Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

AAP ਦੇ ਮੰਤਰੀਆਂ-ਵਿਧਾਇਕਾਂ ਦੀ ਚਿੱਠੀ ਦੀ EXCLUSIVE ਕਾਪੀ ਆਈ ਸਾਹਮਣੇ

‘ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ‘ਤੇ ‘ਆਪ’ ਆਗੂਆਂ ਦਾ ਵੱਡਾ ਦਾਅਵਾ— “ਅਕਾਲੀਆਂ ਦੇ 2008 ਵਾਲੇ ਕਾਨੂੰਨ ‘ਚ ਹੀ ਕੀਤਾ ਹੈ ਸੋਧ ਦਾ ਕੰਮ” ਚਿੱਠੀ ‘ਚ ਲਿਖਿਆ: “ਕੁਝ ਲੋਕ ਆਪਣੀ ਸੌੜੀ ਸਿਆਸਤ ਲਈ ਫੈਲਾ ਰਹੇ ਨੇ ਵਹਿਮ-ਭਰਮ, ਕਾਨੂੰਨ ਨਾਲ ਸਿੱਖ ਧਰਮ ‘ਚ ਕੋਈ ਦਖਲਅੰਦਾਜ਼ੀ ਨਹੀਂ” ਅੰਮ੍ਰਿਤਸਰ (29 ਜੂਨ): ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਦੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
AAP ਦੇ ਮੰਤਰੀਆਂ-ਵਿਧਾਇਕਾਂ ਦੀ ਚਿੱਠੀ ਦੀ EXCLUSIVE ਕਾਪੀ ਆਈ ਸਾਹਮਣੇ

‘ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ‘ਤੇ ‘ਆਪ’ ਆਗੂਆਂ ਦਾ ਵੱਡਾ ਦਾਅਵਾ— “ਅਕਾਲੀਆਂ ਦੇ 2008 ਵਾਲੇ ਕਾਨੂੰਨ ‘ਚ ਹੀ ਕੀਤਾ ਹੈ ਸੋਧ ਦਾ ਕੰਮ”

ਚਿੱਠੀ ‘ਚ ਲਿਖਿਆ: “ਕੁਝ ਲੋਕ ਆਪਣੀ ਸੌੜੀ ਸਿਆਸਤ ਲਈ ਫੈਲਾ ਰਹੇ ਨੇ ਵਹਿਮ-ਭਰਮ, ਕਾਨੂੰਨ ਨਾਲ ਸਿੱਖ ਧਰਮ ‘ਚ ਕੋਈ ਦਖਲਅੰਦਾਜ਼ੀ ਨਹੀਂ”

ਅੰਮ੍ਰਿਤਸਰ (29 ਜੂਨ):

ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਦੇ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸੌਂਪੀ ਜਾਣ ਵਾਲੀ ਚਿੱਠੀ ਦੀ ਇੱਕ ਐਕਸਕਲੂਸਿਵ (Exclusive) ਕਾਪੀ ਸਾਹਮਣੇ ਆਈ ਹੈ। ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026’ ਦੇ ਮਾਮਲੇ ‘ਤੇ ਤਿਆਰ ਕੀਤੀ ਗਈ ਇਸ ਚਿੱਠੀ ਵਿੱਚ ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਕਾਨੂੰਨ ਦੇ ਪਿਛੋਕੜ ਅਤੇ ਇਸ ਦੀ ਮਨਸ਼ਾ ਨੂੰ ਲੈ ਕੇ ਕਈ ਵੱਡੇ ਅਤੇ ਅਹਿਮ ਖੁਲਾਸੇ ਕੀਤੇ ਗਏ ਹਨ।

2008 ਦੇ ਅਕਾਲੀ ਸਰਕਾਰ ਵੇਲੇ ਦੇ ਕਾਨੂੰਨ ਦਾ ਜ਼ਿਕਰ

ਚਿੱਠੀ ਵਿੱਚ ਸਭ ਤੋਂ ਵੱਡਾ ਤੱਥ ਇਹ ਰੱਖਿਆ ਗਿਆ ਹੈ ਕਿ ਮੌਜੂਦਾ ਸਰਕਾਰ ਨੇ ਕੋਈ ਬਿਲਕੁਲ ਨਵਾਂ ਕਾਨੂੰਨ ਨਹੀਂ ਘੜਿਆ, ਬਲਕਿ ਇਹ ਅਕਾਲੀ ਦਲ ਦੀ ਸਰਕਾਰ ਵੇਲੇ ਬਣੇ ਕਾਨੂੰਨ ਵਿੱਚ ਹੀ ਸੋਧ (Amendment) ਕੀਤੀ ਗਈ ਹੈ। ਚਿੱਠੀ ਮੁਤਾਬਕ, ਸਾਲ 2007 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦੇ ਮਾਮਲੇ ਵਿੱਚ ਇੱਕ ਮੰਗ ਰੱਖੀ ਸੀ, ਜਿਸ ਤੋਂ ਬਾਅਦ ਸਾਲ 2008 ਵਿੱਚ ਤਤਕਾਲੀਨ ਸਰਕਾਰ ਵੱਲੋਂ ਇੱਕ ਐਕਟ ਬਣਾਇਆ ਗਿਆ ਸੀ। ਮੌਜੂਦਾ ਸਰਕਾਰ ਵੱਲੋਂ ਕੀਤੇ ਗਏ ਸੋਧ ਕਾਰਜ ਵਿੱਚ ਉਸ 2008 ਦੇ ਕਾਨੂੰਨ ਦੀ ਮੂਲ ਭਾਵਨਾ ਨੂੰ ਬਿਲਕੁਲ ਵੀ ਬਦਲਿਆ ਨਹੀਂ ਗਿਆ ਹੈ।

