Journalism Of Hope
BREAKING NEWS
ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ.........ਸਰਹਿੰਦ ਰੇਲਵੇ ਟਰੈਕ ’ਤੇ ਸੀਮੈਂਟ ਦੇ ਪਿਲਰ ਰੱਖਣ ਦਾ ਮਾਮਲਾ: 26 ਸਾਲਾ ਨੌਜਵਾਨ ਦੋ ਦਿਨ ਦੇ ਰਿਮਾਂਡ ‘ਤੇ.......ਹਿਮਾਚਲ ਪ੍ਰਦੇਸ਼ ‘ਚ ਕਕਾਰ ਪਾਏ ਹੋਏ ਹੋਣ ਕਾਰਨ ਇੱਕ ਹੋਰ ਸਿੱਖ ਪ੍ਰੀਖਿਆਰਥੀ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਤੋਂ ਰੋਕਿਆ........ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ ਮਾਮਲਾ: ਗੁਰਦਾਸਪੁਰ ਤੋਂ ਹਿਰਾਸਤ ’ਚ ਲਿਆ ਗਿਆ ਚੌਥਾ ਨੌਜਵਾਨ ਪੁੱਛਗਿੱਛ ਮਗਰੋਂ ਰਿਹਾਅ..........ਦਿਲਜੀਤ ਦੋਸਾਂਝ ਦਾ ਮੁੰਬਈ ਕੰਸਰਟ: ਆਲੋਚਕਾਂ ਨੂੰ ਦਿੱਤਾ ਪਿਆਰ ਨਾਲ ਜਵਾਬ..........ਪੰਜਾਬ ’ਚ ਠੰਢ ਦੇ ਨਾਲ ਸੰਘਣੀ ਧੁੰਦ ਦੀ ਦਸਤਕ, ਅਲਰਟ ਜਾਰੀ..........ਕ੍ਰਾਈਸਟਚਰਚ ਟੈਸਟ ’ਚ ਭਾਰਤ ਦੀ ਹਾਲਤ ਨਾਜ਼ੁਕ, ਦੂਜੇ ਦਿਨ 116 ਦੌੜਾਂ ’ਤੇ ਗੁਆਏ 6 ਵਿਕਟ.....ਈਰਾਨ ’ਚ 14 ਸਾਲਾ ਪਤਨੀ ਦੀ ਪਤੀ ਵੱਲੋਂ ਕੁੱਟ-ਕੁੱਟ ਕੇ ਹੱਤਿਆ, ਅਜੇ 10 ਦਿਨ ਪਹਿਲਾਂ ਹੀ ਦਿੱਤਾ ਸੀ ਬੱਚੇ ਨੂੰ ਜਨਮ

ਖੰਨਾ ‘ਚ ICICI ਬੈਂਕ ਮੈਨੇਜਰ ਦੀ ਗੱਡੀ ‘ਚ ਘੁਸਿਆ 4 ਫੁੱਟ ਲੰਬਾ ਸੱਪ, ਚਾਹ ਵਾਲੇ ਦੀ ਸੁਚੇਤਤਾ ਨਾਲ ਟਲਿਆ ਵੱਡਾ ਹਾਦਸਾ

Snake Rescue Khanna: ਖੰਨਾ ‘ਚ ਅੱਜ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ ICICI ਬੈਂਕ ਦੇ ਮੈਨੇਜਰ ਦੀ ਕਾਰ ‘ਚ ਇੱਕ 4 ਫੁੱਟ ਲੰਬਾ ਸੱਪ ਘੁਸ ਗਿਆ। ਸਮੇਂ ਸਿਰ ਚਾਹ ਵਾਲੇ ਵੱਲੋਂ ਸੱਪ ਦੇਖ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਅੱਜ ਖੰਨਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ICICI […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Snake Rescue Khanna: ਖੰਨਾ ‘ਚ ਅੱਜ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਦੋਂ ICICI ਬੈਂਕ ਦੇ ਮੈਨੇਜਰ ਦੀ ਕਾਰ ‘ਚ ਇੱਕ 4 ਫੁੱਟ ਲੰਬਾ ਸੱਪ ਘੁਸ ਗਿਆ। ਸਮੇਂ ਸਿਰ ਚਾਹ ਵਾਲੇ ਵੱਲੋਂ ਸੱਪ ਦੇਖ ਲਿਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।

ਅੱਜ ਖੰਨਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ICICI ਬੈਂਕ ਦੇ ਮੈਨੇਜਰ ਦੀ ਗੱਡੀ ਵਿੱਚ ਇੱਕ ਸੱਪ ਘੁਸ ਗਿਆ। ਖੁਸ਼ਕਿਸਮਤੀ ਨਾਲ, ਬੈਂਕ ਨੇੜੇ ਚਾਹ ਵੇਚਣ ਵਾਲੇ ਇੱਕ ਵਿਅਕਤੀ ਨੇ ਸੱਪ ਨੂੰ ਗੱਡੀ ਵਿੱਚ ਘੁੱਸਦੇ ਹੋਏ ਦੇਖ ਲਿਆ ਅਤੇ ਤੁਰੰਤ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਬੈਂਕ ਮੈਨੇਜਰ ਨੇ ਜਦੋਂ ਇਹ ਜਾਣਕਾਰੀ ਮਿਲੀ ਤਾਂ ਰੈਸਕਿਊ ਟੀਮ ਨੂੰ ਤੁਰੰਤ ਬੁਲਾਇਆ ਗਿਆ। ਰੈਸਕਿਊ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੱਪ ਨੂੰ ਸੁਰੱਖਿਅਤ ਢੰਗ ਨਾਲ ਗੱਡੀ ਵਿੱਚੋਂ ਕੱਢ ਲਿਆ।

ਇਸ ਦੌਰਾਨ ਰੈਸਕਿਊ ਟੀਮ ਦੇ ਮੈਂਬਰ ਮਾਣਿਕ ਨੇ ਦੱਸਿਆ ਕਿ ਇਹ ਸੱਪ ਲਗਭਗ 4 ਫੁੱਟ ਲੰਬਾ ਸੀ। ਉਨ੍ਹਾਂ ਆਖਿਆ ਕਿ ਜੰਗਲਾਂ ਦੇ ਘੱਟ ਹੋਣ ਕਰਕੇ ਜਾਨਵਰ ਅਕਸਰ ਸੁਰੱਖਿਅਤ ਥਾਵਾਂ ਦੀ ਖੋਜ ਕਰਦੇ ਹਨ, ਅਤੇ ਅਜਿਹੇ ਹਾਲਾਤਾਂ ‘ਚ ਉਹ ਸ਼ਹਿਰਾਂ ਵਿੱਚ ਘੁੱਸ ਆਉਂਦੇ ਹਨ।

ਚਾਹ ਵਾਲੇ ਨੇ ਵੀ ਦੱਸਿਆ ਕਿ ਜੇਕਰ ਉਸਨੇ ਸਮੇਂ ਸਿਰ ਸੱਪ ਨੂੰ ਨਾ ਦੇਖਿਆ ਹੋਂਦਾ ਤਾਂ ਕੋਈ ਵੱਡੀ ਦੁਰਘਟਨਾ ਹੋ ਸਕਦੀ ਸੀ।

Read Latest News and Breaking News at Daily Post TV, Browse for more News

Ad
Ad

Punjab District News