Banner
Banner

ਚੰਡੀਗੜ੍ਹ ਯੂਨੀਵਰਸਿਟੀ ਵਿਖੇ 10 ਰੋਜ਼ਾ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ-2025 1 ਜੁਲਾਈ ਤੋਂ ਸ਼ੁਰੂ

Punjab News: ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਪਣੀਆਂ ਵਿਸ਼ਵ ਵਿਆਪੀ ਪਹਿਲਕਦਮੀਆਂ ਨੂੰ ਜਾਰੀ ਰੱਖਦੇ ਹੋਏ, 1 ਜੁਲਾਈ, 2025 ਤੋਂ 10 ਜੁਲਾਈ, 2025 ਤੱਕ 10 ਦਿਨਾਂ ਦਾ 9ਵਾਂ ’’ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’’ (ਆਈਐਫਡੀਪੀ) ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 40 ਤੋਂ ਵੱਧ ਦੇਸ਼ਾਂ ਦੀਆਂ 100 ਤੋਂ ਵੱਧ ਚੋਟੀ ਦੇ ਰੈਂਕ ਵਾਲੀਆਂ ਯੂਨੀਵਰਸਿਟੀਆਂ ਦੇ 140 ਤੋਂ ਵੱਧ ਸਿੱਖਿਆ […]
Dailypost News
By : Updated On: 28 Jun 2025 17:47:PM
ਚੰਡੀਗੜ੍ਹ ਯੂਨੀਵਰਸਿਟੀ ਵਿਖੇ 10 ਰੋਜ਼ਾ ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ-2025 1 ਜੁਲਾਈ ਤੋਂ ਸ਼ੁਰੂ
Chandigarh

Punjab News: ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਪਣੀਆਂ ਵਿਸ਼ਵ ਵਿਆਪੀ ਪਹਿਲਕਦਮੀਆਂ ਨੂੰ ਜਾਰੀ ਰੱਖਦੇ ਹੋਏ, 1 ਜੁਲਾਈ, 2025 ਤੋਂ 10 ਜੁਲਾਈ, 2025 ਤੱਕ 10 ਦਿਨਾਂ ਦਾ 9ਵਾਂ ’’ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’’ (ਆਈਐਫਡੀਪੀ) ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 40 ਤੋਂ ਵੱਧ ਦੇਸ਼ਾਂ ਦੀਆਂ 100 ਤੋਂ ਵੱਧ ਚੋਟੀ ਦੇ ਰੈਂਕ ਵਾਲੀਆਂ ਯੂਨੀਵਰਸਿਟੀਆਂ ਦੇ 140 ਤੋਂ ਵੱਧ ਸਿੱਖਿਆ ਸ਼ਾਸਤਰੀ ਭਾਗ ਲੈਣਗੇ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ 10 ਦਿਨਾਂ ਦੇ ਆਈਐਫਡੀਪੀ ਪ੍ਰੋਗਰਾਮ ਵਿੱਚ ਅਮਰੀਕਾ, ਯੂ.ਕੇ., ਕੈਨੇਡਾ, ਆਸਟ੍ਰੇਲੀਆ, ਫਰਾਂਸ, ਆਇਰਲੈਂਡ, ਨੀਦਰਲੈਂਡ, ਸਪੇਨ, ਇਟਲੀ, ਪੁਰਤਗਾਲ, ਪੋਲੈਂਡ, ਸੰਯੁਕਤ ਅਰਬ ਅਮੀਰਾਤ, ਓਮਾਨ, ਰੂਸ, ਮਲੇਸ਼ੀਆ, ਰੋਮਾਨੀਆ, ਮੈਕਸੀਕੋ, ਥਾਈਲੈਂਡ, ਕਜ਼ਾਕਿਸਤਾਨ, ਈਰਾਨ, ਜਾਰਜੀਆ, ਸ਼੍ਰੀ ਲੰਕਾ, ਮੋਰੱਕੋ, ਘਾਨਾ, ਸਾਊਥ ਅਫਰੀਕਾ, ਇੰਡੋਨੇਸ਼ੀਆ, ਫਿਲੀਪੀਨਜ਼, ਮਾਲਦੀਵਜ਼, ਕੀਨੀਆ, ਬੰਗਲਾਦੇਸ਼, ਨੇਪਾਲ, ਨਾਈਜੀਰੀਆ, ਇਥੋਪੀਆ, ਕਿਰਗਿਜ਼ਸਤਾਨ, ਤਨਜ਼ਾਨੀਆ ਅਤੇ ਹੋਰ ਦੇਸ਼ਾਂ ਸਮੇਤ 40 ਤੋਂ ਵੱਧ ਦੇਸ਼ਾਂ ਦੇ 100 ਤੋਂ ਵੱਧ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਪ੍ਰੋ. ਵਾਈਸ ਚਾਂਸਲਰ, ਡੀਨ, ਡਾਇਰੈਕਟਰ, ਸੀਨੀਅਰ ਪ੍ਰੋਫੈਸਰ, ਪ੍ਰੋਫੈਸਰ ਤੇ ਖੋਜਾਰਥੀ ਹਿੱਸਾ ਲੈਣਗੇ।

