Banner
Banner

ਅਕਾਲ ਤਖ਼ਤ ਸਾਹਿਬ ਵੱਲੋਂ CM ਭਗਵੰਤ ਮਾਨ ਦੀ ਵੀਡੀਓ ਜਨਤਕ, ਫੋਰੈਂਸਿਕ ਜਾਂਚ ਦੀ ਮੰਗ ਤੇ ਗੱਲਬਾਤ ਆਈ ਸਾਹਮਣੇ

Punjab CM Bhagwant Singh AI Video Controversy; ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਨਾਲ ਜੁੜੀ ਇੱਕ ਵੀਡੀਓ ਜਨਤਕ ਕੀਤੀ ਗਈ ਹੈ। ਇਸ ਵੀਡੀਓ ਵਿੱਚ ਮੁੱਖ ਮੰਤਰੀ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵਿਚਕਾਰ ਕਥਿਤ ਵਿਵਾਦਿਤ ਵੀਡੀਓ ਨੂੰ ਲੈ ਕੇ ਹੋਏ ਸਵਾਲ-ਜਵਾਬ ਸਾਹਮਣੇ ਆਏ ਹਨ। ਸੀਐਮ ਨੂੰ 15 ਜਨਵਰੀ […]
Jaspreet Singh
By : Updated On: 20 Jun 2026 15:20:PM
ਅਕਾਲ ਤਖ਼ਤ ਸਾਹਿਬ ਵੱਲੋਂ CM ਭਗਵੰਤ ਮਾਨ ਦੀ ਵੀਡੀਓ ਜਨਤਕ, ਫੋਰੈਂਸਿਕ ਜਾਂਚ ਦੀ ਮੰਗ ਤੇ ਗੱਲਬਾਤ ਆਈ ਸਾਹਮਣੇ

Punjab CM Bhagwant Singh AI Video Controversy; ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਨਾਲ ਜੁੜੀ ਇੱਕ ਵੀਡੀਓ ਜਨਤਕ ਕੀਤੀ ਗਈ ਹੈ। ਇਸ ਵੀਡੀਓ ਵਿੱਚ ਮੁੱਖ ਮੰਤਰੀ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵਿਚਕਾਰ ਕਥਿਤ ਵਿਵਾਦਿਤ ਵੀਡੀਓ ਨੂੰ ਲੈ ਕੇ ਹੋਏ ਸਵਾਲ-ਜਵਾਬ ਸਾਹਮਣੇ ਆਏ ਹਨ। ਸੀਐਮ ਨੂੰ 15 ਜਨਵਰੀ 2026 ਨੂੰ ਤਲਬ ਕੀਤਾ ਗਿਆ ਸੀ।

ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਫੈਲਾਈ ਜਾ ਰਹੀ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਇਹ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਤਕਨੀਕ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਕਿਸੇ ਵੀ ਵਿਅਕਤੀ ਦੀ ਨਕਲੀ ਵੀਡੀਓ ਬਣ ਸਕਦੀ ਹੈ, ਇਸ ਲਈ ਇਸ ਦੀ ਵਿਗਿਆਨਕ ਜਾਂਚ ਜ਼ਰੂਰੀ ਹੈ।

ਵੀਡੀਓ ਵਿੱਚ ਹੋਈ ਗੱਲਬਾਤ ਇਸ ਤਰ੍ਹਾਂ ਸਾਹਮਣੇ ਆਈ:

ਜਥੇਦਾਰ ਨੇ ਸਵਾਲ ਕੀਤਾ ਕਿ ਕੀ ਉਹ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਜਾਣਦੇ ਹਨ। ਇਸ ’ਤੇ ਸੀਐਮ ਮਾਨ ਨੇ ਜਵਾਬ ਦਿੱਤਾ ਕਿ ਉਹ ਉਨ੍ਹਾਂ ਬਾਰੇ ਜਾਣਦੇ ਹਨ ਅਤੇ ਇਤਿਹਾਸਕ ਸੰਦਰਭ ਵਿੱਚ ਜਾਣਕਾਰੀ ਸਾਂਝੀ ਕੀਤੀ।

ਜਥੇਦਾਰ ਨੇ ਕਿਹਾ ਕਿ ਵੀਡੀਓ ਦੀ ਸੱਚਾਈ ਜਾਂਚ ਦਾ ਵਿਸ਼ਾ ਹੈ ਅਤੇ ਫੋਰੈਂਸਿਕ ਜਾਂਚ ਬਿਨਾਂ ਕੁਝ ਨਤੀਜਾ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਨੇ ਲੈਬਾਂ ਦੀ ਜਾਣਕਾਰੀ ਮੰਗੀ ਤਾਂ ਜੋ ਜਾਂਚ ਕਰਵਾਈ ਜਾ ਸਕੇ।

ਮੁੱਖ ਮੰਤਰੀ ਨੇ ਜਵਾਬ ਵਿੱਚ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਇਸ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ AI ਤਕਨੀਕ ਨਾਲ ਬਣੀਆਂ ਵੀਡੀਓਜ਼ ਕਾਰਨ ਗਲਤਫਹਿਮੀਆਂ ਪੈਦਾ ਹੋ ਰਹੀਆਂ ਹਨ।

ਜਥੇਦਾਰ ਨੇ ਵੀਡੀਓ ਦੀ ਨਿਰਪੱਖ ਜਾਂਚ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਇਹ ਫਰਜ਼ੀ ਨਿਕਲਦੀ ਹੈ ਤਾਂ ਇਹ ਚਰਿੱਤਰ ਹੱਨਨ ਦਾ ਮਾਮਲਾ ਹੋ ਸਕਦਾ ਹੈ।

ਦੋਹਾਂ ਪੱਖਾਂ ਵੱਲੋਂ ਫੋਰੈਂਸਿਕ ਜਾਂਚ ਦੀ ਲੋੜ ’ਤੇ ਸਹਿਮਤੀ ਜਤਾਈ ਗਈ ਅਤੇ ਕਿਹਾ ਗਿਆ ਕਿ ਮਾਮਲੇ ਦੀ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Read Latest News and Breaking News at Daily Post TV, Browse for more News

Ad
Ad