Journalism Of Hope

ਦਰਦਨਾਕ ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ

3 youths died in tragic road accident.: ਮਲੋਟ: ਮਲੋਟ ਇਲਾਕੇ ਵਿੱਚ ਅੱਜ ਸ਼ਾਮ ਇੱਕ ਦਰਦਨਾਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਸੀਤੋਗੁਣੋ ਰੋਡ ’ਤੇ ਢਾਣੀ ਕੁੰਦਨ ਸਿੰਘ ਨੇੜੇ ਵਾਪਰਿਆ। ਮੁੱਢਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਅਬੋਹਰ ਨੇੜੇ ਪਿੰਡ ਕਾਲਾ […]
By : Updated On: 22 Sep 2026 09:03:AM
ਦਰਦਨਾਕ ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ

3 youths died in tragic road accident.: ਮਲੋਟ: ਮਲੋਟ ਇਲਾਕੇ ਵਿੱਚ ਅੱਜ ਸ਼ਾਮ ਇੱਕ ਦਰਦਨਾਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਸੀਤੋਗੁਣੋ ਰੋਡ ’ਤੇ ਢਾਣੀ ਕੁੰਦਨ ਸਿੰਘ ਨੇੜੇ ਵਾਪਰਿਆ। ਮੁੱਢਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।

ਇਸ਼ਤਿਹਾਰ

ਮ੍ਰਿਤਕਾਂ ਦੀ ਪਛਾਣ ਅਬੋਹਰ ਨੇੜੇ ਪਿੰਡ ਕਾਲਾ ਟਿੱਬਾ ਵਾਸੀ ਤੇਜਾ ਸਿੰਘ, ਪਵਨ ਅਤੇ ਵਕੀਲ ਵਜੋਂ ਹੋਈ ਹੈ। ਤਿੰਨਾਂ ਦੀ ਉਮਰ 20 ਤੋਂ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੋਟਰਸਾਈਕਲ ’ਤੇ ਪਿੰਡਾਂ ਵਿੱਚ ਸਾਮਾਨ ਵੇਚਣ ਦਾ ਕੰਮ ਕਰਦੇ ਸਨ।

ਹਾਦਸੇ ਤੋਂ ਬਾਅਦ ਤਿੰਨੇ ਸੜਕ ’ਤੇ ਜ਼ਖ਼ਮੀ ਹਾਲਤ ਵਿੱਚ ਪਏ ਸਨ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਰੱਖਵਾਇਆ ਗਿਆ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

Read Latest News and Breaking News at Daily Post TV, Browse for more News

Ad
Ad

Punjab District News