“ਸਿੱਖ ਧਰਮ ਵਿੱਚ ਕੋਈ ਦਖਲਅੰਦਾਜ਼ੀ ਨਹੀਂ, ਸਿਰਫ਼ ਸਤਿਕਾਰ ਲਈ ਹੈ ਕਾਨੂੰਨ”

ਮੰਤਰੀਆਂ ਅਤੇ ਵਿਧਾਇਕਾਂ ਨੇ ਚਿੱਠੀ ਵਿੱਚ ਸਪਸ਼ਟ ਕੀਤਾ ਹੈ ਕਿ ਸਿੱਖ ਸੰਗਤ ਅਤੇ ਬਾਕੀ ਧਾਰਮਿਕ ਸੰਸਥਾਵਾਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸੇ ਸਖ਼ਤ ਕਾਨੂੰਨ ਦੀ ਮੰਗ ਕਰ ਰਹੀਆਂ ਸਨ। ਇਸੇ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਵਿਧਾਨ ਸਭਾ ਵਿੱਚ ਸਾਰੇ ਵਿਧਾਇਕਾਂ ਨੇ ਸਰਬਸੰਮਤੀ ਨਾਲ ਇਸ ਕਾਨੂੰਨ ਨੂੰ ਪਾਸ ਕੀਤਾ ਹੈ।

ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ:

“ਇਹ ਕਾਨੂੰਨ ਕਿਸੇ ਵੀ ਤਰੀਕੇ ਨਾਲ ਸਿੱਖ ਧਰਮ ਦੇ ਅੰਦਰੂਨੀ ਮਾਮਲਿਆਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੈ। ਇਹ ਕੇਵਲ ਅਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਵਉੱਚ ਸਤਿਕਾਰ ਨੂੰ ਕਾਇਮ ਰੱਖਣ ਅਤੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਬਣਾਇਆ ਗਿਆ ਹੈ। ਇਹ ਬਿੱਲ ਪਾਸ ਹੋਣ ਤੋਂ ਬਾਅਦ ਖ਼ੁਦ ਸ਼੍ਰੋਮਣੀ ਕਮੇਟੀ (SGPC) ਅਤੇ ਕਈ ਹੋਰ ਸਿੱਖ ਸੰਸਥਾਵਾਂ ਨੇ ਵੀ ਇਸ ਦਾ ਸਵਾਗਤ ਕੀਤਾ ਸੀ।”

ਸੌੜੀ ਸਿਆਸਤ ਕਰਨ ਵਾਲਿਆਂ ‘ਤੇ ਨਿਸ਼ਾਨਾ ਅਤੇ ਜਥੇਦਾਰ ਨੂੰ ਅਪੀਲ

‘ਆਪ’ ਆਗੂਆਂ ਨੇ ਚਿੱਠੀ ਰਾਹੀਂ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਝ ਰਾਜਸੀ ਲੋਕ ਆਪਣੀ ਸੌੜੀ ਸਿਆਸਤ ਚਮਕਾਉਣ ਲਈ ਇਸ ਕਾਨੂੰਨ ਦੇ ਪ੍ਰਤੀ ਸੰਗਤ ਵਿੱਚ ਵਹਿਮ-ਭਰਮ ਅਤੇ ਅਫ਼ਵਾਹਾਂ ਫੈਲਾ ਰਹੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਪੂਰਨ ਸਤਿਕਾਰ ਪ੍ਰਗਟ ਕਰਦਿਆਂ ਚਿੱਠੀ ਦੇ ਅਖੀਰ ਵਿੱਚ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਿੱਖ ਸੰਗਤ, ਪੰਥਕ ਮਰਿਆਦਾ ਅਤੇ ਪੁਰਾਤਨ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾਵੇ। ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲੇ ਫੈਸਲੇ ਕਿਸੇ ਵਿਸ਼ੇਸ਼ ਸਿਆਸੀ ਧਿਰ ਨੂੰ ਮੁੱਖ ਰੱਖ ਕੇ ਨਹੀਂ, ਬਲਕਿ ਸਮੁੱਚੀਆਂ ਸਿੱਖ ਸੰਸਥਾਵਾਂ ਦੇ ਹਿੱਤ ਲਈ ਹੁੰਦੇ ਹਨ, ਇਸ ਲਈ ਦੁਨੀਆ ਵਿੱਚ ਅਜਿਹਾ ਕੋਈ ਵੀ ਗਲਤ ਸੰਦੇਸ਼ ਜਾਣ ਤੋਂ ਰੋਕਿਆ ਜਾਵੇ।

Read Latest News and Breaking News at Daily Post TV, Browse for more News

Ad
Ad

Punjab District News