Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

ਆਸਮਾਨੀ ਬਿਜਲੀ ਡਿੱਗਣ ਨਾਲ 16 ਸਾਲਾਂ ਮੁੰਡੇ ਦੀ ਮੌਤ

Punjab News: ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੋਂ ਕੁਦਰਤੀ ਆਫਤ ਦੀ ਦਰਦਨਾਕ ਖ਼ਬਰ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੋਂ ਦੇ ਰਸੂਲਪੁਰ ਪਿੰਡ ਦੇ ਬਕਾਪੁਰ ਖੇਡ ਦੇ ਮੈਦਾਨ ਵਿੱਚ ਕੁਝ ਬੱਚੇ ਕ੍ਰਿਕਟ ਖੇਡ ਰਹੇ ਸਨ। ਅਚਾਨਕ ਮੌਸਮ ਬਦਲਿਆ ਅਤੇ ਆਸਮਾਨ ਵਿੱਚ ਬਿੱਜਲੀ ਚਮਕਣ ਲੱਗੀ ਅਤੇ ਬੱਦਲ ਗਰਜਣ ਲੱਗੇ। ਪਰ ਬੱਚੇ ਖਰਾਬ ਮੌਸਮ ਵਿੱਚ ਵੀ ਕ੍ਰਿਕਟ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਆਸਮਾਨੀ ਬਿਜਲੀ ਡਿੱਗਣ ਨਾਲ 16 ਸਾਲਾਂ ਮੁੰਡੇ ਦੀ ਮੌਤ

Punjab News: ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੋਂ ਕੁਦਰਤੀ ਆਫਤ ਦੀ ਦਰਦਨਾਕ ਖ਼ਬਰ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੋਂ ਦੇ ਰਸੂਲਪੁਰ ਪਿੰਡ ਦੇ ਬਕਾਪੁਰ ਖੇਡ ਦੇ ਮੈਦਾਨ ਵਿੱਚ ਕੁਝ ਬੱਚੇ ਕ੍ਰਿਕਟ ਖੇਡ ਰਹੇ ਸਨ। ਅਚਾਨਕ ਮੌਸਮ ਬਦਲਿਆ ਅਤੇ ਆਸਮਾਨ ਵਿੱਚ ਬਿੱਜਲੀ ਚਮਕਣ ਲੱਗੀ ਅਤੇ ਬੱਦਲ ਗਰਜਣ ਲੱਗੇ। ਪਰ ਬੱਚੇ ਖਰਾਬ ਮੌਸਮ ਵਿੱਚ ਵੀ ਕ੍ਰਿਕਟ ਖੇਡਦੇ ਰਹੇ। ਉਨ੍ਹਂ ਨੇ ਸੁਪਣੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਗਲੇ ਹੀ ਪੱਲ ਉਨ੍ਹਾਂ ਤੇ ਕੁਦਰਤ ਦੀ ਟੇਡੀ ਨਜਰ ਪੈਣ ਵਾਲੀ ਹੈ। ਅਚਾਨਕ ਆਸਮਾਨੀ ਬਿਜਲੀ ਚਮਕੀ ਅਤੇ ਖੇਡ ਰਹੇ ਇਨ੍ਹਾਂ ਬੱਚਿਆਂ ਤੇ ਡਿੱਗ ਪਈ। ਜਿਸ ਨਾਲ ਇੱਕ ਨੌਜਵਾਨ ਮੁੰਡੇ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਮ੍ਰਿਤਕ ਦੀ ਪਛਾਣ ਤਰਨਦੀਪ ਸਿੰਘ (16) ਪੁੱਤਰ ਓਂਕਾਰ ਸਿੰਘ ਵਾਸੀ ਰਸੂਲਪੁਰ ਵਜੋਂ ਹੋਈ ਹੈ। ਦੋ ਹੋਰ ਮੁਡੇ , ਅੰਸ਼ਪ੍ਰੀਤ ਪੁੱਤਰ ਮੁਖਤਿਆਰ ਚੰਦ ਅਤੇ ਜੱਸੀ ਲੋਈ ਪੁੱਤਰ ਲਕਸ਼ਮਣ ਰਾਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇਨ੍ਹਾਂ ਦੋਵਾਂ ਦਾ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਤਰਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਅਚਾਨਕ ਹੋਏ ਇਸ ਦੁਖਦਾਈ ਹਾਦਸੇ ਤੋਂ ਬਾਅਦ ਮਾਪੇ ਅਤੇ ਪੂਰਾ ਪਿੰਡ ਡੂੰਘੇ ਸਦਮੇ ਵਿੱਚ ਹੈ। ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਅਚਾਨਕ ਬੱਚਿਆਂ ਨਾਲ ਇਹ ਕੀ ਵਾਪਰ ਗਿਆ ਹੈ।

ਪੰਜਾਬ ਵਿੱਚ ਆਸਮਾਨੀ ਬਿਜਲੀ ਡਿੱਗਣ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਖਬਰਾਂ ਬਹੁਤ ਹੀ ਘੱਟ ਸਾਹਮਣੇ ਆਈਆਂ ਹਨ। ਹਾਲਾਂਕਿ, ਉੱਤਰ ਪ੍ਰਦੇਸ ਅਤੇ ਬਿਹਾਰ ਤੋਂ ਤਾਂ ਕਈ ਘਟਨਾਵਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਪਰ ਹੁਣ ਪੰਜਾਬ ਤੋਂ ਆਈ ਇਸ ਖਬਰ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News