Journalism Of Hope
BREAKING NEWS
ਡੇਲੀ ਪੋਸਟ ‘ਤੇ ‘The Great Khali’ ਦਾ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ, ਕਿਹਾ- ‘ਓਹੀ ਕਰ ਸਕਦਾ ਪੰਜਾਬ ’ਚੋਂ ਨਸ਼ਾ ਖ਼ਤਮ’......ਪੰਜਾਬ ਦੇ ਅਰਨੀਵਾਲਾ ਵਿਖੇ ਬਣੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਜਾਮਣ ਮੰਡੀ – ਖੁੱਡੀਆਂ.....ਪ੍ਰਦਰਸ਼ਨ ਦੌਰਾਨ ਭਿੜੇ ਭਾਜਪਾ-ਬਸਪਾ ਵਰਕਰ: ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ.....ਕੇਂਦਰੀ ਕੈਬਨਿਟ ਨੇ EPF-EPS ਲਈ ਬੇਸਿਕ ਤਨਖਾਹ ਦੀ ਸੀਮਾ ਵਧਾਈ....ਓਲਡ ਪੈਨਸ਼ਨ ਸਕੀਮ ਮਾਮਲੇ ’ਚ ਪੰਜਾਬ ਸਰਕਾਰ ‘ਤੇ ਹਾਈਕੋਰਟ ਸਖ਼ਤ.....ਵੈਸਟਇੰਡੀਜ਼ ਖ਼ਿਲਾਫ਼ ਵਨਡੇ ਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਜਲੰਧਰ ‘ਚ ਦਿਨ ਦਿਹਾੜੇ 4 ਸਾਲਾ ਮਾਸੂਮ ਅਗਵਾ, ਐਕਟਿਵਾ ਸਵਾਰ 2 ਨੌਜਵਾਨ ਬੱਚੇ ਨੂੰ ਚੁੱਕ ਕੇ ਫਰਾਰ

Jalandhar Child Kidnapping; ਜਲੰਧਰ ਦੇ ਵੈਸਟ ਹਲਕੇ ‘ਚ ਦਿਨ ਦਿਹਾੜੇ 4 ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਲੈਦਰ ਕੰਪਲੈਕਸ ਰੋਡ ਨੇੜੇ ਸਥਿਤ ਮੁਹੱਲੇ ‘ਚ ਦੁਪਹਿਰ ਕਰੀਬ 1:45 ਵਜੇ ਐਕਟਿਵਾ ਸਵਾਰ ਦੋ ਅਣਪਛਾਤੇ ਨੌਜਵਾਨ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਏ। ਪੀੜਤ ਮਾਂ ਸ਼ਾਨੂ ਨੇ […]
Jaspreet Singh
By : Updated On: 17 Sep 2026 17:44:PM
ਜਲੰਧਰ ‘ਚ ਦਿਨ ਦਿਹਾੜੇ 4 ਸਾਲਾ ਮਾਸੂਮ ਅਗਵਾ, ਐਕਟਿਵਾ ਸਵਾਰ 2 ਨੌਜਵਾਨ ਬੱਚੇ ਨੂੰ ਚੁੱਕ ਕੇ ਫਰਾਰ

Jalandhar Child Kidnapping; ਜਲੰਧਰ ਦੇ ਵੈਸਟ ਹਲਕੇ ‘ਚ ਦਿਨ ਦਿਹਾੜੇ 4 ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਲੈਦਰ ਕੰਪਲੈਕਸ ਰੋਡ ਨੇੜੇ ਸਥਿਤ ਮੁਹੱਲੇ ‘ਚ ਦੁਪਹਿਰ ਕਰੀਬ 1:45 ਵਜੇ ਐਕਟਿਵਾ ਸਵਾਰ ਦੋ ਅਣਪਛਾਤੇ ਨੌਜਵਾਨ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਏ।

ਇਸ਼ਤਿਹਾਰ

ਪੀੜਤ ਮਾਂ ਸ਼ਾਨੂ ਨੇ ਦੱਸਿਆ ਕਿ ਉਨ੍ਹਾਂ ਦਾ 4 ਸਾਲਾ ਪੁੱਤਰ ਦੁਪਹਿਰ ਸਮੇਂ ਘਰ ਦੇ ਨੇੜੇ ਕੁੰਜ ਗਲੀ ‘ਚ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਇਸੇ ਦੌਰਾਨ ਐਕਟਿਵਾ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਪਹੁੰਚੇ ਅਤੇ ਮਾਸੂਮ ਨੂੰ ਚੁੱਕ ਕੇ ਰਾਜ ਨਗਰ ਵੱਲ ਫਰਾਰ ਹੋ ਗਏ।

ਸਥਾਨਕ ਵਸਨੀਕ ਗੋਲਡੀ ਮੁਤਾਬਕ, ਉਸ ਸਮੇਂ ਗਲੀ ‘ਚ ਕਈ ਬੱਚੇ ਇਕੱਠੇ ਖੇਡ ਰਹੇ ਸਨ। ਅਗਵਾ ਕੀਤੇ ਬੱਚੇ ਦੇ ਨਾਲ ਮੌਜੂਦ ਉਸ ਦੇ ਛੋਟੇ ਦੋਸਤ ਕ੍ਰਿਸ਼ ਨੇ ਵੀ ਦੱਸਿਆ ਕਿ ਦੋ ਅਣਜਾਣ ਨੌਜਵਾਨ ਐਕਟਿਵਾ ‘ਤੇ ਆਏ ਅਤੇ ਉਸ ਦੇ ਦੋਸਤ ਨੂੰ ਚੁੱਕ ਕੇ ਲੈ ਗਏ।

CCTV ‘ਚ ਚਿਹਰੇ ਸਾਫ ਨਹੀਂ

ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ CCTV ਫੁਟੇਜ ‘ਚ ਧੁੰਦਲਾਪਣ ਹੋਣ ਕਾਰਨ ਐਕਟਿਵਾ ਸਵਾਰ ਨੌਜਵਾਨਾਂ ਦੇ ਚਿਹਰੇ ਸਾਫ ਨਜ਼ਰ ਨਹੀਂ ਆ ਰਹੇ। ਪੁਲਿਸ ਵੱਲੋਂ ਇਲਾਕੇ ਅਤੇ ਆਸ-ਪਾਸ ਦੇ ਰਸਤਿਆਂ ‘ਤੇ ਲੱਗੇ ਹੋਰ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਪੂਰੇ ਸ਼ਹਿਰ ‘ਚ ਅਲਰਟ

ਪੁਲਿਸ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਨੂੰ ਸੂਚਿਤ ਕਰਕੇ ਪੂਰੇ ਸ਼ਹਿਰ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਮੁੱਖ ਰਸਤਿਆਂ ਅਤੇ ਨਾਕਿਆਂ ‘ਤੇ ਸਖ਼ਤ ਚੈਕਿੰਗ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਸ਼ੱਕੀ ਐਕਟਿਵਾ ਸਵਾਰਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬੱਚੇ ਨੂੰ ਜਲਦ ਤੋਂ ਜਲਦ ਸਹੀ-ਸਲਾਮਤ ਬਰਾਮਦ ਕਰਨ ਦੀ ਕੋਸ਼ਿਸ਼ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News