ਹੈ ਜਿੱਥੇ ਭਗਵਾਨ ਵਾਲਮੀਕਿ ਜੀ ਨੇ ਰਾਮਾਇਣ ਦੀ ਰਚਨਾ ਕੀਤੀ, ਜਿੱਥੇ ਮਾਤਾ ਜਾਨਕੀ ਰਹੇ ਅਤੇ ਲਵ-ਕੁਸ਼ ਦਾ ਜਨਮ ਹੋਇਆ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਵੇਗਾ, ਜੋ ਦੁਨੀਆ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਆਸਥਾ ਦਾ ਇੱਕ ਵੱਡਾ ਕੇਂਦਰ ਬਣੇਗਾ। ਪੰਜਾਬ ਸਰਕਾਰ ਇਸ ਦੇ ਨਿਰਮਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਦਾ ₹80 ਕਰੋੜ ਨਾਲ ਕਾਇਆਕਲਪ

ਦੂਜਾ ਵੱਡਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪਟਿਆਲਾ ਦੇ ਇਤਿਹਾਸਕ ਅਤੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਦਾ ਪੰਜਾਬ ਸਰਕਾਰ ਵੱਲੋਂ 80 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ-ਨਿਰਮਾਣ (ਨਵੀਨੀਕਰਨ) ਕਰਵਾਇਆ ਜਾ ਰਿਹਾ ਹੈ। ਇਸ ਮੰਦਰ ਦਾ ਕੰਮ ਸਤੰਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਆਰਕੀਟੈਕਚਰਲ ਮਾਡਲ ਅਨੁਸਾਰ ਬਣ ਰਿਹਾ ਇਹ ਮੰਦਰ ਪੂਰੇ ਉੱਤਰੀ ਭਾਰਤ (North India) ਦੇ ਸਭ ਤੋਂ ਵੱਡੇ ਮੰਦਰਾਂ ਵਿੱਚੋਂ ਇੱਕ ਹੋਵੇਗਾ।

‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵੱਡਾ ਹੁੰਗਾਰਾ; ਜੁੜਨਗੇ 5 ਨਵੇਂ ਧਾਰਮਿਕ ਰੂਟ

ਤੀਜੇ ਐਲਾਨ ਤਹਿਤ ਸਰਕਾਰ ਨੇ ਸੂਬੇ ਦੇ ਸ਼ਰਧਾਲੂਆਂ ਲਈ ਚੱਲ ਰਹੀ ਮੁਫ਼ਤ ਤੀਰਥ ਯਾਤਰਾ ਯੋਜਨਾ ਦਾ ਦਾਇਰਾ ਵਧਾ ਦਿੱਤਾ ਹੈ। ਹੁਣ ਤੱਕ ਅੰਮ੍ਰਿਤਸਰ ਸਾਹਿਬ ਅਤੇ ਅਨੰਦਪੁਰ ਸਾਹਿਬ ਲਈ ਚੱਲ ਰਹੀ ਇਸ ਯੋਜਨਾ ਵਿੱਚ 1 ਅਗਸਤ ਤੋਂ ਤਿੰਨ ਹੋਰ ਨਵੇਂ ਰੂਟ ਜੋੜੇ ਜਾ ਰਹੇ ਹਨ:

  1. ਸਾਲਾਸਾਰ ਬਾਲਾਜੀ ਅਤੇ ਖਾਟੂ ਸ਼ਿਆਮ ਜੀ
  2. ਹਰਿਦੁਆਰ ਅਤੇ ਰਿਸ਼ੀਕੇਸ਼
  3. ਮਥੁਰਾ, ਬ੍ਰਿੰਦਾਵਨ ਅਤੇ ਮਾਤਾ ਨੈਣਾ ਦੇਵੀ

ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਯਾਤਰਾਵਾਂ ਦਾ ਸਾਰਾ ਖਰਚਾ (ਏ.ਸੀ. ਬੱਸਾਂ, ਹੋਟਲ, ਖਾਣਾ ਅਤੇ ਦਰਸ਼ਨ) ਪੰਜਾਬ ਸਰਕਾਰ ਚੁੱਕੇਗੀ ਅਤੇ ਲਗਭਗ 1.5 ਲੱਖ ਸ਼ਰਧਾਲੂਆਂ ਨੂੰ ਇਹ ਯਾਤਰਾ ਕਰਵਾਈ ਜਾਵੇਗੀ।

