Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

ਚੰਨੀ ਰਿਹਾਇਸ਼ ਬੈਠਕ ‘ਤੇ ਸਿਆਸਤ ਗਰਮ, ਰਾਜਾ ਵੜਿੰਗ ਨੇ ਦਿੱਤਾ ਸਪੱਸ਼ਟੀਕਰਨ, ਕਿਹਾ…

Raja Warring Statement; ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ‘ਤੇ ਕਾਂਗਰਸੀ ਆਗੂਆਂ ਦੀ ਬੈਠਕ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਮੇਰੇ ਘਰ ਕੋਈ ਬੈਠਕ ਹੁੰਦੀ ਹੈ, ਚਰਨਜੀਤ ਚੰਨੀ ਦੇ ਘਰ ਬੈਠਕ ਹੁੰਦੀ, ਸੁਖਜਿੰਦਰ ਰੰਧਾਵਾ ਜਾਂ ਕਿਸੇ ਹੋਰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਚੰਨੀ ਰਿਹਾਇਸ਼ ਬੈਠਕ ‘ਤੇ ਸਿਆਸਤ ਗਰਮ, ਰਾਜਾ ਵੜਿੰਗ ਨੇ ਦਿੱਤਾ ਸਪੱਸ਼ਟੀਕਰਨ, ਕਿਹਾ…

Raja Warring Statement; ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ‘ਤੇ ਕਾਂਗਰਸੀ ਆਗੂਆਂ ਦੀ ਬੈਠਕ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਮੇਰੇ ਘਰ ਕੋਈ ਬੈਠਕ ਹੁੰਦੀ ਹੈ, ਚਰਨਜੀਤ ਚੰਨੀ ਦੇ ਘਰ ਬੈਠਕ ਹੁੰਦੀ, ਸੁਖਜਿੰਦਰ ਰੰਧਾਵਾ ਜਾਂ ਕਿਸੇ ਹੋਰ ਦੇ ਘਰ ਬੈਠਕ ਹੁੰਦੀ ਹੈ ਤਾਂ ਇਸ ਦਾ ਮਤਲਬ ਧੜੇਬੰਦੀ ਨਹੀਂ ਹੈ। ਹਰ ਕਿਸੇ ਦੇ ਕੋਈ ਨਾ ਕੋਈ ਗਿਲੇ-ਸ਼ਿਕਵੇ ਹੋ ਸਕਦੇ ਹਨ ਤੇ ਉਹ ਬੈਠ ਕੇ ਚਰਚਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਚਰਨਜੀਤ ਚੰਨੀ ਦੇ ਘਰ ਇਕੱਠੇ ਹੁੰਦੇ ਹਨ ਤਾਂ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਦਾ ਮਤਲਬ ਕੋਈ ਲੜਾਈ ਜਾਂ ਗੁੱਟਬੰਦੀ ਨਹੀਂ ਹੈ। ਉਨ੍ਹਾਂ ਨੇ ਕਿਹਾ ਜੇਕਰ ਕੋਈ ਮੇਰੇ ਖਿਲਾਫ਼ ਬੋਲਿਆ ਹੈ ਤਾਂ ਉਹ ਪਾਰਟੀ ‘ਚ ਵੀ ਨਹੀਂ ਹਨ।

ਰਾਜਾ ਵੜਿੰਗ ਨੇ ਕਿਹਾ ਕਿ ਆਉਣੇ ਵਾਲੇ ਦਿਨਾਂ ‘ਚ ਅਸੀਂ ਸਾਰੇ ਆਗੂ ਤੁਹਾਨੂੰ ਇੱਕ ਮੰਚ ‘ਤੇ, ਇੱਕ ਗੱਡੀ ‘ਚ ਦਿਖਾਂਗੇ ਤੇ ਪੰਜਾਬ ਦੀ ਲੜਾਈ ਲੜਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਦਿੱਲੀ ਇਕੱਠੇ ਜਾਂਦੇ ਦਿਖਾਂਗੇ ਤੇ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ‘ਚ ਇਕੱਠੇ ਜਾਂਦੇ ਦਿਖਾਂਗੇ।

ਚੰਨੀ ਸਾਹਬ ਨੂੰ ਰਾਹੁਲ ਗਾਂਧੀ ਤੇ ਪਾਰਟੀ ਪਿਆਰ ਕਰਦੀ: ਵੜਿੰਗ

ਜੈਰਾਮ ਰਮੇਸ਼ ਦੇ ਅਨੁਸ਼ਾਸਨ ਦੇ ਰਹਿਣ ਵਾਲੇ ਬਿਆਨ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਬੰਦੇ ਨੂੰ ਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਹੈ। ਚਾਹੇ ਮੈਂ ਪਾਰਟੀ ਦਾ ਪ੍ਰਧਾਨ ਹਾਂ, ਪਰ ਮੈਨੂੰ ਵੀ ਆਪਣੀ ਹੱਦਬੰਦੀ ਪਤਾ ਹੋਣੀ ਚਾਹੀਦੀ ਹੈ। ਮੇਰਾ ਖਿਆਲ ਹੈ ਕਿ ਚੰਨੀ ਸਾਹਬ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤੇ ਨਾ ਹੀ ਕਿਸੇ ਸੀਨੀਅਰ ਆਗੂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਇੱਕੇ-ਦੁੱਕੇ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤਾਂ ਉਸ ‘ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

ਰਾਜਾ ਵੜਿੰਗ ਨੇ ਕਿਹਾ ਕਿ ਚੰਨੀ ਸਾਹਬ ਨੂੰ ਰਾਹੁਲ ਗਾਂਧੀ ਤੇ ਪਾਰਟੀ ਪਿਆਰ ਕਰਦੀ ਹੈ। ਉਹ ਜਦੋਂ ਚਾਹੁਣਗੇ, ਹਾਈਕਮਾਂਡ ਨੂੰ ਮਿਲ ਸਕਦੇ ਹਨ। ਨਾ ਤਾਂ ਹਾਈਕਮਾਂਡ ਚੰਨੀ ਤੋਂ ਬਾਹਰ ਹੈ ਤੇ ਨਾ ਹੀ ਚੰਨੀ ਸਾਹਬ ਹਾਈਕਮਾਂਡ ਤੋਂ ਬਾਹਰ ਹਨ।

ਧੜੇਬੰਦੀ ਦੇ ਸਵਾਲ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਮੈਂ ਕੋਈ ਮੁਕਾਮ ‘ਤੇ ਪਹੁੰਚਣਾ ਹੈ, ਇਹ ਕੋਈ ਧੜੇਬੰਦੀ ਨਹੀਂ ਹੈ। ਚੰਨੀ ਸਾਡੇ ਸੀਨੀਅਰ ਆਗੂ ਹਨ ਤੇ ਸਾਡੇ ਭਰਾ ਹਨ। ਸਾਡਾ ਸਿਰਫ਼ ਇੱਕ ਹੀ ਮਕਸਦ ਹੈ ਕਾਂਗਰਸ ਨੂੰ ਦੁਬਾਰਾ ਸੱਤਾ ‘ਚ ਲੈ ਕੇ ਆਉਣਾ ਹੈ।

Read Latest News and Breaking News at Daily Post TV, Browse for more News

Ad
Ad

Punjab District News