Journalism Of Hope
BREAKING NEWS
ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ.....ਵੱਡੀ ਖ਼ਬਰ: ਸੱਜਣ ਕੁਮਾਰ ਦੇ ਘਰ ਜਾਣ ’ਤੇ ਭਾਜਪਾ ਸੰਸਦ ਮੈਂਬਰ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ......ਪਾਕਿਸਤਾਨ ਤੋਂ ਭਾਰਤ ਆਉਣ ਵਾਲੇ 104 ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਨਹੀਂ ਮਿਲੀ ਇਜਾਜ਼ਤ.......ਕਾਂਗੋ ਦੇ ਦੋ ਸਕੂਲਾਂ ਵਿੱਚ ਭਿਆਨਕ ਅੱਗ, 26 ਵਿਦਿਆਰਥੀਆਂ ਦੀ ਮੌਤ.....5 ਸਾਲਾ ਮਾਸੂਮ ਨਾਲ ਤਸ਼ੱਦਦ, ਗਰਮ ਤਵੇ ਤੇ ਚਿਮਟੇ ਨਾਲ ਸਾੜਨ ਦੇ ਦੋਸ਼....PSEB ਨੇ ਨਿੱਜੀ ਸਕੂਲਾਂ ਲਈ ਮਾਨਤਾ ਲੈਣ ਦੇ ਬਦਲੇ ਨਿਯਮ, ਪੜ੍ਹੋ ਵੇਰਵਾ

ਹਾਕੀ ਇੰਡੀਆ ਦੀ ਜਰਸੀ ਦਾ ਰੰਗ ਬਦਲਿਆ, ਨੀਲੇ ਦੀ ਥਾਂ ਹੁਣ ਸੰਤਰੀ

ਹਾਕੀ ਇੰਡੀਆ ਨੇ ਵਿਸ਼ਵ ਕੱਪ ਤੋਂ ਪਹਿਲਾਂ ਨਵੀਂ ਜਰਸੀ ਜਾਰੀ ਕੀਤੀ, ਨੀਲੇ ਦੀ ਥਾਂ ਸੰਤਰੀ ਰੰਗ ਅਪਣਾਇਆ, ਸਾਬਕਾ ਕਪਤਾਨ ਨੇ ਜਤਾਈ ਨਾਰਾਜ਼ਗੀ।
adm6txtr8
By : Updated On: 24 Aug 2026 15:30:PM
ਹਾਕੀ ਇੰਡੀਆ ਦੀ ਜਰਸੀ ਦਾ ਰੰਗ ਬਦਲਿਆ, ਨੀਲੇ ਦੀ ਥਾਂ ਹੁਣ ਸੰਤਰੀ

ਹਾਕੀ ਇੰਡੀਆ ਨੇ ਆਗਾਮੀ ਐਫਆਈਐਚ ਹਾਕੀ ਵਿਸ਼ਵ ਕੱਪ 2026 (ਬੈਲਜੀਅਮ ਤੇ ਨੀਦਰਲੈਂਡਸ) ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦੀ ਨਵੀਂ ਜਰਸੀ ਜਾਰੀ ਕੀਤੀ ਹੈ, ਜਿਸ ਵਿੱਚ ਰਵਾਇਤੀ ਨੀਲੇ ਰੰਗ ਦੀ ਥਾਂ ਸੰਤਰੀ (ਕੇਸਰੀ) ਰੰਗ ਅਪਣਾਇਆ ਗਿਆ ਹੈ। ਟੀਮਾਂ ਕੋਲ ਇਸੇ ਡਿਜ਼ਾਈਨ ਦੀ ਚਿੱਟੀ ਜਰਸੀ ਵੀ ਹੋਵੇਗੀ।

ਇਸ਼ਤਿਹਾਰ

ਹਾਕੀ ਇੰਡੀਆ ਅਨੁਸਾਰ ਇਹ ਫ਼ੈਸਲਾ ਖਿਡਾਰੀਆਂ ਤੇ ਕੋਚਾਂ ਦੀ ਸਲਾਹ ਮਗਰੋਂ ਲਿਆ ਗਿਆ, ਕਿਉਂਕਿ ਕੌਮਾਂਤਰੀ ਮੈਦਾਨਾਂ ਦੀ ਟਰਫ਼ ਨੀਲੇ ਰੰਗ ਦੀ ਹੋਣ ਕਾਰਨ ਨੀਲੀ ਜਰਸੀ ਮੈਦਾਨ ਨਾਲ ਰਲ਼ ਜਾਂਦੀ ਸੀ, ਜਿਸ ਨਾਲ ਖਿਡਾਰੀਆਂ ਦੀ ਸਪਸ਼ਟਤਾ ਪ੍ਰਭਾਵਿਤ ਹੁੰਦੀ ਸੀ। ਪੀਲੇ ਤੇ ਸੰਤਰੀ ਰੰਗਾਂ ‘ਤੇ ਵਿਚਾਰ ਮਗਰੋਂ ਸੰਤਰੀ ਰੰਗ ਨੂੰ ਅੰਤਿਮ ਰੂਪ ਦਿੱਤਾ ਗਿਆ, ਜੋ ਰਾਸ਼ਟਰੀ ਝੰਡੇ ਦੇ ਰੰਗਾਂ ਵਿੱਚੋਂ ਇੱਕ ਵੀ ਹੈ।

ਇਸ ਬਦਲਾਅ ‘ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀਰੇਨ ਰਾਸਕਿਨਹਾ ਨੇ ਸੋਸ਼ਲ ਮੀਡੀਆ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤੀ ਹਾਕੀ ਦੀ ਪਛਾਣ ਹਮੇਸ਼ਾ ਨੀਲੇ ਰੰਗ ਨਾਲ ਜੁੜੀ ਰਹੀ ਹੈ ਅਤੇ ਪ੍ਰਸ਼ੰਸਕ ਵੀ ਟੀਮ ਨੂੰ ਨੀਲੇ ਰੰਗ ਵਿੱਚ ਹੀ ਦੇਖਣਾ ਪਸੰਦ ਕਰਦੇ ਹਨ।

ਪੁਰਸ਼ਾਂ ਦਾ ਵਿਸ਼ਵ ਕੱਪ 14 ਤੋਂ 30 ਅਗਸਤ ਅਤੇ ਮਹਿਲਾ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਖੇਡਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News