 ਪ੍ਰੋ. (ਡਾ.) ਮੰਨਾ ਨੇ ਕਿਹਾ ਕਿ ਆਈਐ੍ਹ੍ਹਫਡੀਪੀ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਿੱਖਿਆ ਸ਼ਾਸਤਰੀਆਂ ਵਿਚ ਬਿਜਨਸ ਮੈਨੇਜਮੈਂਟ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇੰਜੀਨੀਅਰਿੰਗ, ਅਲਾਇਡ ਹੈਲਥ ਸਾਇੰਸ, ਆਰਕੀਟੈਕਚਰ, ਲੀਗਲ ਸਟਡੀਜ਼, ਲਿਬਰਲ ਆਰਟਸ ਐਂਡ ਹਿਊਮੈਨੇਟੀਜ਼, ਟੀਚਰ ਟ੍ਰੇਨਿੰਗ ਐਂਡ ਰਿਸਰਚ, ਸਾਇੰਸ, ਬਾਇਓਟੈਕਨਾਲੋਜੀ, ਫੋਰੈਂਸਿਕ ਸਾਇੰਸ, ਕੰਪਿਊਟਿੰਗ, ਫਾਰਮਾ ਸਇੰਸ ਐਂਡ ਇਲੈਕਟ੍ਰਾਨਿਕਲ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ ਸਮੇਤ 26 ਸਟ੍ਰੀਮ ਦੀ ਰਹਿਨੁਮਾਈ ਕਰਨਗੇ।

ਪ੍ਰੋ. (ਡਾ.) ਮੰਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ 26 ਸਟ੍ਰੀਮਜ਼ ਦੇ ਪ੍ਰੋਫੈਸਰ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਦੇ 35, ਯੂਨੀਵਰਸਿਟੀ ਇੰਸਟੀਚਿਊਟ ਆਫ਼ ਸਾਇੰਸ ਦੇ 11, ਯੂਨੀਵਰਸਿਟੀ ਇੰਸਟੀਚਿਊਟ ਆਫ਼ ਟੀਚਰ ਟ੍ਰੇਨਿੰਗ ਐਂਡ ਰਿਸਰਚ ਦੇ 10, ਮਕੈਨੀਕਲ ਇੰਜੀਨੀਅਰਿੰਗ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦੇ 6, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ 8, ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਲਾਈਡ ਹੈਲਥ ਸਾਇੰਸਿਜ਼ ਦੇ 9, ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਦੇ 8, ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਿਬਰਲ ਆਰਟਸ ਐਂਡ ਹਿਊਮੈਨਿਟੀਜ਼ ਦੇ 8 ਅਤੇ ਹੋਰ ਟਾਪ ਗਲੋਬਲ ਯੂਨੀਵਰਸਿਟੀਆਂ ਦੇ ਵਿਭਾਗਾਂ ਤੋਂ ਸਿੱਖਿਆ ਸ਼ਾਸਤਰੀ ਸ਼ਾਮਲ ਹੋਣਗੇ।

 ਪ੍ਰੋ. (ਡਾ.) ਮੰਨਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਨੂੰ ਗਲੋਬਲ ਮੌਕੇ ਪ੍ਰਦਾਨ ਕਰਨ ਲਈ ਭਾਰਤੀ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦੀ ਲੋੜ ਨੂੰ ਸਮਝਦੀ ਹੈ, ਜਿਸ ਨਾਲ ਉਹ ਇੱਕ ਦੂਜੇ ਨਾਲ ਜੁੜ ਕੇ ਦੁਨੀਆ ਭਰ ਵਿੱਚ ਕਾਮਯਾਬ ਹੋ ਸਕਣ। ਇਸਦੇ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਦੇ ’’ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’’ (ਆਈਐਫਡੀਪੀ) ਸਾਡੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆਂ ਦੀਆਂ ਵਿਧੀਆਂ ਤੋਂ ਜਾਣੂ ਕਰਾਏਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਉਹ ਤਕਨਾਲੋਜੀ-ਸੰਚਾਲਿਤ ਅਤੇ ਵਿਸ਼ਵ ਪੱਧਰ ’ਤੇ ਸੰਬੰਧਿਤ ਸਿੱਖਿਆ ਪ੍ਰਦਾਨ ਕਰ ਸਕਣ।
 
ਪ੍ਰੋ. (ਡਾ.) ਮੰਨਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਆਯੋਜਿਤ ’’ਅੰਤਰਰਾਸ਼ਟਰੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’’ ਦੇ ਮਾਧਿਅਮ ਨਾਲ ਵਿਸ਼ਵ ਭਰ ਦੇ ਮਾਹਿਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਆਪਣੇ ਵਿਚਾਰਾਂ ਅਤੇ ਅਨੁਭਵਾਂ ਨੂੰ ਆਪਸ ਵਿੱਚ ਸਾਂਝਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਮੰਚ ਮਿਲੇਗਾ।ਇਹ ਪਹਿਲ ਨਾ ਸਿਰਫ ਗਲੋਬਲ ਐਕਸਪੋਜ਼ਰ ਨੂੰ ਵਧਾਏਗੀ, ਬਲਕਿ ਫੈਕਲਟੀ ਮੈਂਬਰਾਂ ਦੇ ਖੋਜ ਦੇ ਦਾਇਰੇ ਨੂੰ ਵੀ ਵਿਆਪਕ ਬਣਾਏਗੀ, ਜੋ ਭਵਿੱਖ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲਾਂ ਤੋਂ ਜਾਣੂ ਕਰਵਾਏਗਾ। ਚੰਡੀਗੜ੍ਹ ਯੂਨੀਵਰਸਿਟੀ ਨੇ ਅਕਾਦਮਿਕ ਗਤੀਵਿਧੀਆਂ ਵਧਾਉਣ ਅਤੇ ਵਿਦਿਆਰਥੀਆਂ ਨੂੰ ਗਲੋਬਲ ਅਨੁਭਵ ਪ੍ਰਦਾਨ ਕਰਨ ਲਈ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ 500 ਤੋਂ ਵੱਧ ਅਕਾਦਮਿਕ ਸਾਂਝੇਦਾਰੀਆਂ ਵੀ ਸਥਾਪਿਤ ਕੀਤੀਆਂ ਹਨ।

Read Latest News and Breaking News at Daily Post TV, Browse for more News

Ad
Ad