Banner

ਭਲਕੇ ਕਿਸਾਨਾਂ ਦਾ ਚੰਡੀਗੜ੍ਹ ਕੂਚ, ਸ਼ਹਿਰ ‘ਚ ਟ੍ਰੈਫਿਕ ਪਲਾਨ ਜਾਰੀ

Chandigarh Farmers Protest; ਚੰਡੀਗੜ੍ਹ ਵਿੱਚ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਮੋਟਰਸਾਈਕਲ ਅਤੇ ਕਾਰ ਮਾਰਚ ਕੱਢਣਗੇ। ਇਹ ਮਾਰਚ ਮੋਹਾਲੀ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਪਹੁੰਚੇਗਾ। ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦੋ ਮੰਗ ਪੱਤਰ ਸੌਂਪਣਗੇ। ਕਿਸਾਨ ਅਮਰੀਕਾ ਨਾਲ […]
Jaspreet Singh
By : Updated On: 12 Jul 2026 22:05:PM
ਭਲਕੇ ਕਿਸਾਨਾਂ ਦਾ ਚੰਡੀਗੜ੍ਹ ਕੂਚ, ਸ਼ਹਿਰ ‘ਚ ਟ੍ਰੈਫਿਕ ਪਲਾਨ ਜਾਰੀ

Chandigarh Farmers Protest; ਚੰਡੀਗੜ੍ਹ ਵਿੱਚ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ ਪੰਜਾਬ ਦੇ ਕਿਸਾਨ ਮੋਟਰਸਾਈਕਲ ਅਤੇ ਕਾਰ ਮਾਰਚ ਕੱਢਣਗੇ। ਇਹ ਮਾਰਚ ਮੋਹਾਲੀ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਪਹੁੰਚੇਗਾ। ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦੋ ਮੰਗ ਪੱਤਰ ਸੌਂਪਣਗੇ।

ਕਿਸਾਨ ਅਮਰੀਕਾ ਨਾਲ ਵਪਾਰ ਸਮਝੌਤੇ, ਪਾਣੀ ਅਤੇ ਲੈਂਡ ਪਾਲਿਸੀ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵੀ ਅਲਰਟ ‘ਤੇ ਹੈ। ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਪੁਲਿਸ ਵੱਲੋਂ ਟ੍ਰੈਫਿਕ ਡਾਇਵਰਜ਼ਨ ਦੀ ਯੋਜਨਾ ਬਣਾਈ ਗਈ ਹੈ।

ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ ਟ੍ਰੈਫਿਕ ਪ੍ਰਭਾਵਿਤ

ਪੁਲਿਸ ਮੁਤਾਬਕ ਸੋਮਵਾਰ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਕੁਝ ਰਸਤਿਆਂ ‘ਤੇ ਟ੍ਰੈਫਿਕ ਅੰਸ਼ਿਕ ਤੌਰ ‘ਤੇ ਡਾਇਵਰਟ ਕੀਤਾ ਜਾਵੇਗਾ ਜਾਂ ਆਵਾਜਾਈ ‘ਤੇ ਪਾਬੰਦੀ ਰਹੇਗੀ।

ਇਨ੍ਹਾਂ ਰਸਤਿਆਂ ਤੋਂ ਲੰਘਣ ਸਮੇਂ ਰੱਖੋ ਧਿਆਨ

  • ਸੈਕਟਰ-51/52 ਲਾਈਟ ਪੁਆਇੰਟ ਤੋਂ ਪਿਕੈਡਲੀ ਚੌਕ ਤੱਕ:
    ਸੈਕਟਰ-51/52 ਲਾਈਟ ਪੁਆਇੰਟ ਤੋਂ ISBT ਸੈਕਟਰ-43 ਚੌਕ, ਸਾਊਥ ਐਂਡ ਚੌਕ (ਸੈਕਟਰ-34-35/43-44 ਚੌਕ), ਪਿਕੈਡਲੀ ਚੌਕ (ਸੈਕਟਰ-21-22/34-35 ਚੌਕ) ਅਤੇ ਹਿਮਾਲਿਆ ਮਾਰਗ ‘ਤੇ ਸਥਿਤ ਅਰੋਮਾ ਲਾਈਟ ਪੁਆਇੰਟ ਤੱਕ ਦਾ ਰਸਤਾ ਪ੍ਰਭਾਵਿਤ ਰਹੇਗਾ।
  • ਪਿਕੈਡਲੀ ਚੌਕ ਤੋਂ ਸੈਕਟਰ-20/21-33/34 ਚੌਕ ਤੱਕ:
    ਦੱਖਣ ਮਾਰਗ ‘ਤੇ ਪਿਕੈਡਲੀ ਚੌਕ ਤੋਂ ਸੈਕਟਰ-20/21-33/34 ਚੌਕ ਵੱਲ ਜਾਣ ਵਾਲੇ ਰਸਤੇ ‘ਤੇ ਟ੍ਰੈਫਿਕ ਪ੍ਰਭਾਵਿਤ ਰਹੇਗਾ। ਇਸ ਵਿੱਚ ਕਿਸਾਨ ਭਵਨ ਚੌਕ ਅਤੇ ਗੁਰਦੁਆਰਾ ਚੌਕ ਵੀ ਸ਼ਾਮਲ ਹਨ।
  • ਸੈਕਟਰ-20/21-33/34 ਚੌਕ ਤੋਂ ਮੋਹਾਲੀ ਬੈਰੀਅਰ ਤੱਕ:
    ਸਰੋਵਰ ਪਥ ‘ਤੇ ਸੈਕਟਰ-20/21-33/34 ਚੌਕ, ਸੈਕਟਰ-33/34-44/45 ਚੌਕ, ਗਊਸ਼ਾਲਾ ਚੌਕ ਅਤੇ ਸੈਕਟਰ-50/51 ਚੌਕ ਤੋਂ ਮੋਹਾਲੀ ਬੈਰੀਅਰ ਵੱਲ ਜਾਣ ਵਾਲੀ ਸੜਕ ਪ੍ਰਭਾਵਿਤ ਰਹੇਗੀ।

ਲੋਕਾਂ ਨੂੰ ਵਿਕਲਪਿਕ ਰਸਤੇ ਵਰਤਣ ਦੀ ਅਪੀਲ

ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਇਨ੍ਹਾਂ ਰਸਤਿਆਂ ਤੋਂ ਬਚਦੇ ਹੋਏ ਵਿਕਲਪਿਕ ਮਾਰਗਾਂ ਦੀ ਵਰਤੋਂ ਕਰਨ ਤਾਂ ਜੋ ਟ੍ਰੈਫਿਕ ਸਮੱਸਿਆ ਤੋਂ ਬਚਿਆ ਜਾ ਸਕੇ।

Read Latest News and Breaking News at Daily Post TV, Browse for more News

Ad
Ad