ਪੰਜਾਬ ਦੇ ਸਾਰੇ 22 ਸ਼ਹਿਰਾਂ ਵਿੱਚ ਹੋਣਗੇ ਭਜਨ ਪ੍ਰੋਗਰਾਮ

ਜਲੰਧਰ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਰਵਾਈ ਗਈ ‘ਇੱਕ ਸ਼ਾਮ ਭਗਵਾਨ ਸ਼ਿਵ ਜੀ ਕੇ ਨਾਮ’ ਭਜਨ ਸੰਧਿਆ ਦੀ ਸਫ਼ਲਤਾ ਨੂੰ ਦੇਖਦਿਆਂ ਚੌਥਾ ਐਲਾਨ ਕੀਤਾ ਗਿਆ ਕਿ ਹੁਣ ਅਜਿਹੇ ਅਧਿਆਤਮਿਕ ਪ੍ਰੋਗਰਾਮ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ/ਸ਼ਹਿਰਾਂ ਵਿੱਚ ਕਰਵਾਏ ਜਾਣਗੇ, ਤਾਂ ਜੋ ਰੁੱਝੀ ਹੋਈ ਜ਼ਿੰਦਗੀ ਵਿੱਚੋਂ ਲੋਕ ਭਗਤੀ ਨਾਲ ਜੁੜ ਸਕਣ। ਅੰਮ੍ਰਿਤਸਰ ਦੇ ਸਮਾਗਮ ਵਿੱਚ ਮਸ਼ਹੂਰ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਨੇ ਭਜਨਾਂ ਨਾਲ ਸਮਾਂ ਬੰਨ੍ਹਿਆ।

ਪੂਰੇ ਪੰਜਾਬ ਵਿੱਚ ਮੁਫ਼ਤ ਦਿਖਾਇਆ ਜਾਵੇਗਾ ‘ਹਮਾਰੇ ਰਾਮ’ ਨਾਟਕ

ਪੰਜਵਾਂ ਐਲਾਨ ਕਰਦਿਆਂ ਆਪ ਸੁਪਰੀਮੋ ਨੇ ਕਿਹਾ ਕਿ 1 ਅਗਸਤ ਤੋਂ ਪੂਰੇ ਪੰਜਾਬ ਵਿੱਚ ਭਗਵਾਨ ਸ਼੍ਰੀ ਰਾਮ ਦੇ ਜੀਵਨ ਅਤੇ ਪ੍ਰਭੂ ਰਾਮ ਤੇ ਰਾਵਣ ਦੇ ਵਿਚਕਾਰ ਹੋਏ ਅਣਸੁਣੇ ਸੰਵਾਦਾਂ ‘ਤੇ ਅਧਾਰਿਤ ਮਸ਼ਹੂਰ ਨਾਟਕ ‘ਹਮਾਰੇ ਰਾਮ’ ਦਿਖਾਇਆ ਜਾਵੇਗਾ। ਦਿੱਲੀ ਵਿੱਚ ਇਸ ਨਾਟਕ ਦੀ ਟਿਕਟ 8,000 ਰੁਪਏ ਤੱਕ ਦੀ ਹੈ, ਜਿਸ ਵਿੱਚ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਮੁੱਖ ਭੂਮਿਕਾ ਨਿਭਾ ਰਹੇ ਹਨ, ਪਰ ਪੰਜਾਬ ਦੇ ਲੋਕਾਂ ਲਈ ਇਹ ਨਾਟਕ ਬਿਲਕੁਲ ਮੁਫ਼ਤ ਹੋਵੇਗਾ।

ਪੰਜਾਬ ਦੀ ਮਿੱਟੀ ਵਿੱਚ ਸਿਰਫ਼ ਭਾਈਚਾਰਾ ਉੱਗਦਾ ਹੈ, ਨਫ਼ਰਤ ਨਹੀਂ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਪੰਜਾਬ ਦੀ ਧਾਰਮਿਕ ਮਿੱਟੀ ਬਹੁਤ ਉਪਜਾਊ ਹੈ, ਇੱਥੇ ਹਰ ਬੀਜ ਪੁੰਗਰਦਾ ਹੈ, ਪਰ ਨਫ਼ਰਤ ਦਾ ਬੀਜ ਕਦੇ ਨਹੀਂ ਉੱਗ ਸਕਦਾ। ਅਸੀਂ ਸਾਰੇ ਧਰਮਾਂ ਦੇ ਤਿਉਹਾਰ—ਰਾਮ ਨਵਮੀ, ਗੁਰਪੁਰਬ, ਹਨੂਮਾਨ ਜਯੰਤੀ, ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਅਤੇ ਈਦ ਮਿਲ ਕੇ ਮਨਾਉਂਦੇ ਹਾਂ।”

ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਆਸਥਾ ਦਾ ਸਨਮਾਨ ਕਰਨਾ ਸਰਕਾਰ ਦਾ ਫ਼ਰਜ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਰਕਾਰ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਅਤੇ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਸਿਹਤ ਕਾਰਡਾਂ ਰਾਹੀਂ ਲੋਕਾਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਰਹੀ ਹੈ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ ਅਤੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਕੰਮ ਨਿਰੰਤਰ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News